ਟੌਨਸਿਲਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਅਸਰਦਾਰ ਘਰੇਲੂ ਨੁਸਖੇ

10/22/2018 2:06:47 PM

ਨਵੀਂ ਦਿੱਲੀ— ਟੌਨਸਿਲਜ਼ ਇਕ ਅਜਿਹੀ ਸਮੱਸਿਆ ਹੈ ਜਿਸ ਨਾਲ ਪਾਣੀ ਪੀਣ ਤੋਂ ਲੈ ਕੇ ਖਾਣਾ ਖਾਂਦੇ ਸਮੇਂ ਗਲੇ 'ਚ ਕਾਫੀ ਦਰਦ ਮਹਿਸੂਸ ਹੁੰਦੀ ਹੈ। ਇਸ ਨਾਲ ਗਲੇ 'ਚ ਖਰਾਸ਼ ਦੇ ਨਾਲ-ਨਾਲ ਜਲਣ ਵੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। 
 

1. ਦੁੱਧ ਅਤੇ ਕੱਚਾ ਪਪੀਤਾ
ਦੁੱਧ 'ਚ ਕੱਚੇ ਪਪੀਤੇ ਦੀ ਪੇਸਟ ਮਿਲਾ ਲਓ ਅਤੇ ਉਸ ਨਾਲ ਦਿਨ 'ਚ ਦੋ ਵਾਰ ਗਰਾਰੇ ਕਰੋ। ਇਸ ਨਾਲ ਟੌਨਸਿਲਜ਼ ਤੋਂ ਆਰਾਮ ਮਿਲੇਗਾ।
 

2. ਸੇਂਧਾ ਨਮਕ  
ਸੇਂਧਾ ਨਮਕ ਨੂੰ ਕੋਸੇ ਪਾਣੀ 'ਚ ਮਿਲਾ ਲਓ। ਇਸ ਨਾਲ ਦਿਨ 'ਚ ਤਿੰਨ ਵਾਰ ਗਰਾਰੇ ਕਰੋ ਅਤੇ ਸੇਂਧਾ ਨਮਕ ਬੈਕਟੀਰੀਆ ਨੂੰ ਖਤਮ ਕਰਦਾ ਹੈ। 
 

3. ਸੇਬ ਦਾ ਸਿਰਕਾ
ਸੇਬ ਦੇ ਸਿਰਕੇ ਨੂੰ ਪਾਣੀ 'ਚ ਮਿਲਾ ਕੇ ਇਸ ਨਾਲ ਗਰਾਰੇ ਕਰੋ ਇਸ ਨਾਲ ਗਲੇ ਦੀ ਇਨਫੈਕਸ਼ਨ ਠੀਕ ਹੁੰਦੀ ਹੈ ਅਤੇ ਟੌਨਸਿਲਜ਼ ਤੋਂ ਰਾਹਤ ਮਿਲਦੀ ਹੈ। 
 

4. ਬੇਕਿੰਗ ਸੋਡਾ  
ਬੇਕਿੰਗ ਸੋਡੇ ਨੂੰ ਪਾਣੀ 'ਚ ਮਿਲਾ ਕੇ ਗਰਾਰੇ ਕਰਨ ਨਾਲ ਵੀ ਗਲੇ ਦੀ ਸਮੱਸਿਆ ਦੂਰ ਹੁੰਦੀ ਹੈ। 
 

5. ਲਸਣ
ਉਬਲਦੇ ਹੋਏ ਪਾਣੀ 'ਚ ਲਸਣ ਦੀਆਂ ਕਲੀਆਂ ਪਾਓ ਅਤੇ ਉਸ ਤੋਂ ਬਾਅਦ ਪਾਣੀ ਨੂੰ ਚੰਗੀ ਤਰ੍ਹਾਂ ਨਾਲ ਛਾਣ ਲਓ। ਮਤਲਬ ਜਦੋਂ ਪਾਣੀ ਕੋਸਾ ਹੋ ਜਾਵੇ ਤਾਂ ਇਸ ਨਾਲ ਗਰਾਰੇ ਕਰੋ। ਗਲੇ 'ਚ ਦਰਦ ਅਤੇ ਟੌਨਸਿਲਜ਼ ਦੀ ਸਮੱਸਿਆ ਦੂਰ ਹੋ ਜਾਵੇਗੀ।