ਮਰਦਾਂ ''ਚ ਵੱਧ ਰਿਹਾ ਹੈ ਇਹ ਕੈਂਸਰ, ਇਨ੍ਹਾਂ ਤਰੀਕਿਆਂ ਨਾਲ ਹੋਵੇਗਾ ਬਚਾਅ

06/13/2017 5:59:13 PM

ਜਲੰਧਰ— WHO ਦੀ ਰਿਪੋਰਟ ਮੁਤਾਬਕ ਬੀਤੇ ਦੋ ਦਹਾਕਿਆਂ 'ਚ ਭਾਰਤ ਸਮੇਤ ਕਈ ਏਸ਼ੀਆਈ ਦੇਸ਼ਾਂ ਦੇ ਮਰਦਾਂ 'ਚ ਪ੍ਰੋਸਟੇਟ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਇਹ ਕੈਂਸਰ ਮਰਦਾਂ ਦੀ ਪ੍ਰੋਸਟੇਟ ਗਲੈਂਡ 'ਚ ਹੁੰਦਾ ਹੈ। ਹਾਲਾਂਕਿ ਇਹ ਕੈਂਸਰ ਆਮਤੌਰ 'ਤੇ 50 ਸਾਲ ਦੀ ਉਮਰ ਬਾਅਦ ਹੁੰਦਾ ਹੈ। ਪਰ ਘੱਟ ਉਮਰ 'ਚ ਹੀ ਕੁਝ ਸਾਵਧਾਨੀਆਂ ਵਰਤਣ ਨਾਲ ਇਸ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਆਪਣੀ ਖੁਰਾਕ 'ਚ ਐਂਟੀ-ਆਕਸੀਡੈਂਟਸ ਨਾਲ ਭਰਪੂਰ ਫੂਡ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਫੂਡਸ ਦੀ ਜਾਣਕਾਰੀ ਦੇ ਰਹੇ ਹਾਂ।
ਭਾਰਤ 'ਚ ਵੱਧ ਰਹੇ ਹਨ ਪ੍ਰੋਸਟੇਟ ਕੈਂਸਰ ਦੇ ਮਾਮਲੇ
ਡਾਕਟਰ ਦਿਕਪਾਲ ਮੁਤਾਬਕ ਭਾਰਤ 'ਚ ਫੇਫੜੇ ਅਤੇ ਮੂੰਹ ਦੇ ਕੈਂਸਰ ਦੇ ਬਾਅਦ ਪ੍ਰੋਸਟੇਟ ਕੈਂਸਰ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਮੁਤਾਬਕ ਜੇ ਯੂਰਿਨ ਰੁੱਕ-ਰੁੱਕ ਕੇ ਆਉਂਦਾ ਹੈ, ਯੂਰਿਨ 'ਚ ਜਲਨ ਹੁੰਦੀ ਹੈ ਤਾਂ ਪ੍ਰੋਸਟੇਟ ਕੈਂਸਰ ਹੋ ਸਕਦਾ ਹੈ। ਕਮਰੇ ਦੇ ਥੱਲ੍ਹੜੇ ਹਿੱਸੇ 'ਚ ਤੇਜ਼ ਦਰਦ ਹੋਣਾ ਜਾਂ ਯੂਰਿਨ 'ਚ ਬਲੱਡ ਆਉਣਾ ਵੀ ਪ੍ਰੋਸਟੇਟ ਕੈਂਸਰ ਦੇ ਲੱਛਣ ਹਨ।

ਪ੍ਰੋਸਟੇਟ ਕੈਂਸਰ ਤੋਂ ਬਚਾਅ ਲਈ ਖਾਧੀ ਜਾਣ ਵਾਲੀ ਖੁਰਾਕ

1. ਅਨਾਰ
ਇਸ 'ਚ ਐਂਟੀ-ਆਕਸੀਡੈਂਟਸ ਹੁੰਦੇ ਹਨ, ਜੋ ਪ੍ਰੋਸਟੇਟ ਕੈਂਸਰ ਤੋਂ ਬਚਾਉਂਦੇ ਹਨ।
2. ਤਰਬੂਜ
ਇਸ 'ਚ ਲਾਇਕੋਪਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਪ੍ਰੋਸਟੇਟ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ।
3. ਹਲਦੀ
ਇਸ 'ਚ ਕਰਕਿਊਮਿਨ ਹੁੰਦਾ ਹੈ। ਇਹ ਕੈਂਸਰ ਸੈੱਲ ਨੂੰ ਬਨਣ ਤੋਂ ਰੋਕਦੀ ਹੈ।
4. ਪਪੀਤਾ
ਇਸ 'ਚ ਫਲੇਵੋਨਾਈਡਸ ਹੁੰਦੇ ਹਨ। ਇਹ ਕੈਂਸਰ ਸੈੱਲ ਦੇ ਫਾਰਮੇਸ਼ਨ ਨੂੰ ਰੋਕਦਾ ਹੈ।
5. ਲਸਣ
ਇਸ 'ਚ ਐਲੀਸੀਨ, ਸਲਫਰ ਦੇ ਮਿਸ਼ਰਣ ਹੁੰਦੇ ਹਨ। ਇਹ ਪ੍ਰੋਸਟੇਟ ਕੈਂਸਰ ਤੋਂ ਬਚਾਉਂਦਾ ਹੈ।
6. ਟਮਾਟਰ
ਇਸ 'ਚ ਲਾਈਕੋਪਿਨ ਹੁੰਦਾ ਹੈ। ਇਹ ਪ੍ਰੋਸਟੇਟ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ।
7. ਅਖਰੋਟ
ਇਸ 'ਚ ਓਮੈਗਾ-3 ਫੈਟੀ ਐਸਿਡ ਹੁੰਦੇ ਹਨ। ਇਹ ਪ੍ਰੋਸਟੇਟ ਕੈਂਸਰ ਤੋਂ ਬਚਾਉਂਦਾ ਹੈ।
8. ਸੋਇਆਬੀਨ
ਇਸ 'ਚ ਆਇਸੋਫਲੇਵੋਨਾਈਡਸ ਹੁੰਦੇ ਹਨ। ਇਹ ਪ੍ਰੋਸਟੇਟ ਕੈਂਸਰ ਤੋਂ ਬਚਾਉਣ 'ਚ ਫਾਇਦੇਮੰਦ ਹੈ।
9. ਫੁੱਲਗੋਭੀ
ਇਸ 'ਚ ਐਂਟੀ ਕਾਰਲੀਨੋਜੇਨਿਕ ਤੱਤ ਹੁੰਦੇ ਹਨ। ਇਹ ਕੈਂਸਰ ਸੈੱਲ ਨੂੰ ਬਨਣ ਤੋਂ ਰੋਕਦੀ ਹੈ।
10. ਮੱਛੀ
ਇਸ 'ਚ ਓਮੈਗਾ-3 ਫੈਟੀ ਐਸਿਡ ਹੁੰਦੇ ਹਨ। ਇਹ ਕੈਂਸਰ ਸੈੱਲ ਦੇ ਅਸਰ ਨੂੰ ਘੱਟ ਕਰਦੀ ਹੈ।