ਨੀਂਦ ਨਾ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲਸਣ ਦਾ ਕਰੋ ਇਸਤੇਮਾਲ

03/11/2018 9:35:24 AM

ਜਲੰਧਰ— ਲਸਣ ਦਾ ਇਸਤੇਮਾਲ ਭੋਜਨ ਦੇ ਸਵਾਦ 'ਚ ਵੱਖਰਾ ਟਵੀਸਟ ਦੇਣ ਲਈ ਕੀਤਾ ਜਾਂਦਾ ਹੈ। ਇਸ ਵਿਚ ਵਿਟਾਮਿਨ, ਸੋਡੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਕਈ ਹੋਰ ਗੁਣ ਪਾਏ ਜਾਂਦੇ ਹਨ ਜੋ ਕਿ ਨੀਂਦ, ਗੰਜਾਪਨ ਅਤੇ ਹਾਰਮੋਨ ਸਬੰਧੀ ਸਮਸਿਆਵਾਂ ਨੂੰ ਦੂਰ ਰੱਖਦੇ ਹਨ ਪਰ ਇਸ ਨੂੰ ਪਕਾ ਕੇ ਖਾਣ ਨਾਲ ਇਸ ਦੇ ਗੁਣ ਖਤਮ ਹੋ ਜਾਂਦੇ ਹਨ। ਰੋਜ਼ਾਨਾ ਲਸਣ ਦੀ ਇਕ ਕਲੀ ਖਾਣ ਨਾਲ ਬਹੁਤ ਸਾਰੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਲਸਣ ਖਾਣ ਤੋਂ ਇਲਾਵਾ ਇਸ ਨੂੰ ਸਿਰਹਾਣੇ ਹੇਠਾਂ ਰੱਖ ਕਰ ਸੌਂਣ ਨਾਲ ਵੀ ਕਈ ਸੱਮਸਿਆਵਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਲਸਣ ਸਿਰਹਾਣੇ ਥੱਲੇ ਰੱਖ ਕੇ ਸੌਂਣ ਦੇ ਫਾਇਦੇ ਦੱਸਣ ਜਾ ਰਹੇ ਹਾਂ। ਜਿਸ ਨੂੰ ਇਸਤੇਮਾਲ ਕਰਕੇ ਤੁਸੀਂ ਸਿਹਤ ਸੰਬੰਧੀ ਕਈ ਸੱਮਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਸਿਰਹਾਣੇ ਦੇ ਹੇਠਾਂ ਲਸਣ ਰੱਖ ਕੇ ਸੌਂਣ ਦੇ ਫਾਇਦੇ
1. ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪਾਓ ਛੁਟਕਾਰਾ
ਕਈ ਵਾਰ ਲੋਕਾਂ ਨੂੰ ਜ਼ਿਆਦਾ ਦੇਰ ਕੰਮ ਕਰਨ ਤੋਂ ਬਾਅਦ ਵੀ ਚੰਗੀ ਨੀਂਦ ਨਹੀਂ ਆਉਂਦੀ। ਕੁਝ ਲੋਕ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਨੀਂਦ ਦੀਆਂ ਦਵਾਈਆਂ ਦਾ ਸਹਾਰਾ ਲੈਂਦੇ ਹਨ, ਜਿਸ ਦੀ ਆਦਤ ਪੈ ਜਾਂਦੀ ਹੈ ਬਾਅਦ ਵਿਚ ਜਿਸ ਦੇ ਬਿਨਾਂ ਨੀਂਦ ਨਹੀਂ ਆਉਂਦੀ। ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲਸਣ ਦੀ ਕਲੀ ਦਾ ਇਸਤੇਮਾਲ ਕਰ ਸਕਦੇ ਹੋ। ਲਸਣ ਨੂੰ ਸਿਰਹਾਣੇ ਹੇਠਾਂ ਰੱਖ ਕੇ ਸੌਂਣ ਨਾਲ ਸਕਾਰਾਤਮਕ ਊਰਜਾ ਮਿਲਦੀ ਹੈ, ਜਿਸ ਦੇ ਨਾਲ ਬਹੁਤ ਚੰਗੀ ਨੀਂਦ ਆਉਂਦੀ ਹੈ।
2. ਥਕਾਵਟ ਨੂੰ ਕਰੋ ਦੂਰ
ਲਸਣ ਦੀ ਖੁਸ਼ਬੂ ਥਕਾਵਟ ਨੂੰ ਦੂਰ ਕਰਕੇ ਦਿਮਾਗ ਨੂੰ ਫਰੈੱਸ਼ ਰੱਖਣ ਵਿਚ ਮਦਦ ਕਰਦੀ ਹੈ। ਕੁਝ ਲੋਕ ਲਸਣ ਦੀ ਖੁਸ਼ਬੂ ਪਸੰਦ ਨਹੀਂ ਕਰਦੇ ਪਰ ਰੋਜ਼ਾਨਾ ਇਸ ਦੇ ਇਸਤੇਮਾਲ ਨਾਲ ਆਦਤ ਪੈ ਸਕਦੀ ਹੈ। ਇਹ ਥਕਾਵਟ ਨੂੰ ਦੂਰ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ।
3. ਜ਼ਿੰਕ ਦੀ ਕਮੀ ਕਰੋ ਦੂਰ
ਲਸਣ ਸਰੀਰ 'ਚ ਜ਼ਿੰਕ ਦੀ ਪੂਰਤੀ ਕਰਨ ਵਿਚ ਸਹਾਇਕ ਹੁੰਦਾ ਹੈ। ਜ਼ਿੰਕ ਦੀ ਕਮੀ ਹੋਣ 'ਤੇ ਥਕਾਵਟ, ਭਾਰ ਘੱਟ ਹੋਣਾ ਜਾਂ ਵਧਣਾ, ਭੁੱਖ ਨਾ ਲਗਨਾ ਆਦਿ ਸਮੱਸਿਆਵਾਂ ਹੋਣ ਲੱਗਦੀਆਂ ਹਨ। ਅਜਿਹੀ ਹਾਲਤ ਵਿਚ ਤੁਹਾਨੂੰ ਲਸਣ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
4. ਬੁਰੇ ਸੁਪਨਿਆਂ ਤੋਂ ਪਾਓ ਛੁਟਕਾਰਾ
ਕਈ ਵਾਰ ਬੁਰੇ ਸੁਪਨਿਆਂ ਕਾਰਨ ਦਿਮਾਗ 'ਤੇ ਟੈਂਸ਼ਨ ਪੈਣ ਲੱਗਦੀ ਹੈ, ਜਿਸ ਦੇ ਕਾਰਨ ਵੀ ਨੀਂਦ ਪੂਰੀ ਨਹੀਂ ਹੋ ਪਾਉਂਦੀ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਰਾਤ ਨੂੰ ਸੌਂਣ ਦੇ ਸਮੇਂ ਲਸਣ ਦੀ ਕਲੀ ਸਿਰਹਾਣੇ ਹੇਠਾਂ ਰੱਖੋ।