ਤੁਲਸੀ ਦੇ ਪੱਤਿਆਂ ਦੀ ਵਰਤੋ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

02/22/2018 11:48:04 AM

ਨਵੀਂ ਦਿੱਲੀ— ਤੁਲਸੀ ਦਾ ਪੌਦਾ ਜ਼ਿਆਦਾਤਰ ਘਰਾਂ 'ਚ ਲੋਕ ਉਗਾਉਂਦੇ ਹਨ। ਇਸ ਨੂੰ ਵਿਹੜੇ ਦੀ ਸ਼ੋਭਾ ਮੰਨਿਆ ਜਾਂਦਾ ਹੈ। ਹਿੰਦੂ ਧਰਮ 'ਚ ਤਾਂ ਤੁਲਸੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਧਾਰਮਿਕ ਹੀ ਨਹੀਂ ਤੁਲਸੀ ਦੇ ਪੌਦੇ ਦੇ ਸਿਹਤ ਨਾਲ ਜੁੜੇ ਵੀ ਬਹੁਤ ਲਾਭ ਹੁੰਦੇ ਹਨ। ਰੋਜ਼ਾਨਾ ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰਨ ਨਾਲ ਬਹੁਤ ਲਾਭ ਹੁੰਦੇ ਹਨ। ਆਓ ਜਾਣਦੇ ਹਾਂ ਤੁਲਸੀ ਦੇ ਪੱਤੇ ਖਾਣ ਦੇ ਫਾਇਦਿਆਂ ਬਾਰੇ...
1. ਮਾਹਾਵਾਰੀ ਦਾ ਦਰਦ ਦੂਰ
ਮਾਹਾਵਾਰੀ ਦੌਰਾਨ ਜ਼ਿਆਦਾਤਰ ਔਰਤਾਂ ਦੀ ਕਮਰ 'ਚ ਬਹੁਤ ਦਰਦ ਹੁੰਦਾ ਹੈ। ਇਸ ਦਰਦ ਤੋਂ ਰਾਹਤ ਪਾਉਣ ਲਈ ਇਕ ਛੋਟਾ ਚੱਮਚ ਤੁਲਸੀ ਦਾ ਰਸ ਲਓ। ਇਸ ਤੋਂ ਇਲਾਵਾ ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰਨ ਨਾਲ ਲਾਭ ਮਿਲਦਾ ਹੈ।
2. ਬੁਖਾਰ 'ਤੋਂ ਆਰਾਮ
ਮੌਸਮ ਕਾਰਨ ਹੋਣ ਵਾਲੇ ਬੁਖਾਰ ਤੋਂ ਛੁਟਕਾਰਾ ਪਾਉਣ ਲਈ ਤੁਲਸੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਤੁਲਸੀ ਦੀਆਂ ਪੱਤੀਆਂ ਨੂੰ ਚਬਾਉਣ ਨਾਲ ਇਨਫੈਕਸ਼ਨ ਦੀ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਤੁਲਸੀ ਦੇ ਪੱਤੇ, ਅਦਰਕ ਅਤੇ ਮੁਲੱਠੀ ਨੂੰ ਪੀਸ ਕੇ ਸ਼ਹਿਦ ਨਾਲ ਵਰਤੋਂ ਕਰਨ ਨਾਲ ਸਰਦੀ ਦੇ ਬੁਖਾਰ ਤੋਂ ਆਰਾਮ ਮਿਲਦਾ ਹੈ।
3. ਖਾਂਸੀ ਅਤੇ ਜੁਕਾਮ
ਖਾਂਸੀ ਅਤੇ ਜੁਕਾਮ ਨੂੰ ਦੂਰ ਕਰਨ ਲਈ 7 ਪੱਤੇ ਤੁਲਸੀ, 3 ਲੌਂਗ ਨੂੰ ਇਕ ਗਲਾਸ ਪਾਣੀ 'ਚ ਉਬਾਲ ਲਓ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ 'ਚ ਥੋੜ੍ਹਾ ਜਿਹਾ ਸੇਂਧਾ ਨਮਕ ਪਾ ਕੇ ਪੀਓ। ਇਸ ਤੋਂ ਬਾਅਦ ਆਰਾਮ ਕਰੋ। ਦਿਨ 'ਚ 2 ਵਾਰ ਇਸ ਦੀ ਵਰਤੋਂ ਕਰੋ।
4. ਮਾਨਸਿਕ ਸ਼ਾਂਤੀ
ਇਕ ਕੱਚ ਦੇ ਜਾਰ 'ਚ ਤੁਲਸੀਂ ਦੇ ਪੱਤੇ ਅਤੇ ਕਾਲੀ ਮਿਰਚ ਪਾ ਦਿਓ। ਇਸ ਨੂੰ ਬੰਦ ਕਰਕੇ ਕਮਰੇ 'ਚ ਰੱਖਣ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ।
5. ਸਿਰ ਦਰਦ ਤੋਂ ਛੁਟਕਾਰਾ
ਸਿਰ ਦਰਦ ਹੋਣ 'ਤੇ ਤੁਲਸੀ ਦੇ ਪੱਤਿਆਂ ਦਾ ਰਸ ਅਤੇ ਕਪੂਰ ਮਿਲਾ ਕੇ ਪੇਸਟ ਬਣਾ ਲਓ ਅਤੇ ਮੱਥੇ 'ਤੇ ਲਗਾਓ ਜਲਦੀ ਹੀ ਸਿਰ ਦਰਦ ਠੀਕ ਹੋ ਜਾਵੇਗਾ।