ਔਰਤਾਂ ''ਚ ਹਾਰਮੋਨ ਅਸੰਤੁਲਨ ਨੂੰ ਠੀਕ ਕਰਨ ਲਈ ਕਰੋ ਇਹ ਉਪਾਅ

10/22/2016 3:14:05 PM

ਨਵੀਂ ਦਿੱਲੀ — ਹਾਰਮੋਨ ਅਸੰਤੁਲ ਕਿਸੇ ਵੀ ਉਮਰ ''ਚ ਹੋ ਸਕਦਾ ਹੈ। ਸਾਡੇ ਸਰੀਰ ''ਚ ਕੁਲ 230 ਹਾਰਮੋਨ ਹੁੰਦੇ ਹਨ। ਜੋ ਕਿ ਸਰੀਰ ਦੇ ਅਲਗ-ਅਲਗ ਕੰਮ ਕਰਦੇ ਹਨ। ਹਾਰਮੋਨ ਦੀ ਛੋਟੀ ਜਿਹੀ ਮਾਤਰਾ ਵੀ ਮੈਟਾਬੋਲਿਜ਼ਮ ਨੂੰ ਬਦਲਣ ਲਈ ਕਾਫੀ ਹੁੰਦੀ ਹੈ।

ਇਸ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਜੀਵਣ ਸ਼ੈਲੀ, ਪੌਸ਼ਣ, ਕਸਰਤ, ਗਲਤ ਭੋਜਨ, ਪਰੇਸ਼ਾਨੀ ਅਤੇ ਉਮਰ।
ਇਸ ਦੀ ਸਮੱਸਿਆ ਹੋਣ ''ਤੇ ਮੁਹਾਸੇ, ਚਿਹਰੇ ਅਤੇ ਸਰੀਰ ''ਤੇ ਵਾਲ, ਸਮੇਂ ਤੋਂ ਪਹਿਲਾਂ ਬੁਢਾਪਾ, ਮਾਸਿਕ ਧਰਮ ਸਬੰਧੀ ਪਰੇਸ਼ਾਨੀ, ਸੈਕਸ ''ਚ ਰੁਚੀ ਘੱਟ ਜਾਣਾ, ਗਰਭ ਧਾਰਨ ਕਰਨ ''ਚ ਪਰੇਸ਼ਾਨੀ।
ਇਨ੍ਹਾਂ ਨੂੰ ਕੁਝ ਹੱਦ ਤੱਕ ਭੋਜਨ ਦੇ ਨਾਲ ਵੀ ਠੀਕ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਆਪਣੇ ਡਾਕਟਰ ਨਾਲ ਵੀ ਸੰਪਰਕ ਕਰ ਸਕਦੇ ਹੋ।
-ਨਾਰੀਅਲ ਦੇ ਤੇਲ ਨਾਲ ਸਰੀਰ ''ਚ ਹਾਰਮੋਨ ਦਾ ਪੱਧਰ ਸਹੀ ਹੋਣ ਲੱਗ ਜਾਂਦਾ ਹੈ। ਸਰੀਰ ''ਚ ਜੋ ਚਰਬੀ ਵੱਧੀ ਹੁੰਦੀ ਹੈ ਉਹ ਵੀ ਇਸ ਨਾਲ ਘੱਟ ਹੋਣ ਲਗਦੀ ਹੈ।
-ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰੋ।
-ਸੁੱਕੇ ਮੇਵਿਆਂ ''ਚ ਬਹੁਤ ਸਾਰਾ ਪ੍ਰੋਟੀਨ ਹੁੰਦਾ ਹੈ ਜੋ ਕਿ ਔਰਤਾਂ ਅਤੇ ਪੁਰਸ਼ਾਂ ਦੋਨਾਂ ਲਈ ਚੰਗਾ ਹੁੰਦਾ ਹੈ।
-ਹਰੀਆਂ ਸਬਜ਼ੀਆਂ ਅਤੇ ਬੀਂਨਸ ''ਚ ਬਹੁਤ ਸਾਰਾ ਕਾਰਬੋਹਾਈਡ੍ਰੇਟਸ ਹੁੰਦਾ ਹੈ ਇਹ ਵੀ ਹਾਰਮੋਨ ਦਾ ਪੱਧਰ ਨੂੰ ਸਹੀ ਕਰਦਾ ਹੈ।
-ਐਵੋਕਾਡੋ ''ਚ ਵੀ ਚੰਗੀ ਚਰਬੀ ਮੌਜੂਦ ਹੁੰਦੀ ਹੈ ਜੋ ਸਰੀਰ ਲਈ ਬਹੁਤ ਵਧੀਆ ਹੁੰਦੀ ਹੈ। ਇਸ ਲਈ ਕੇਲਾ ਵੀ ਖਾ ਸਕਦੇ ਹੋ।
-ਆਪਣੇ ਭੋਜਨ ''ਚ ਸਮੁੰਦਰੀ ਭੋਜਨ ਨੂੰ ਵੀ ਸ਼ਾਮਿਲ ਕਰੋ। ਟੂਨਾ ਫਿਸ਼ ਇਸ ਲਈ ਬਹੁਤ ਵਧੀਆ ਹੈ।
-ਗ੍ਰੀਨ ਟੀ ਨੂੰ ਵੀ ਆਪਣੀ ਸੂਚੀ ''ਚ ਸ਼ਾਮਿਲ ਕਰੋ।
-ਦੁੱਧ ''ਚ ਲਸਣ ਪੀਸ ਕੇ ਖਾਣ ਨਾਲ ਫਾਇਦਾ ਹੁੰਦਾ ਹੈ।