ਵਧੇ ਹੋਏ ਕੋਲੈਸਟਰੋਲ ਨੂੰ ਕੰਟਰੋਲ ਵਿਚ ਕਰਦੀਆਂ ਹਨ ਇਹ ਚੀਜ਼ਾਂ

09/21/2017 5:47:31 PM

ਨਵੀਂ ਦਿੱਲੀ— ਕੋਲੈਸਟਰੋਲ ਦੋ ਤਰ੍ਹਾਂ ਦੇ ਹੁੰਦੇ ਹਨ ਚੰਗੇ ਅਤੇ ਮਾੜੇ। ਇਹ ਇਕ ਤਰ੍ਹਾਂ ਦੀ ਵਸਾ ਹੁੰਦੀ ਹੈ ਜੋ ਲੀਵਰ ਵਿੱਚਪੈਦਾ ਹੁੰਦੀ ਹੈ ਅਤੇ ਬਲੱਡ ਪੈਦਾ ਹੁੰਦੀ ਹੈ ਜੋ ਲੀਵਰ 'ਵਿੱਚ ਪੈਦਾ ਹੁੰਦੀ ਹੈ ਅਤੇ ਬਲੱਡ ਦੇ ਪਲਾਜਮਾ ਦੁਆਰਾ ਸਰੀਰ ਦੇ ਬਾਕੀ ਅੰਗਾਂ ਤੱਕ ਪਹੁੰਚਦੀ ਹੈ। ਸਰੀਰ 'ਚ ਸਿਹਤ ਸੰਬੰਧੀ ਕੁਝ ਪਰੇਸ਼ਾਨੀਆਂ ਆਉਣ ਦੇ ਕਾਰਨ ਐੱਲ ਡੀ ਐੱਲ ਕੋਲੈਸਟਰੋਲ ਦੀ ਮਾਤਰਾ ਵਧ ਜਾਂਦੀ ਹੈ ਜੋ ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਪੈਦਾ ਕਰ ਸਕਦੀ ਹੈ। ਇਨ੍ਹਾਂ ਨੂੰ ਕੰਟਰੋਲ ਕਰਨ ਦੇ ਲਈ ਆਪਣੇ ਆਹਾਰ 'ਚ ਇਹ ਚੀਜ਼ਾਂ ਸ਼ਾਮਲ ਕਰੋ
1. ਲਸਣ 
ਲਸਣ ਵਿੱਚ ਐਂਟੀਆਕਸੀਡੇਂਟ ਹੁੰਦੇ ਹਨ, ਜੋ ਕਿ ਸਰੀਰ ਦੇ ਐੱਲ ਡੀ ਐੱਲ ਮਤਲੱਬ ਖਰਾਬ ਕੋਲੈਸਟਰੋਲ ਦੇ ਸਤਰ ਨੂੰ ਘੱਟ ਕਰਦਾ ਹੈ। ਸਵੇਰੇ ਖਾਲੀ ਪੇਟ ਇਸ ਦੀ 1-2 ਕਲੀਆਂ ਦੀ ਵਰਤੋ ਕਰੋ।
2. ਗ੍ਰੀਨ ਟੀ
ਗ੍ਰੀਨ ਟੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਅਤੇ ਕੋਲੈਸਟਰੋਲ ਨੂੰ ਕੰਟਰੋਲ ਵਿੱਚ ਰੱਖਣ ਦਾ ਕੰਮ ਕਰਦੀ ਹੈ। ਇਸ ਵਿੱਚ ਮੋਜੂਦ ਤੱਤ ਸਰੀਰ ਵਿੱਚ ਮਾੜਾ ਕੋਲੈਸਟਰੋਲ ਨੂੰ 5-6 ਅੰਕਾਂ ਤੱਕ ਘੱਟ ਕਰਦੀ ਹੈ। 
3. ਬੈਂਗਨ
