ਇਨ੍ਹਾਂ ਹਾਲਤਾਂ 'ਚ ਭੁੱਲ ਕੇ ਵੀ ਨਾ ਕਰੋ 'ਗਲੋਅ' ਦੀ ਵਰਤੋਂ, ਫ਼ਾਇਦੇ ਦੀ ਜਗ੍ਹਾ ਹੋਵੇਗਾ ਨੁਕਸਾਨ

11/10/2020 1:58:50 PM

ਜਲੰਧਰ: ਕੋਰੋਨਾ ਵਾਇਰਸ ਤੋਂ ਬਚਣ ਲਈ ਸਾਰਿਆਂ ਨੂੰ ਮਾਹਿਰਾਂ ਵੱਲੋਂ ਇਮਿਊਨਿਟੀ ਸਟਰਾਂਗ ਕਰਨ ਦੀ ਸਲਾਹ ਦਿੱਤੀ ਗਈ ਸੀ। ਇਸ ਲਈ ਵਿਟਾਮਿਨਸ, ਮਿਨਰਲਸ, ਐਂਟੀ-ਆਕਸੀਡੈਂਟ ਨਾਲ ਭਰਪੂਰ ਗਲੋਅ ਨੂੰ ਸਭ ਤੋਂ ਚੰਗਾ ਸਰੋਤ ਮੰਨਿਆ ਗਿਆ ਹੈ। ਇਸ ਨਾਲ ਤਿਆਰ ਕਾੜ੍ਹਾ, ਜੂਸ ਆਦਿ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਬੂਸਟ ਹੋਣ ਦੇ ਨਾਲ ਬੀਮਾਰੀਆਂ ਦੀ ਲਪੇਟ 'ਚ ਆਉਣ ਦਾ ਖਤਰਾ ਕਾਫ਼ੀ ਘੱਟ ਹੁੰਦਾ ਹੈ ਪਰ ਫਿਰ ਵੀ ਕੁਝ ਹਾਲਾਤਾਂ 'ਚ ਇਸ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ। ਚੱਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਗੁਣਾਂ ਦੀ ਖਾਨ ਹੋਣ ਦੇ ਬਾਵਜੂਦ ਵੀ ਕਿਨ੍ਹਾਂ ਸਥਿਤੀਆਂ 'ਚ ਗਲੋਅ ਦੀ ਵਰਤੋਂ ਕਰਨ ਨਾਲ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਇਨ੍ਹਾਂ ਹਾਲਾਤਾਂ 'ਚ ਗਲੋਅ ਦੀ ਵਰਤੋਂ ਕਰਨ ਤੋਂ ਬਚੋ


ਗਰਭਅਵਸਥਾ 'ਚ ਨਾ ਕਰੋ ਗਲੋਅ ਦੀ ਵਰਤੋਂ
ਗੁਣਾਂ ਦੀ ਖਾਨ ਹੋਣ ਦੇ ਬਾਵਜੂਦ ਵੀ ਗਲੋਅ ਗਰਭਅਵਸਥਾ 'ਚ ਪੀਣ ਨਾਲ ਸਰੀਰ ਨੂੰ ਨੁਕਸਾਨ ਪਹੁੰਚ ਸਕਦਾ ਹੈ। ਖ਼ਾਸ ਤੌਰ 'ਤੇ ਜਿਨ੍ਹਾਂ ਔਰਤਾਂ ਦੀ ਡਿਲਿਵਰੀ ਸਰਜਰੀ ਨਾਲ ਹੋਈ ਹੋਵੇ ਜਾਂ ਹੋਣੀ ਹੋਵੇ ਤਾਂ ਉਨ੍ਹਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਅਸਲ 'ਚ ਇਸ ਨਾਲ ਬਲੱਡ ਸ਼ੂਗਰ ਲੈਵਲ ਘੱਟ ਹੋ ਸਕਦਾ ਹੈ। ਨਾਲ ਹੀ ਸਰਜਰੀ ਦੇ ਜ਼ਖਮ ਸੁੱਕਣ 'ਚ ਸਮਾਂ ਲੱਗ ਸਕਦਾ ਹੈ। 
ਲੋਅ ਬਲੱਡ ਪ੍ਰੈੱਸ਼ਰ 
ਲੋਅ ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਨੂੰ ਇਸ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ। ਜ਼ਿਆਦਾ ਮਾਤਰਾ ਅਤੇ ਨਿਯਮਿਤ ਰੂਪ ਨਾਲ ਗਲੋਅ ਦੀ ਵਰਤੋਂ ਕਰਨ ਨਾਲ ਲੋਅ ਬਲੱਡ ਪ੍ਰੈੱਸ਼ਰ ਦੀ ਸਮੱਸਿਆ ਵੱਧ ਸਕਦੀ ਹੈ। 


