ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰੇਗਾ ਪਿਸਤੇ ਦਾ ਇਹ ਘਰੇਲੂ ਨੁਸਖਾ

03/17/2018 1:25:15 PM

ਨਵੀਂ ਦਿੱਲੀ— ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ। 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਇਸ ਦੀ ਚਪੇਟ 'ਚ ਆ ਰਹੇ ਹਨ। ਇਸ ਸਮੱਸਿਆ ਦਾ ਮੁੱਖ ਕਾਰਨ ਟੈਂਸ਼ਨ, ਗਲਤ ਖਾਣ-ਪੀਣ, ਮੋਟਾਪਾ, ਪੂਰੀ ਨੀਂਦ ਨਾ ਲੈਣਾ, ਕਸਰਤ ਦੀ ਕਮੀ, ਹਾਈ ਕੋਲੈਸਟਰੋਲ ਆਦਿ ਹੈ। ਬਲੱਡ ਪ੍ਰੈਸ਼ਰ ਹਾਈ ਹੋਣ ਨਾਲ ਸਿਰਦਰਦ, ਥਕਾਵਟ ਹੋਣ ਤੋਂ ਇਲਾਵਾ ਦਿਲ ਸਬੰਧੀ ਰੋਗ ਅਤੇ ਕਿਡਨੀ 'ਤੇ ਵੀ ਮਾੜਾ ਪ੍ਰਭਾਵ ਪੈਂ ਸਕਦਾ ਹੈ ਇਸ ਲਈ ਇਸ ਦਾ ਤੁਰੰਤ ਇਲਾਜ ਕਰਵਾਉਣਾ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਅਜਿਹਾ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਕਰਕੇ ਤੁਸੀਂ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ... 
ਸਮੱਗਰੀ 
- ਡ੍ਰਾਈ ਪਿਸਤਾ 3-4 
- ਪਾਣੀ 1 ਗਲਾਸ 
ਇਕ ਗਲਾਸ ਪਾਣੀ 'ਚ ਪਿਸਤਾ ਪਾ ਕੇ ਪੂਰੀ ਰਾਤ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਨਾਸ਼ਤਾ ਕਰਨ ਦੇ ਬਾਅਦ ਇਸ ਪਾਣੀ ਨੂੰ ਪੀ ਲਓ ਅਤੇ ਪਿਸਤੇ ਨੂੰ ਖਾਓ। ਹਾਈ ਬਲੱਡ ਪ੍ਰੈਸ਼ਰ ਤੋਂ ਪੂਰੀ ਤਰ੍ਹਾਂ ਤੋਂ ਰਾਹਤ ਪਾਉਣ ਲਈ ਇਸ ਨੁਸਖੇ ਨੂੰ ਲਗਭਗ 3 ਮਹੀਨਿਆਂ ਤਕ ਕਰੋ। ਬਿਹਤਰ ਨਤੀਜੇ ਲਈ ਇਸ ਨੁਸਖੇ ਨੂੰ ਕਰਨ ਨਾਲ ਆਪਣੇ ਖਾਣ-ਪੀਣ 'ਚ ਬਦਲਾਅ ਲਿਆਓ। ਜ਼ਿਆਦਾ ਤਲੀਆਂ ਹੋਈਆਂ ਚੀਜ਼ਾਂ ਨਾ ਖਾਓ ਅਤੇ ਰੋਜ਼ਾਨਾ ਕਸਰਤ ਕਰੋ। ਜਿਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਹੈ। ਉਹ ਜ਼ਿਆਦਾ ਫੈਟ ਵਾਲੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ। ਇਸ ਨਾਲ ਹੀ ਰੋਗੀ ਨੂੰ ਆਪਣੀ ਮੈਡੀਸਨ ਵੀ ਜਾਰੀ ਰੱਖਣੀ ਚਾਹੀਦੀ ਹੈ ਅਤੇ ਜਦੋਂ ਹਾਈ ਬਲੱਡ ਪ੍ਰੈਸ਼ਰ ਘੱਟ ਹੋਣ ਲੱਗੇ ਤਾਂ ਹੋਲੀ-ਹੋਲੀ ਦਵਾਈਆਂ ਨੂੰ ਘਟਾ ਦਿਓ।