ਗਰਭ ਅਵਸਥਾ ਦੌਰਾਨ ਹੋਣ ਵਾਲੀ ਖਾਰਸ਼ ਨੂੰ ਦੂਰ ਕਰਨ ਲਈ ਕਰੋ ਇਹ ਉਪਾਅ

09/25/2017 4:12:18 PM

ਨਵੀਂ ਦਿੱਲੀ— ਗਰਭ ਅਵਸਥਾ ਦੌਰਾਨ ਥਕਾਵਟ, ਪਿੱਠ ਦਰਦ ਅਤੇ ਖਾਰਸ਼ ਦੀ ਸਮੱਸਿਆ ਹੋਣਾ ਆਮ ਗੱਲ ਹੈ। ਕੁਝ ਔਰਤਾਂ ਇਸ ਖਾਰਸ਼ ਨੂੰ ਦੂਰ ਕਰਨ ਲਈ ਦਵਾਈਆਂ ਦੀ ਵਰਤੋਂ ਕਰਦੀਆਂ ਹਨ। ਜਿਸ ਨਾਲ ਤੁਹਾਡੇ ਨਾਲ-ਨਾਲ ਬੱਚੇ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨਾਲ ਗਰਭ ਅਵਸਥਾ ਦੌਰਾਨ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। 
ਗਰਭ ਅਵਸਥਾ ਵਿਚ ਖਾਰਸ਼
ਗਰਭ ਅਵਸਥਾ ਵਿਚ ਪੇਟ ਫੁੱਲਣ ਕਾਰਨ ਮਾਸਪੇਸ਼ੀਆਂ ਵਿਚ ਖਿਚਾਅ ਹੁੰਦਾ ਹੈ, ਜਿਸ ਨਾਲ ਖਾਰਸ਼ ਦੀ ਸਮੱਸਿਆ ਹੋ ਜਾਂਦੀ ਹੈ। ਕਈ ਵਾਰ ਖਾਰਸ਼ ਦੀ ਸਮੱਸਿਆ ਲੀਵਰ ਵਿਚ ਗੜਬੜੀ ਦੇ ਕਾਰਨ ਵੀ ਹੋ ਜਾਂਦੀ ਹੈ। ਡਾਕਟਰ ਦੇ ਮੁਤਾਬਕ ਗਰਭ ਅਵਸਥਾ ਦੌਰਾਨ ਪੇਟ, ਹੱਥ ਅਤੇ ਪੈਰ ਦੇ ਪੰਜਿਆਂ 'ਤੇ ਤੇਜ਼ ਖਾਰਸ਼ ਹੋਣਾ ਟ੍ਰਾਹੈਪਟਿਕ ਕੋਲੇਸਟਾਸਿਸ ਆਫ ਗਰਭ ਅਵਸਥਾ ਦੇ ਲੱਛਣ ਹੁੰਦੇ ਹਨ। ਅਕਸਰ ਔਰਤਾਂ ਵਿਚ ਇਹ ਸਮੱਸਿਆ ਗਰਭ ਅਵਸਥਾ ਦੇ ਛੇਵੇਂ ਹਫਤੇ ਵਿਚ ਦੇਖਣ ਨੂੰ ਮਿਲਦੀ ਹੈ। 
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ 
1.
ਜਿਸ ਥਾਂ 'ਤੇ ਖਾਰਸ਼ ਹੋ ਰਹੀ ਹੈ ਉੱਥੋ ਹਮੇਸ਼ਾ ਮੋਈਸਚਰਾਈਜ਼ਰ ਲਗਾ ਕੇ ਰੱਖੋ। ਇਸ ਨਾਲ ਖਾਰਸ਼ ਘੱਟ ਹੋ ਜਾਂਦੀ ਹੈ। 
2. ਜੇ ਤੁਹਾਨੂੰ ਜ਼ਿਆਦਾ ਖਾਰਸ਼ ਦੀ ਸਮੱਸਿਆ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਨਾਲ ਐਂਟੀ ਇਚਿੰਗ ਵਾਲੀ ਕ੍ਰੀਮ ਵੀ ਲਗਾ ਸਕਦੇ ਹੋ। 
3. ਕਦੇਂ ਵੀ ਖਾਰਸ਼ ਵਾਲੀ ਥਾਂ ਨੂੰ ਖੁਸ਼ਕ ਨਾ ਹੋਣ ਦਿਓ। ਇਸ ਨਾਲ ਤੁਸੀਂ ਵਿਟਾਮਿਨ ਈ ਵਾਲੀ ਕ੍ਰੀਮ ਵੀ ਲਗਾ ਸਕਦੀ ਹੋ। 
4. ਖਾਰਸ਼ ਵਾਲੀ ਥਾਂ 'ਤੇ ਵਾਰ-ਵਾਰ ਖਾਰਸ਼ ਨਾ ਕਰੋ ਇਸ ਨਾਲ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ। ਇਸ ਦੀ ਬਜਾਏ ਖਾਰਸ਼ ਵਾਲੀ ਥਾਂ ਨੂੰ ਹੱਥਾਂ ਨਾਲ ਸਹਿਲਾਓ। 
5. ਰੋਜ਼ਾਨਾ ਹਲਕੇ ਗਰਮ ਪਾਣੀ ਨਾਲ ਨਹਾਉਣ ਨਾਲ ਖਾਰਸ਼ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। 
6. ਘਰ 'ਚੋਂ ਬਾਹਰ ਨਿਕਲਦੇ ਸਮੇਂ ਸਨਸਕਰੀਨ ਕ੍ਰੀਮ ਲਗਾਉਣਾ ਨਾ ਭੁੱਲੋ। ਤੇਜ਼ ਧੁੱਪ ਦੇ ਕਾਰਨ ਤੁਹਾਡੀ ਖਾਰਸ਼ ਦੀ ਸਮੱਸਿਆ ਵਧ ਸਕਦੀ ਹੈ। 
7. ਰੋਜ਼ਾਨਾ ਨਿਯਮਿਤ ਰੂਪ ਨਲਾ 8 ਤੋਂ 10 ਗਲਾਸ ਪਾਣੀ ਪੀਓ। ਇਸਨਾਲ ਤੁਹਾਡੇ ਅੰਦਰ ਦੇ ਅਵਸ਼ੋਸ਼ਕ ਬਾਹਰ ਨਿਕਲਦੇ ਹਨ, ਜਿਸ ਨਾਲ ਖਾਰਸ਼ ਦੀ ਸਮੱਸਿਆ ਘੱਟ ਹੋ ਜਾਂਦੀ ਹੈ।