ਸਰਦੀਆਂ ''ਚ ਜ਼ਰੂਰ ਕਰੋ ਇਨ੍ਹਾਂ 5 ਚੀਜ਼ਾਂ ਦੀ ਵਰਤੋਂ, ਬੀਮਾਰੀਆਂ ਤੋਂ ਰਹੋਗੇ ਹਮੇਸ਼ਾ ਦੂਰ

11/01/2018 6:16:20 PM

ਨਵੀਂ ਦਿੱਲੀ— ਸਰਦੀ ਦਾ ਮੌਸਮ ਆਉਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਸਾਨੂੰ ਘੇਰ ਲੈਂਦੀਆਂ ਹਨ। ਅਜਿਹੇ 'ਚ ਹਰ ਵਾਰ ਐਂਟੀ-ਬਾਓਟਿਕਸ ਲੈਣ ਨਾਲੋਂ ਚੰਗਾ ਹੈ ਕਿ ਰੋਜ਼ਮਰਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਇਲਾਜ ਕੀਤਾ ਜਾਵੇ। ਘਰ 'ਚ ਇਸਤੇਮਾਲ ਹੋਣ ਵਾਲੀਆਂ 5 ਅਜਿਹੀਆਂ ਚੀਜ਼ਾਂ ਹਨ ਜੋ ਸਰਦੀ ਤੋਂ ਬਚਾਅ ਰੱਖਣ ਦੇ ਨਾਲ-ਨਾਲ ਇਮਿਊਨਿਟੀ ਨੂੰ ਵਧਾਉਣ 'ਚ ਵੀ ਮਦਦਗਾਰ ਹੈ। ਜਾਣੋਂ ਕਿਵੇਂ ਲੈ ਸਕਦੇ ਹਾਂ ਇਸ ਦਾ ਪੂਰਾ ਫਾਇਦਾ। 
 

1. ਮਿਸ਼ਰੀ 
ਹਰ ਘਰ 'ਚ ਮਿਸ਼ਰੀ ਤਾਂ ਜ਼ਰੂਰ ਹੁੰਦੀ ਹੈ ਖਾਣਾ ਖਾਣ ਦੇ ਬਾਅਦ ਲੌਂਗ ਸੌਂਫ ਦੇ ਨਾਲ ਇਸ ਦੀ ਵਰਤੋਂ ਕਰਦੇ ਹਨ। ਬਹੁਤ ਘੱਟ ਲੋਕ ਜਾਣਦੇ ਹਾਂ ਕਿ ਸਿਹਤ ਲਈ ਇਹ ਬਹੁਤ ਹੀ ਫਾਇਦੇਮੰਦ ਹੈ। ਇਸ ਦੀ ਵਰਤੋਂ ਕਰਨ ਨਾਲ ਬਲਗਮ ਦੂਰ ਅਤੇ ਖਾਂਸੀ ਤੋਂ ਰਾਹਤ ਮਿਲਦੀ ਹੈ। ਗਲਾ ਦਰਦ 'ਚ ਵੀ ਮਿਸ਼ਰੀ ਬਹੁਤ ਹੀ ਲਾਭਕਾਰੀ ਹੈ। ਦਿਨ 'ਚ ਦੋ ਵਾਰ ਇਸ ਦਾ ਸੇਵਨ ਕਰੋ। 
 

2. ਸੌਂਫ 
ਠੰਡ ਲੱਗਣ 'ਤੇ ਸਭ ਤੋਂ ਪਹਿਲਾਂ ਪਾਚਨ ਕਿਰਿਆ 'ਤੇ ਇਸ ਦਾ ਅਸਰ ਪੈਂਦਾ ਹੈ। ਖਾਣਾ ਖਾਣ ਦੇ ਬਾਅਦ ਥੋੜ੍ਹੀ ਜਿਹੀ ਸੌਂਫ ਦਾ ਸੇਵਨ ਕਰੋ। ਇਸ ਨਾਲ ਪੇਟ ਸੰਬੰਧੀ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਸੌਂਫ ਐਸੀਡਿਟੀ ਅਤੇ ਬਦਹਜ਼ਮੀ ਦੂਰ ਕਰਨ 'ਚ ਵੀ ਬਹੁਤ ਹੀ ਫਾਇਦੇਮੰਦ ਹੈ।
 

3. ਕਪੂਰ 
ਜੋੜਾਂ ਦੇ ਦਰਦ ਦੀ ਪ੍ਰੇਸ਼ਾਨੀ ਗਰਮੀਆਂ ਦੇ ਮੁਕਾਬਲੇ ਸਰਦੀ 'ਚ ਜ਼ਿਆਦਾ ਹੁੰਦੀ ਹੈ। ਇਸ ਤੋਂ ਬਚਣ ਲਈ ਨਾਰੀਅਲ ਦੇ ਤੇਲ 'ਚ ਕਪੂਰ ਦਾ ਟੁੱਕੜਾ ਪਾ ਕੇ ਪਿਘਲਾ ਲਓ ਅਤੇ ਕੋਸਾ ਹੋਣ 'ਤੇ ਜੋੜਾਂ ਦੀ ਮਸਾਜ਼ ਕਰੋ। ਜੋੜਾਂ ਦੀ ਦਰਦ ਅਤੇ ਸੋਜ ਨਾਲ ਆਰਾਮ ਮਿਲੇਗਾ। 
 

4. ਐਲੋਵੇਰਾ 
ਹਵਾ ਖੁਸ਼ਕ ਹੋਣ ਕਾਰਨ ਚਮੜੀ 'ਚ ਰੁਖਾਪਨ ਅਤੇ ਖਾਰਸ਼ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਐਲੋਵੇਰਾ ਯੁਕਤ ਮੋਇਸਚਰਾਈਜ਼ਰ ਦਾ ਇਸਤੇਮਾਲ ਕਰੋ। ਇਸ ਦੇ ਐਂਟੀ-ਇੰਫਲੇਮੇਟਰੀ ਗੁਣ ਸਕਿਨ ਇਨਫੈਕਸ਼ਨ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੈ।
 

5. ਨੀਲਗਿਰੀ ਦਾ ਤੇਲ 
ਨੀਲਗਿਰੀ ਦਾ ਤੇਲ ਬੰਦ ਨੱਕ ਦੀ ਪ੍ਰੇਸ਼ਾਨੀ ਦੂਰ ਕਰਨ 'ਚ ਲਾਭਕਾਰੀ ਹੈ। ਪਾਣੀ ਨੂੰ ਉਬਾਲ ਕੇ ਇਸ 'ਚ 2 ਬੂੰਦਾਂ ਨੀਲਗਿਰੀ ਦਾ ਤੇਲ ਪਾ ਦਿਓ। ਇਸ ਦੀ ਭਾਫ ਲੈਣ ਨਾਲ ਬਲਗਮ ਨਿਕਲ ਜਾਂਦੀ ਹੈ। ਇਸ ਦਾ ਇਸਤੇਮਾਲ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਨੀਲਗਿਰੀ ਦਾ ਤੇਲ ਜ਼ਿਆਦਾ ਇਸਤੇਮਾਲ ਨਾ ਕਰੋ।