ਟਮਾਟਰ ਦਿਵਾਏ ਕਬਜ਼ ਤੋਂ ਛੁਟਕਾਰਾ, ਹੋਰ ਵੀ ਜਾਣੋ ਹੈਰਾਨੀਜਨਕ ਫਾਇਦੇ

04/25/2019 3:01:14 PM

ਜਲੰਧਰ— ਟਮਾਟਰ 'ਚ ਵਿਟਾਮਿਨ-ਸੀ, ਪੋਟਾਸ਼ੀਅਮ ਆਦਿ ਕਈ ਤਰ੍ਹਾਂ ਦੇ ਮਿਨਰਲਸ ਮੌਜੂਦ ਹੁੰਦੇ ਹਨ। ਟਮਾਟਰ ਦੀ ਵਰਤੋਂ ਕਈ ਬੀਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਟਮਾਟਰ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਟਮਾਟਰ ਖਾਣ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਕਬਜ਼ ਦੀ ਸਮੱਸਿਆ ਕਰੇ ਦੂਰ 
ਟਮਾਟਰ ਖਾਣ ਨਾਲ ਪੇਟ ਦੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ। 
ਦੰਦਾਂ 'ਚ ਖੂਨ ਦੀ ਸਮੱਸਿਆ ਨੂੰ ਕਰੇ ਦੂਰ 
ਦੰਦਾਂ 'ਚੋਂ ਖੂਨ ਦੀ ਸਮੱਸਿਆ ਮਹਿਸੂਸ ਹੋਣ 'ਤੇ ਰੋਜ਼ਾਨਾ 200 ਗ੍ਰਾਮ ਟਮਾਟਰ ਦਾ ਰਸ ਸਵੇਰੇ ਸ਼ਾਮ ਪੀਣ ਨਾਲ ਲਾਭ ਹੁੰਦਾ ਹੈ। 


ਭੁੱਖ ਨਾ ਲੱਗਣਾ
ਭੁੱਖ ਨਾ ਲੱਗਣ ਦੀ ਸਥਿਤੀ 'ਚ ਟਮਾਟਰ ਦੇ 200 ਗ੍ਰਾਮ ਰਸ 'ਚ ਅਦਰਕ ਦਾ ਰਸ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਭੁੱਖ ਜ਼ਿਆਦਾ ਲੱਗਦੀ ਹੈ। 
ਮੋਟਾਪਾ ਘੱਟ ਕਰੇ
ਮੋਟਾਪਾ ਘਟਾਉਣ ਲਈ ਵੀ ਟਮਾਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਰੋਜ਼ਾਨਾ 1 ਤੋਂ 2 ਗਲਾਸ ਟਮਾਟਰ ਦਾ ਜੂਸ ਪੀਣ ਨਾਲ ਭਾਰ ਘੱਟ ਹੁੰਦਾ ਹੈ। 
ਗਠੀਆ ਦੇ ਦਰਦ 'ਚ ਮਿਲੇ ਆਰਾਮ
ਰੋਜ਼ਾਨਾ ਟਮਾਟਰ ਦੇ ਜੂਸ 'ਚ ਅਜਵਾਈਨ ਮਿਲਾ ਕੇ ਖਾਣ ਨਾਲ ਗਠੀਆ ਦੇ ਦਰਦ ਤੋਂ ਆਰਾਮ ਮਿਲਦਾ ਹੈ। 


ਗਰਭ ਅਵਸਥਾ 'ਚ ਫਾਇਦੇਮੰਦ
ਗਰਭ ਅਵਸਥਾ ਵਿਚ ਟਮਾਟਰ ਦੀ ਵਰਤੋਂ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਸੀ ਹੁੰਦਾ ਹੈ, ਜੋ ਗਰਭਵਤੀ ਔਰਤ ਲਈ ਕਾਫੀ ਚੰਗਾ ਹੁੰਦਾ ਹੈ। 
ਸਿਹਤ ਲਈ ਫਾਇਦੇਮੰਦ 
ਸਵੇਰੇ-ਸਵੇਰੇ ਬਿਨਾਂ ਪਾਣੀ ਪੀਤੇ ਪੱਕਿਆ ਟਮਾਟਰ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ।

shivani attri

This news is Content Editor shivani attri