ਘਰ ਵਿਚ ਮੌਜੂਦ ਇਹ ਚੀਜ਼ਾਂ ਪਹੁੰਚਾ ਸਕਦੀਆਂ ਹਨ ਸਿਹਤ ਨੂੰ ਨੁਕਸਾਨ

07/14/2017 1:11:34 PM

ਨਵੀਂ ਦਿੱਲੀ— ਅੱਜਕਲ ਹਰ ਕਿਸੇ ਦੀ ਜ਼ਿੰਦਗੀ ਟੈਕਨੌਲਿਜੀ 'ਤੇ ਪੂਰੀ ਤਰ੍ਹਾਂ ਨਾਲ ਨਿਰਭਰ ਹੋ ਗਈ ਹੈ। ਆਪਣਾ ਕੰਮ ਆਸਾਨ ਕਰਨ ਲਈ ਅਸੀਂ ਰੋਜ਼ਾਨਾ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ ਜਿਨ੍ਹਾਂ ਦੇ ਬਿਨ੍ਹਾਂ ਜ਼ਿੰਦਗੀ ਬੇਰੰਗ ਲੱਗਣ ਲੱਗ ਜਾਂਦੀ ਹੈ। ਇਨ੍ਹਾਂ ਵਿਚੋਂ ਬਹੁਤ ਸਾਰੇ ਇਲੈਕਟਰੋਨਿੰਕ ਡੀਵਾਈਜ਼ ਵੀ ਹਨ, ਜਿਨ੍ਹਾਂ ਦੇ ਫਾਇਦਿਆਂ ਦੀ ਥਾਂ 'ਤੇ ਨੁਕਸਾਨ ਜ਼ਿਆਦਾ ਹੁੰਦੇ ਹਨ, ਜਿਸ ਕਾਰਨ ਮਾਨਸਿਕ ਅਤੇ ਸਰੀਰਕ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਕਿਹੜੇ-ਕਿਹੜੇ ਹਨ ਇਹ ਇਲੈਕਟਰੋਨਿਕ ਡੀਵਾਈਜ਼।
1. ਕੰਪਿਊਟਰ 
ਕਈ ਘੰਟਿਆਂ ਤੱਕ ਲਗਾਤਾਰ ਕੰਪਿਊਟਰ ਦਾ ਇਸਤੇਮਾਲ ਅੱਖਾਂ 'ਤੇ ਮਾੜਾ ਅਸਰ ਪਾ ਸਕਦਾ ਹੈ। ਇਸ ਨਾਲ ਹੀ ਉਂਗਲੀਆਂ ਵਿਚ ਕਾਰਪਲ ਟਨਲ ਸਿੰਡਰੋਮ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਤੋਂ ਇਲਾਵਾ ਦਿਲ ਦੀ ਬੀਮਾਰੀਆਂ ਹੋਣ ਦਾ ਖਤਰਾ ਵੀ ਵਧਦਾ ਹੈ।
2. ਏ. ਸੀ.
ਤੱਪਦੀ ਗਰਮੀ ਤੋਂ ਰਾਹਤ ਪਾਉਣ ਦੇ ਲਈ ਲੋਕ ਏ. ਸੀ. ਦੀ ਵਰਤੋਂ ਕਰਦੇ ਹਨ। ਇਸ ਨਾਲ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੁੰਦੀਆਂ ਹਨ ਜਿਵੇਂ ਕਿ ਸਰੀਰ ਵਿਚ ਦਰਦ ਹੋਣਾ, ਜੋੜਾਂ ਵਿਚ ਦਰਦ, ਬੁਖਾਰ ਆਦਿ। ਇਸ ਨਾਲ ਖੂਨ ਦੇ ਸੰਚਾਰ ਵਿਚ ਵੀ ਕਮੀ ਆ ਜਾਂਦੀ ਹੈ।
3. ਸਮਾਰਟਫੋਨ
ਅੱਜਕਲ ਹਰ ਕੋਈ ਸਮਾਰਟਫੋਨ ਦੀ ਵਰਤੋਂ ਕਰਦਾ ਹੈ। ਸਮਾਰਟਫੋਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਨੀਂਦ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਵਿਅਕਤੀ ਦੀ ਫੋਕਸ ਕਰਨ ਦੀ ਤਾਕਤ ਵਿਚ ਵੀ ਕਮੀ ਆ ਜਾਂਦੀ ਹੈ।
4. ਟੀ.ਵੀ .
ਟੀ.ਵੀ. ਵੀ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜ਼ਿਆਦਾ ਦੇਰ ਤੱਕ ਟੀ.ਵੀ ਦੇ ਸਾਹਮਣੇ ਬੈਠਣ ਨਾਲ ਅੱਖਾਂ ਦੀ ਰੋਸ਼ਨੀ ਘੱਟ ਹੋ ਜਾਂਦੀ ਹੈ ਅਤੇ ਸਿਰ ਦਰਦ ਦੀ ਪ੍ਰੇਸ਼ਾਨੀ ਹੁੰਦੀ ਹੈ।