ਬੈਂਗਨ ਵਿੱਚ ਵੀ ਕਲੋਰੋਜੇਨਿਕ ਨਾਂ ਦਾ ਐਸਿਡ ਹੁੰਦਾ ਹੈ ਜਿਸ ਵਿੱਚ ਕੋਲੈਸਟਰੋਲ ਨਾਲ ਲੜਣ ਦੀ ਤਾਕਤ ਹੁੰਦੀ ਹੈ ਇਸ ਨੂੰ ਆਪਣੇ ਆਹਾਰ 'ਚ ਸ਼ਾਮਲ ਕਰੋ।
4. ਸੋਇਆ ਤੇਲ 
ਸੋਇਆ ਤੇਲ ਨੂੰ ਖਾਣੇ ਵਿੱਚ ਇਸਤੇਮਾਲ ਕਰਕੇ ਪਰੇਸ਼ਾਨੀ ਤੋਂ ਨਾ ਨਿਜਾਤ ਪਾਈ ਜਾ ਸਕਦੀ ਹੈ। ਇਸ ਵਿੱਤ ਮੋਜੂਦ ਸਟੇਰਾਲ ਨਾਂ ਦਾ ਤੱਤ ਹੁੰਦਾ ਹੈ ਜੋ ਕੋਲੈਸਟਰੋਲ ਨੂੰ ਕੰਟਰੋਲ 'ਚ ਕਰਦਾ ਹੈ।
5. ਬ੍ਰਾਊਨ ਰਾਇਸ 
ਬ੍ਰਾਊਮ ਰਾਈਸ 'ਚ ਫਾਇਵਰ, ਮਿਨਰਲਸ ਅਤੇ ਵਿਟਾਮਿਨ ਭਰਪੂਰ ਮਾਤਰਾ 'ਚ ਹੁੰਦੇ ਹਨ ਸਫੇਦ ਚਾਵਲ ਦੀ ਥਾਂ 'ਤੇ ਬ੍ਰਾਊਨ ਰਾਈਸ ਖਾਣ ਨਾਲ ਕੋਲੈਸਟਰੋਲ ਨੂੰ ਕੰਟਰੋਲ 'ਚ ਕੀਤਾ ਜਾ ਸਕਦਾ ਹੈ। 
6. ਮੇਥੀ ਦਾਨਾਂ
ਸਰੀਰ ਵਿੱਚ ਕੋਲੈਸਟਰੋਲ ਨੂੰ ਘੱਟ ਕਰਨ ਵਿੱਚ ਮੇਥੀ ਦੇ ਦਾਨੇ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਵਿੱਚ ਅਮੀਨੋ ਐਸਿਡ ਹੁੰਦਾ ਹੈ। ਜੋ ਕੋਲੈਸਟਰੋਲ ਨੂੰ ਕੰਟਰੋਲ 'ਚ ਰੱਖਦਾ ਹੈ।
7. ਓਟਸ 
ਇਸ 'ਵਿੱਚ ਵੀਟਾ ਗਲੂਕੋਸ ਹੁੰਦਾ ਹੈ ਜੋ ਕਿ ਖੂਨ ਦੇ ਮਾੜੇ ਕੋਲੈਸਟਰੋਲ ਦਾ ਸੰਚਾਰ ਰੋਕਦਾ ਹੈ ਦਿਨ 'ਚ ਇਕ ਵਾਰ ਓਟਸ ਜ਼ਰੂਰ ਖਾਓ।
8. ਹਲਦੀ
ਹਲਦੀ ਬਹੁਤ ਚੰਗੀ ਕੁਦਰਤੀ ਐਂਟੀਆਕਸੀਡੇਂਟ ਹੈ। ਸਰੀਰ 'ਚ ਕਿਸੇ ਵੀ ਤਰ੍ਹਾਂ ਦੇ ਸੰਕਰਮਣ ਨੂੰ ਰੋਕਣ ਦਾ ਕੰਮ ਕਰਦੀ ਹੈ। ਦੁੱਧ 'ਚ ਹਲਦੀ ਪਾ ਕੇ ਪੀਣ ਨਾਲ ਇਸ ਪ੍ਰੇਸ਼ਾਨੀ ਤੋਂ ਰਾਹਤ ਮਿਲਦੀ ਹੈ।