ਇਨ੍ਹਾਂ ਹਾਲਾਤਾਂ 'ਚ ਕਰੋ ਗਲੋਅ ਦੀ ਵਰਤੋਂ
ਗਲੋਅ 'ਚ ਵਿਟਾਮਿਨ, ਮਿਨਰਲਸ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦੀ ਵਰਤੋਂ ਕਰਨ ਨਾਲ ਸਰੀਰ ਦੀ ਪ੍ਰਤੀਰੋਧਕ ਸਮੱਰਥਾ ਵੱਧਦੀ ਹੈ। ਅਜਿਹੇ 'ਚ ਬੀਮਾਰੀਆਂ ਦੇ ਲੱਗਣ ਦਾ ਖਤਰਾ ਘੱਟ ਰਹਿੰਦਾ ਹੈ। ਚੱਲੋ ਜਾਣਦੇ ਹਾਂ ਇਸ ਦੀ ਵਰਤੋਂ ਕਿਨ੍ਹਾਂ ਹਾਲਾਤਾਂ 'ਚ ਫ਼ਾਇਦੇਮੰਦ ਹੁੰਦੀ ਹੈ। 

ਇਹ ਵੀ ਪੜ੍ਹੋ:ਬੱਚਿਆਂ ਨੂੰ ਖਾਣੇ 'ਚ ਬਹੁਤ ਪਸੰਦ ਆਵੇਗੀ ਪਨੀਰ ਮਖਮਲੀ, ਬਣਾਓ ਇਸ ਵਿਧੀ ਨਾਲ
ਬੁਖਾਰ 'ਚ ਫ਼ਾਇਦੇਮੰਦ
ਗਲੋਅ ਨਾਲ ਤਿਆਰ ਕਾੜ੍ਹੇ ਜਾਂ ਜੂਸ ਦੀ ਵਰਤੋਂ ਕਰਨ ਨਾਲ ਬੁਖਾਰ ਘੱਟ ਹੋਣ 'ਚ ਮਦਦ ਮਿਲਦੀ ਹੈ। ਨਾਲ ਹੀ ਇਮਿਊਨਿਟੀ ਸਟਰਾਂਗ ਹੋਣ ਨਾਲ ਵਾਰ-ਵਾਰ ਬੁਖਾਰ ਦੀ ਲਪੇਟ 'ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ। 
ਐਂਟੀ-ਏਜਿੰਗ ਗੁਣ
ਇਸ 'ਚ ਐਂਟੀ-ਆਕਸੀਡੈਂਟ ਅਤੇ ਐਂਟੀ-ਏਜਿੰਗ ਗੁਣ ਹੁੰਦੇ ਹਨ। ਅਜਿਹੇ 'ਚ ਇਸ ਦੀ ਵਰਤੋਂ  ਸਰੀਰ ਦੇ ਨਾਲ ਸਕਿਨ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਅਜਿਹੇ 'ਚ ਨਿਯਮਿਤ ਤੌਰ 'ਤੇ ਇਸ ਦੀ ਵਰਤੋਂ ਕਰਨ ਨਾਲ ਚਿਹਰੇ 'ਤੇ ਪਏ ਢੱਲਦੀ ਉਮਰ ਦੇ ਨਿਸ਼ਾਨ ਘੱਟ ਹੋ ਜਾਂਦੇ ਹਨ।
ਜੋੜਾਂ ਦਾ ਦਰਦ ਕਰੇ ਦੂਰ
ਇਸ ਦੀ ਵਰਤੋਂ ਨਾਲ ਜੋੜਾਂ ਅਤੇ ਸਰੀਰ ਦੇ ਹੋਰ ਹਿੱਸਿਆਂ 'ਚ ਦਰਦ ਹੋਣ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਗਲੋਅ ਦਾ ਕਾੜ੍ਹਾ ਨਿਯਮਿਤ ਰੂਪ ਨਾਲ ਪੀਓ। ਇਸ ਦੀਆਂ ਪੱਤੀਆਂ ਨੂੰ ਗਰਮ ਕਰਕੇ ਸੱਟ ਵਾਲੀ ਥਾਂ 'ਤੇ ਲਗਾਉਣ ਨਾਲ ਵੀ ਲਾਭ ਮਿਲਦਾ ਹੈ। ਇਸ ਨਾਲ ਦਰਦ ਘੱਟ ਹੋਣ ਦੇ ਨਾਲ ਸੱਟ ਛੇਤੀ ਠੀਕ ਹੋ ਜਾਂਦੀ ਹੈ।

