ਤੁਹਾਡੀ ਯਾਦਾਸ਼ਤ ਨੂੰ ਕਮਜ਼ੋਰ ਕਰ ਦੇਣਗੀਆਂ ਇਹ ਚੀਜ਼ਾਂ

04/29/2016 3:01:20 PM

ਹਮੇਸ਼ਾ ਲੋਕਾਂ ਨੂੰ ਭੁੱਲਣ ਦੀ ਆਦਤ ਹੁੰਦੀ ਹੈ ਕਈ ਵਾਰ ਕੋਈ ਸਮਾਨ ਰੱਖ ਕੇ ਇਕ ਮਿੰਟ ਬਾਅਦ ਹੀ ਲੋਕ ਭੁੱਲ ਜਾਂਦੇ ਹਨ ਕਿ ਉਹ ਸਾਮਾਨ ਕਿਥੇ ਰੱਖਿਆ ਹੈ ਅਤੇ ਪ੍ਰੇਸ਼ਾਨ ਹੋ ਕੇ ਲੱਭਣ ਲੱਗਦੇ ਹਨ ਪਰ ਕੀ ਤੁਸੀਂ ਸੋਚਿਆ ਹੈ ਕਿ ਤੁਹਾਡੀ ਯਾਦਾਸ਼ਤ ਇੰਨੀ ਕਮਜ਼ੋਰ ਕਿਉਂ ਹੋ ਗਈ ਹੈ, ਇਸ ਲਈ ਅਜਿਹੀਆਂ ਕੁਝ ਚੀਜ਼ਾਂ ਜ਼ਿੰਮੇਦਾਰ ਹੁੰਦੀਆਂ ਹਨ। 
—ਨਿਊਟ੍ਰਿਸ਼ਨ ਦੀ ਕਮੀ ਤੁਹਾਡੀ ਯਾਦਾਸ਼ਤ ਨੂੰ ਘੱਟ ਕਰਦੀ ਹੈ। ਇਸ ਲਈ ਸਰੀਰ ਨੂੰ ਪੂਰੇ ਪੋਸ਼ਕ ਤੱਤ ਮਿਲਣੇ ਜ਼ਰੂਰੀ ਹਨ। ਖਾਸ ਕਰਕੇ ਵਿਟਾਮਿਨ ਬੀ ਕੰਪਲੈਕਸ। ਇਸ ਲਈ ਵਿਟਾਮਿਨ ਬੀ ਨਾਲ ਭਰਪੂਰ ਫੂਡ ਜਿਵੇਂ ਆਂਡਾ,ਰੈੱਡ ਮੀਟ, ਫਿਸ਼, ਡੇਅਰੀ ਪ੍ਰੋਡੈਕਟਸ ਜ਼ਰੂਰ ਖਾਓ। 
—ਖਾਣੇ ''ਚ ਜ਼ਿਆਦਾ ਚੀਨੀ ਯਾਦਾਸ਼ਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਘੱਟ ਚੀਨੀ ਖਾਓ। ਜਿਵੇਂ ਚਾਹ ਜਾਂ ਕੌਫੀ ''ਚ ਖੰਡ ਘੱਟ ਤੋਂ ਘੱਟ ਪਾਓ।
—ਜੇਕਰ ਤੁਸੀਂ ਡਿਪ੍ਰੈਸ਼ਨ ''ਚ ਹੋ ਤਾਂ ਦਿਮਾਗ ''ਤੇ ਕੋਈ ਨਾ-ਪੱਖੀ ਪ੍ਰਭਾਵ ਪੈਂਦਾ ਹੈ। ਇਸ ਨਾਲ ਤੁਹਾਡੀ ਯਾਦਾਸ਼ਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਡਿਪ੍ਰੈਸ਼ਨ ਨਾਲ ਚੀਜ਼ਾਂ ਨੂੰ ਯਾਦ ਰੱਖਣ ਦੀ ਸਮੱਰਥਾ ਘੱਟ ਹੁੰਦੀ ਹੈ। 
—ਜੇਕਰ ਤੁਸੀਂ ਸਿਗਰਟਨੋਸ਼ੀ ਅਤੇ ਸ਼ਰਾਬ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਵੇ, ਕਿਉਂਕਿ ਉਹ ਚੀਜ਼ਾਂ ਵੀ ਤੁਹਾਡੀ ਯਾਦਾਸ਼ਤ ਨੂੰ ਹੌਲੀ-ਹੌਲੀ ਕਮਜ਼ੋਰ ਬਣਾਉਂਦੀ ਹੈ।