ਗੈਸਟ੍ਰਿਕ ਸਮੱਸਿਆ ਅਤੇ ਡਾਇਰੀਆ ਤੋਂ ਰਾਹਤ ਪਾਉਣ ਲਈ ਕਰੋ ਕੜੀ ਪੱਤਾ ਦੀ ਇਸ ਤਰ੍ਹਾਂ ਵਰਤੋਂ

06/12/2017 10:52:14 AM

ਮੁੰਬਈ— ਕੜੀ ਪੱਤੇ ਦੀ ਵਰਤੋਂ ਵਿਕਲਪਿਕ ਦਵਾਈ ਦੇ ਰੂਪ 'ਚ ਕਈ ਸਮੱਸਿਆਵਾਂ ਦੇ ਹੱਲ ਲਈ ਕੀਤੀ ਜਾਂਦੀ ਹੈ। ਸਮੇਂ ਤੋਂ ਪਹਿਲਾਂ ਵਾਲਾਂ ਦਾ ਚਿੱਟੇ ਹੋ ਜਾਣਾ, ਗੈਸਟ੍ਰਿਕ ਸਮੱਸਿਆਵਾਂ, ਡਾਇਰੀਆ ਦੇ ਇਲਾਜ ਲਈ ਕੜੀ ਪੱਤਾ ਬਿਹਤਰ ਘਰੇਲੂ ਉਪਾਅ ਹੈ।
ਗੈਸਟ੍ਰਿਕ ਅਤੇ ਡਾਇਰੀਆ ਹੋਣ 'ਤੇ ਕਰੋ ਕੜੀ ਪੱਤੇ ਦੀ ਇਸ ਤਰ੍ਹਾਂ ਵਰਤੋਂ
ਕੜੀ ਪੱਤਾ 'ਚ ਕਾਰਬਾਜ਼ੋਲ ਐਲਕਾਲੋਇਡ ਹੁੰਦਾ ਹੈ। ਇਸ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਫਲੂਮਿਨੇਟਰੀ ਗੁਣ ਪਾਏ ਜਾਂਦੇ ਹਨ। ਇਹ ਪੇਟ ਦੀਆਂ ਸਮੱਸਿਆਵਾਂ ਦਾ ਮੁਕਾਬਲਾ ਕਰ ਐਨਾਰੋਬਿਕ ਐਮੋਬਿਕ ਇਨਫੈਕਸ਼ਨ ਰੋਕਣ 'ਚ ਮਦਦ ਕਰਦਾ ਹੈ।
ਆਯੁਰਵੇਦ ਮੁਤਾਬਕ ਕੜੀ ਪੱਤਾ ਨੂੰ ਪੇਟ 'ਚ ਪਿੱਤ ਦੀ ਮਾਤਰਾ ਨੂੰ ਘੱਟ ਕਰਨ ਲਈ ਸਹੀ ਮੰਨਿਆ ਜਾਂਦਾ ਹੈ। ਇਸ ਨਾਲ ਪੇਟ 'ਚ ਹੋਣ ਵਾਲੀ ਜਕੜਨ ਰੋਕੀ ਜਾ ਸਕਦੀ ਹੈ। ਇਸ ਦੀ ਵਰਤੋਂ ਇਸ ਤਰ੍ਹਾਂ ਕੀਤੀ ਜਾ ਸਕਦੀ ਹੈ।
1. ਇਕ ਗਿਲਾਸ ਪਾਣੀ ਉਬਾਲੋ। ਇਸ 'ਚ 35 ਤੋਂ 40 ਕੜੀ ਪੱਤਾ ਪਾ ਕੇ ਦੋ ਘੰਟੇ ਲਈ ਛੱਡ ਦਿਓ। ਇਸ ਨੂੰ ਖਾਲੀ ਪੇਟ ਪੀਓ।
2. ਕੜੀ ਪੱਤਾ ਨੂੰ ਪੀਸ ਕੇ ਇਕ ਛੋਟੀ ਗੇਂਦ ਬਣਾ ਲਓ। ਇਸ ਨੂੰ ਲੱਸੀ 'ਚ ਮਿਲਾ ਕੇ ਦਿਨ 'ਚ ਦੋ ਵਾਰੀ ਪੀਓ।
3. ਇਕ ਕੱਪ ਪਾਣੀ 'ਚ ਕੁਝ ਕੜੀ ਪੱਤੇ ਉਬਾਲ ਲਓ। ਇਸ ਪਾਣੀ ਨੂੰ ਦਿਨ 'ਚ ਕਈ ਵਾਰੀ ਪੀਓ।
4. 40 ਗ੍ਰਾਮ ਕੜੀ ਪੱਤੇ ਦੇ ਪਾਊਡਰ 'ਚ 10 ਗ੍ਰਾਮ ਜੀਰਾ ਪਾ ਕੇ ਮਿਕਸ ਕਰ ਲਓ। ਇਕ ਗਿਲਾਸ ਗਰਮ ਪਾਣੀ ਪੀਓ। ਦੱਸ ਮਿੰਟ ਬਾਅਦ ਇਕ ਚਮਚ ਸ਼ਹਿਦ ਖਾਓ। ਇਸ ਤਰ੍ਹਾਂ ਦਿਨ 'ਚ ਚਾਰ ਵਾਰੀ ਕਰੋ।
5. ਇਕ ਮਿਕਸੀ 'ਚ ਕੁਝ ਕੜੀ ਪੱਤੇ, ਨਮਕ ਅਤੇ ਪਾਣੀ ਪਾ ਕੇ ਗ੍ਰਾਈਂਡ ਕਰ ਲਓ। ਇਸ ਦੇ ਬਾਅਦ ਸ਼ਹਿਦ ਅਤੇ ਨਿੰਬੂ ਪਾਓ। ਗੈਸਟ੍ਰਿਕ ਜਾਂ ਡਾਇਰੀਆ ਦੀ ਸਮੱਸਿਆ ਹੋਣ 'ਤੇ ਇਸ ਦੀ ਵਰਤੋਂ ਕਰੋ।