ਇਹ ਵੀ ਪੜ੍ਹੋ:ਅੱਖਾਂ ਨੂੰ ਸਿਹਤਮੰਦ ਰੱਖਣ ਲਈ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ, ਹੋਵੇਗਾ ਫ਼ਾਇਦਾ
ਮੌਸਮੀ ਬੀਮਾਰੀਆਂ
ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਹੋਣ ਨਾਲ ਇਮਿਊਨਿਟੀ ਸਟਰਾਂਗ ਹੁੰਦੀ ਹੈ। ਅਜਿਹੇ 'ਚ ਮੌਸਮੀ ਸਰਦੀ-ਜ਼ੁਕਾਮ, ਖਾਂਸੀ, ਬੁਖਾਰ ਆਦਿ ਤੋਂ ਬਚਾਅ ਰਹਿੰਦਾ ਹੈ। 
ਇਸ ਤਰ੍ਹਾਂ ਨਾਲ ਕਰੋ ਵਰਤੋਂ
ਉਂਝ ਤਾਂ ਗਲੋਅ ਦਾ ਕਾੜ੍ਹਾ ਅਤੇ ਜੂਸ ਬਣਾ ਕੇ ਪੀਤਾ ਜਾ ਸਕਦਾ ਹੈ ਪਰ ਹੁਣ ਬਾਜ਼ਾਰ 'ਚ ਇਸ ਦੀਆਂ ਗੋਲੀਆਂ ਵੀ ਮਿਲਣ ਲੱਗੀਆਂ ਹਨ। ਅਜਿਹੇ 'ਚ ਜਿਨ੍ਹਾਂ ਲੋਕਾਂ ਦੇ ਕੋਲ ਕਾੜ੍ਹਾ ਜਾਂ ਜੂਸ ਬਣਾਉਣ ਦਾ ਸਮਾਂ ਨਹੀਂ ਹੈ। ਉਹ ਇਸ ਦੀਆਂ ਗੋਲੀਆਂ ਦੀ ਵਰਤੋਂ ਕਰ ਸਕਦੇ ਹਨ। ਜੇਕਰ ਤੁਸੀਂ ਇਸ ਦਾ ਕਾੜ੍ਹਾ ਬਣਾਉਣਾ ਚਾਹੁੰਦੇ ਹੋ ਤਾਂ ਚੱਲੋ ਅੱਜ ਅਸੀਂ ਤੁਹਾਨੂੰ ਇਸ ਨੂੰ ਬਣਾਉਣ ਦੀ ਰੈਸਿਪੀ ਦੱਸਦੇ ਹਾਂ। 


ਸਮੱਗਰੀ
ਪਾਣੀ-2 ਕੱਪ
ਗਲੋਅ ਪਾਊਡਰ- 1 ਵੱਡਾ ਚਮਚ
ਸ਼ਹਿਦ-1/2 ਚਮਚ
ਦਾਲਚੀਨੀ-1 ਛੋਟਾ ਚਮਚ
ਹਲਦੀ ਪਾਊਡਰ-1/2 ਛੋਟਾ ਚਮਚ
4-5 ਕਾਲੀਆਂ ਮਿਰਚਾਂ ਦਾ ਪਾਊਡਰ
ਪੁਦੀਨੇ ਦੀਆਂ ਪੱਤੀਆਂ-10-12 
ਅਦਰਕ-1/2 ਇੰਚ ਟੁੱਕੜਾ 
ਬਣਾਉਣ ਦੀ ਵਿਧੀ...
1. ਇਕ ਪੈਨ 'ਚ ਪਾਣੀ, ਕਾਲੀ ਮਿਰਚ ਅਤੇ ਹਲਦੀ ਪਾਊਡਰ ਪਾ ਕੇ 1 ਮਿੰਟ ਉਬਾਲੋ।
2. ਇਸ 'ਚ ਗਲੋਅ ਪਾਊਡਰ, ਦਾਲਚੀਨੀ, ਅਦਰਕ ਪਾ ਕੇ ਇਕ ਮਿੰਟ ਤੱਕ ਹੌਲੀ ਅੱਗ 'ਤੇ ਉਬਾਲੋ।
3. ਹੁਣ ਇਸ 'ਚ ਪੁਦੀਨੇ ਦੀਆਂ ਪੱਤੀਆਂ, ਸ਼ਹਿਦ ਪਾ ਕੇ ਮਿਕਸ ਕਰਕੇ ਗੈਸ ਬੰਦ ਕਰ ਦਿਓ। 
4. ਲਓ ਜੀ ਤੁਹਾਡਾ ਇਮਿਊਨ ਬੂਸਟਰ ਗਲੋਅ ਦਾ ਕਾੜ੍ਹਾ ਬਣ ਕੇ ਤਿਆਰ ਹੈ।
5. ਇਸ ਨੂੰ ਠੰਢਾ ਕਰਕੇ ਪੀਓ।

Aarti dhillon

This news is Content Editor Aarti dhillon