ਕੈਂਸਰ ਅਤੇ ਸ਼ੂਗਰ ਤੋਂ ਬਚਾਉਂਦਾ ਹੈ ਇਹ ਜੂਸ

03/22/2017 3:51:41 PM

ਜਲੰਧਰ— ਅੱਜਕਲ ਦੀ ਜੀਵਨਸ਼ੈਲੀ ਅਜਿਹੀ ਬਣ ਗਈ ਹੈ ਕਿ ਹਰ ਕੋਈ ਕਿਸੇ ਨਾ ਕਿਸੇ ਬੀਮਾਰੀ ਤੋਂ ਪਰੇਸ਼ਾਨ ਹੈ। ਜਿਵੇਂ ਸ਼ੂਗਰ ਅਤੇ ਕੈਂਸਰ। ਇਨ੍ਹਾਂ ਬੀਮਾਰੀਆਂ ਤੋਂ ਬਚਣ ਦੇ ਲਈ ਲੋਕ ਬਹੁਤ ਹੀ ਮਹਿੰਗੀਆਂ ਦਵਾਈਆਂ ਦਾ ਇਸਤੇਮਾਲ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਬਿਨਾਂ ਦਵਾਈਆਂ ਤੋਂ ਵੀ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜੀ ਹਾਂ, ਜੇਕਰ ਤੁਸੀਂ ਆਪਣੀ ਖੁਰਾਕ ''ਚ ਅਦਰਕ ਅਤੇ ਗਾਜਰ ਦਾ ਜੂਸ ਸ਼ਾਮਲ ਕਰ ਲਓ। ਕਿਉਂਕਿ ਇਸ ''ਚ ਖਣਿਜ, ਮਲਟੀਵਿਟਾਮਿਨ ਅਤੇ ਐਂਟੀਆਕਸੀਡੈਂਟ ਬਹੁਤ ਮਾਤਰਾ ''ਚ ਪਾਏ ਜਾਂਦੇ ਹਨ ਜੋ ਸਰੀਰ ਨੂੰ ਸਿਹਤਮੰਦ ਰੱਖਣ ''ਚ ਮਦਦ  ਕਰਦੇ ਹਨ। ਇਸ ਤੋਂ ਇਲਾਵਾ ਇਸਦਾ ਜੂਸ ਕੈਂਸਰ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ''ਚ ਮਦਦ ਕਰਦਾ ਹੈ। 
ਬਣਾਉਣ ਲਈ ਸਮੱਗਰੀ
- 1 ਟੁੱਕੜਾ ਅਦਰਕ
- 5 ਗਾਜਰ
- 1/2 ਨਿੰਬੂ
- ਦਾਲਚੀਨੀ ਪਾਊਡਰ ( ਜ਼ਰੂਰਤ ਅਨੁਸਾਰ )
- ਸੇਂਧਾ ਨਮਕ ( ਜ਼ਰੂਰਤ ਅਨੁਸਾਰ )
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਅਦਰਕ ਅਤੇ ਗਾਜਰਾਂ ਨੂੰ ਚੰਗੀ ਤਰ੍ਹਾਂ ਧੋ ਲਓ। 
2. ਫਿਰ ਅਦਰਕ ਅਤੇ ਗਾਜਰਾਂ ਦੇ ਟੁੱਕੜਿਆਂ ਨੂੰ ਕੱਟ ਲਓ ਅਤੇ ਇਨ੍ਹਾਂ ਦਾ ਜੂਸ ਕੱਢ ਲਓ।
3. ਫਿਰ ਇਸ ਜੂਸ ਨੂੰ ਗਿਲਾਸ ''ਚ ਪਾ ਲਓ ਅਤ ਇਸਦਾ ਸੁਆਦ ਵਧਾਉਣ ਲਈ ਇਸ ''ਚ ਨਿੰਬੂ ਦਾ ਰਸ ਮਿਲਾ ਲਓ। 
4. ਇਸ ਤੋਂ ਇਲਾਵਾ ਫਿਰ ਇਸ ''ਚ ਦਾਲਚੀਨੀ ਪਾਊਡਰ ਅਤੇ ਸੇਂਧਾ ਲੂਣ ਮਿਕਸ ਕਰ ਲਓ। 
5. ਰੋਜ਼ਾਨਾਂ ਇਸ ਜੂਸ ਦਾ ਇਸਤੇਮਾਲ ਦਿਨ ''ਚ ਇਕ ਵਾਰ ਜ਼ਰੂਰ ਕਰੋ।