ਘਰ ਅੰਦਰ ਤੇਜ ਪੱਤਾ ਜਲਾਉਣ ਨਾਲ ਹੋਵੇਗਾ ਇਹ ਲਾਭ

12/16/2016 10:08:59 AM

ਜਲੰਧਰ— ਜ਼ਿਆਦਾਤਰ ਲੋਕ ਤਨਾਅ ਦੇ ਸ਼ਿਕਾਰ ਹੁੰਦੇ ਹਨ। ਉਹ ਤਨਾਅ ਤੋਂ ਛੁਟਕਾਰਾ ਪਾਉਣ ਦੇ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ ਜਿਵੇ ਕਿ ਯੋਗਾ ,ਧਿਆਨ ਅਤੇ ਸ਼ੋਪਿੰਗ। ਕੁਝ  ਉਪਾਅ ਅਜਿਹੇ ਵੀ ਹਨ ਜਿਨ੍ਹਾਂ ਦੇ ਬਾਰੇ ਕੁਝ ਲੋਕ ਹੀ ਜਾਣਦੇ ਹਨ। ਤਨਾਅ ਨੂੰ ਦੂਰ ਕਰਨ ਦੇ ਲਈ ਸਭ ਤੋਂ  ਫਾਇਦੇਮੰਦ ਹੈ ਤੇਜ ਪੱਤਾ। ਤੇਜ ਪੱਤੇ ਦਾ ਇਸਤੇਮਾਲ ਹਰ ਘਰ ''ਚ ਕੀਤਾ ਜਾਂਦਾ ਹੈ । ਇਸ ਪੱਤਾ ਨਾਲ ਜਲਦੀ ਹੀ ਤਨਾਅ ਦੂਰ ਹੁੰਦਾ ਹੈ ।
ਇਕ ਅਧਿਐਨ ''ਚ ਇਹ ਗੱਲ ਸਾਹਮਣੇ ਆਈ ਹੈ ਕਿ ਤੇਜ ਪੱਤਾ ਤਨਾਅ ਨੂੰ  ਦੂਰ ਕਰਦਾ ਹੈ। ਇਸਦੇ ਇਲਾਵਾ ਇਹ ਚਮੜੀ ਦੀਆਂ ਬਿਮਾਰੀਆਂ ਅਤੇ ਸਾਹ ਸੰਬੰਧਿਤ ਸਮੱਸਿਆਵਾਂ ਨੂੰ ਵੀ ਠੀਕ ਕਰਨ ''ਚ ਮਦਦ ਕਰਦਾ ਹੈ। ਜੇਕਰ ਤੁਸੀਂ ਵੀ ਤਨਾਅ ਮੁਕਤ ਰਹਿਣਾ ਚਾਹੁੰਦੇ ਹੋ ਤਾਂ ਤੇਜ ਪੱਤਾ ਦਾ ਇਸਤੇਮਾਲ ਕਰੋ। ਆਓ ਜਾਣਦੇ ਹਾਂ ਕਿਵੇ ਤੇਜ ਪੱਤੇ ਦਾ ਇਸਤੇਮਾਲ ਕਰਕੇ ਤਨਾਅ ਨੂੰ ਦੂਰ ਕੀਤਾ ਜਾ ਸਕਦਾ ਹੈ।
1. ਸਭ ਤੋਂ ਪਹਿਲਾਂ ਇਕ ਤਾਜਾ ਅਤੇ ਸੁੱਕਾ ਤੇਜ ਪੱਤਾ ਲੋ । ਉਸ ਨੂੰ ਕਿਸੇ ਵੱਡੀ ਕੌਲੀ ''ਚ ਘਰ ਦੇ ਬਾਹਰ ਜਲਾਓ।
2. ਬਾਅਦ ''ਚ ਇਸ ਨੂੰ ਘਰ ਦੇ ਅੰਦਰ ਲਿਆ ਕੇ 15 ਮਿੰਟ ਦੇ ਲਈ ਰੱਖੋ। ਤੇਜ ਪੱਤੇ ਦੀ ਮਹਿਕ ਪੂਰੇ ਕਮਰੇ ''ਚ ਫੈਲ ਜਾਵੇਗੀ।
3.ਇਸ ਨਾਲ ਕਮਰੇ ਦੇ ਅੰਦਰ ਦਾ ਮਾਹੌਲ ਕਾਫੀ ਆਰਾਮਦਾਇਕ ਹੋ ਜਾਵੇਗਾ। ਇਸਦੀ ਮਹਿਕ ਨਾਲ ਆਪਣੇ ਅੰਦਰ ਊਰਜਾ ਪੈਂਦੇ ਹੋਵੇਗੀ।
4. ਊਰਜਾ ਆਉਣ ਨਾਲ ਤੁਹਾਡੀ ਤਨਾਅ ਦੂਰ ਹੋ ਜਾਵੇਗਾ।