ਕਾਲੇ ਨਮਕ ਦੇ ਇਸਤੇਮਾਲ ਨਾਲ ਹੁੰਦੀਆਂ ਹਨ ਸਰੀਰ ਦੀਆਂ ਕਈ ਪ੍ਰੇਸ਼ਾਨੀਆਂ ਦੂਰ

10/09/2017 11:00:32 AM

ਜਲੰਧਰ— ਕਾਲਾ ਨਮਕ ਹਰ ਘਰ 'ਚ ਇਸਤੇਮਾਲ ਹੁੰਦਾ ਹੈ। ਇਸ 'ਚ ਕਾਫੀ ਮਾਤਰਾ 'ਚ ਵਿਟਾਮਿਨ ਮੌਜੂਦ ਹੁੰਦੇ ਹਨ। ਭੋਜਨ ਕਾਲੇ ਨਮਕ ਦਾ ਉਪਯੋਗ ਕਰਨ ਨਾਲ ਭੋਜਨ ਦਾ ਸੁਆਦ ਵੱਧ ਜਾਂਦਾ ਹੈ। ਇਸ ਦੀ ਵਰਤੋਂ ਨਾਲ ਪੇਟ ਦੀਆਂ ਕਈ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ। ਇਸ ਲਈ ਕਾਲਾ ਨਮਕ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ....
1. ਜੋੜਾਂ ਦਾ ਦਰਦ
ਕਾਲੇ ਨਮਕ ਦੇ ਇਸਤੇਮਾਲ ਦੇ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਕਾਲੇ ਨਮਕ ਨੂੰ ਸੂਤੀ ਕੱਪੜੇ 'ਚ ਪਾ ਕੇ ਇਕ ਪੋਟਲੀ ਬਣਾ ਲਓ ਅਤੇ ਇਸ ਨੂੰ ਕੜਾਈ 'ਚ ਗਰਮ ਕਰੋ। ਇਸ ਪੋਟਲੀ ਦੇ ਨਾਲ ਜੋੜਾਂ ਦਾ ਸੇਕ ਕਰੋ। ਇਸ ਤਰ੍ਹਾਂ ਦਿਨ 'ਚ 3-4 ਵਾਰ ਕਰੋ।
2. ਹਾਜ਼ਮਾ
ਪਾਣੀ ਦੇ ਕਾਲੇ ਨਮਕ ਦਾ ਇਸਤੇਮਾਲ ਕਰਨ ਨਾਲ ਹਾਜ਼ਮਾ ਸਹੀ ਹੁੰਦਾ ਹੈ। ਇਸ ਨਾਲ ਪੇਟ ਦੀ ਗੈਸ ਤੋਂ ਛੁਟਕਾਰਾ ਮਿਲਦਾ ਹੈ। ਇਸ ਨੂੰ ਨਿੰਬੂ ਦੇ ਪੀਣ ਨਾਲ ਪੇਟ ਦੀਆਂ ਕਈ ਪਰੇਸ਼ਾਨੀਆਂ ਠੀਕ ਹੁੰਦੀਆਂ ਹਨ।
3. ਮੋਟਾਪਾ
ਪਾਣੀ 'ਚ ਕਾਲਾ ਨਮਕ ਪਾ ਕੇ ਪੀਓ। ਇਸ ਲੱਗਣ 'ਤੇ ਇਸੇ ਘੋਲ ਦਾ ਇਸਤੇਮਾਲ ਕਰੋ। ਰੋਜ਼ ਇਸ ਦਾ ਘੋਲ ਪੀਣ ਦੇ ਨਾਲ ਪੇਟ ਘੱਟ ਹੁੰਦਾ ਹੈ ਅਤੇ ਭਾਰ ਵੀ ਕਾਬੂ 'ਚ ਰਹਿੰਦਾ ਹੈ।
4. ਦਿਲ ਨੂੰ ਰੱਖੇ ਸਿਹਤਮੰਦ
ਕਾਲਾ ਨਮਕ ਖਰਾਬ ਕਲੈਸਟ੍ਰੋਲ ਨੂੰ ਘੱਟ ਕਰਦਾ ਹੈ। ਕਲੈਸਟ੍ਰੋਲ ਘੱਟ ਹੋਣ ਨਾਲ ਦਿਲ ਸਹੀ ਰਹਿੰਦਾ ਹੈ। ਇਸ 'ਚ ਆਮ ਨਮਕ ਨਾਲੋਂ ਘੱਟ ਸੋਡੀਅਮ ਹੁੰਦਾ ਹੈ ਜੋ ਕਿ ਦਿਲ ਨੂੰ ਸਿਹਤਮੰਦ ਰੱਖਦਾ ਹੈ।