ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਖਾਲੀ ਪੇਟ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ

01/15/2018 9:47:19 AM

ਨਵੀਂ ਦਿੱਲੀ— ਕਬਜ਼ ਇਕ ਆਮ ਸਮੱਸਿਆ ਹੈ ਅਤੇ ਹਰ ਕਿਸੇ ਨੂੰ ਇਹ ਸਮੱਸਿਆ ਹੁੰਦੀ ਹੈ। ਗਲਤ ਖਾਣ-ਪੀਣ, ਪਾਣੀ ਦੀ ਕਮੀ ਅਤੇ ਰਾਤ ਨੂੰ ਭੋਜਨ ਦੇ ਤੁਰੰਤ ਬਾਅਦ ਸੋ ਜਾਣ ਨਾਲ ਇਹ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਪੇਟ ਸਹੀ ਤਰੀਕੇ ਨਾਲ ਸਾਫ ਨਹੀਂ ਹੁੰਦਾ ਜਿਸ ਨਾਲ ਅਫਾਰਾ ਤੇ ਐਸੀਡਿਟੀ ਹੋ ਜਾਂਦੀ ਹੈ। ਜੇ  ਸਹੀਂ ਸਮੇਂ 'ਤੇ ਕਬਜ਼ ਦਾ ਪੱਕਾ ਇਲਾਜ ਨਾ ਕੀਤਾ ਤਾਂ ਇਹ ਅੱਗੇ ਜਾ ਕੇ ਬਵਾਸੀਰ ਅਤੇ ਪੇਟ ਦੇ ਅਲਸਰ ਦਾ ਕਾਰਨ ਬਣ ਸਕਦੀ ਹੈ। ਅਜਿਹੇ ਵਿਚ ਕੁਝ ਘਰੇਲੂ ਉਪਾਅ ਅਪਣਾ ਕੇ ਕਬਜ਼ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਆਸਾਨ ਤਰੀਕਿਆਂ ਦੇ ਬਾਰੇ ਵਿਚ
1. ਅਮਰੂਦ
ਪੇਟ ਨੂੰ ਸਾਫ ਕਰਨ ਲਈ ਆਪਣੇ ਆਹਾਰ ਵਿਚ ਅਮਰੂਦ ਨੂੰ ਸ਼ਾਮਲ ਕਰੋ। ਹਰ ਰੋਜ਼ ਸਵੇਰੇ ਸ਼ਾਮ ਅਮਰੂਦ ਵਿਚ ਸੇਂਧਾ ਨਮਕ ਪਾ ਕੇ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਪਰ ਇਸ ਨੂੰ ਰਾਤ ਦੇ ਖਾਣੇ ਤੋਂ ਪਹਿਲਾਂ ਖਾਣਾ ਚਾਹੀਦਾ ਹੈ ਕਿਉਂਕਿ ਭੋਜਨ ਦੇ ਬਾਅਦ ਅਮਰੂਦ ਖਾਣ ਨਾਲ ਕਬਜ਼ ਵਧ ਜਾਂਦੀ ਹੈ।
2. ਛੁਹਾਰਾ
ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਕਾਫੀ ਪੁਰਾਣੀ ਹੋਵੇ ਉਨ੍ਹਾਂ ਨੂੰ ਰੋਜ਼ਾਨਾ ਛੁਹਾਰਾ ਖਾਣਾ ਚਾਹੀਦਾ ਹੈ। ਇਸ ਲਈ ਰੋਜ਼ ਸਵੇਰੇ 3 ਛੁਹਾਰੇ ਖਾ ਕੇ ਉਪਰੋ ਗਰਮ ਪਾਣੀ ਪੀਓ ਜਿਸ ਨਾਲ ਪੇਟ ਸਾਫ ਹੋ ਜਾਵੇਗਾ। ਇਸ ਤੋਂ ਇਲਾਵਾ ਰਾਤ ਨੂੰ ਸੋਂਣ ਤੋਂ ਪਹਿਲਾਂ ਛੁਹਾਰੇ ਵਾਲਾ ਦੁੱਧ ਵੀ ਪੀ ਸਕਦੇ ਹੋ।
3. ਨਿੰਬੂ 
ਇਸ ਲਈ 1 ਨਿੰਬੂ ਦੇ ਰਸ ਨੂੰ 1 ਗਲਾਸ ਕੋਸੇ ਪਾਣੀ ਵਿਚ ਮਿਲਾਓ ਅਤੇ ਰਾਤ ਨੂੰ ਸੋਂਣ ਤੋਂ ਪਹਿਲਾਂ ਪੀਓ। ਇਸ ਨਾਲ ਸਵੇਰ ਤੱਕ ਪੇਟ ਚੰਗੀ ਤਰ੍ਹਾਂ ਨਾਲ ਸਾਫ ਹੋ ਜਾਵੇਗਾ ਅਤੇ ਹਲਕਾ ਵੀ ਲੱਗੇਗਾ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਕਬਜ਼ ਜੜ ਤੋਂ ਖਤਮ ਹੋ ਜਾਵੇਗੀ।
4. ਸੇਬ
ਸੇਬ ਵਿਚ ਮੌਜੂਦ ਐਂਟੀ ਆਕਸੀਡੈਂਟ ਪੇਟ ਨੂੰ ਸਾਫ ਰੱਖਣ ਵਿਚ ਮਦਦ ਕਰਦਾ ਹੈ। ਕਬਜ਼ ਦੂਰ ਕਰਨ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਇਕ ਸੇਬ ਖਾਣਾ ਚਾਹੀਦਾ ਹੈ। 
5. ਬੇਕਿੰਗ ਸੋਡਾ
ਰਾਤ ਨੂੰ ਸੋਣ ਤੋਂ ਪਹਿਲਾਂ 1 ਚੋਥਾਈ ਕੱਪ ਕੋਸੇ ਪਾਣੀ ਵਿਚ 1 ਚਮੱਚ ਸੋਡਾ ਮਿਲਾ ਕੇ ਪੀਣ ਨਾਲ ਸਵੇਰੇ ਪੇਟ ਚੰਗੀ ਤਰ੍ਹਾਂ ਨਾਲ ਸਾਫ ਹੋ ਜਾਂਦਾ ਹੈ।