ਇਨ੍ਹਾਂ ਕਾਰਨਾਂ ਕਰਕੇ ਵਧਦੈ ਮਹਿਲਾਵਾਂ ਦਾ ਪੇਟ, ਜਾਣੋ ਕਾਰਨ ਤੇ ਇਲਾਜ

07/19/2019 3:25:57 PM

ਜਲੰਧਰ (ਬਿਊਰੋ) — ਕਈ ਵਾਰ ਵਿਆਹ ਤੋਂ ਬਾਅਦ ਜਾਂ ਫਿਰ ਗਲਤ ਖਾਣ-ਪੀਣ ਨਾਲ ਮਹਿਲਾਵਾਂ ਦਾ ਪੇਟ ਬਾਹਰ ਨਿਕਲ ਜਾਂਦਾ ਹੈ। ਵਧਦੇ ਹੋਏ ਪੇਟ ਕਾਰਨ ਕਈ ਵਾਰ ਉਨ੍ਹਾਂ ਨੂੰ ਸ਼ਰਮਿੰਦਗੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅਸਲ 'ਚ ਪੇਟ ਵਧਣ ਦਾ ਕਾਰਨ ਗਲਤ ਸਮੇਂ ਕੇ ਗਲਤ ਖਾਣਾ-ਪੀਣਾ ਹੈ। ਕੀ ਅਤੇ ਕਿੰਨਾ ਖਾਣਾ ਚਾਹੀਦਾ, ਇਸ ਬਾਰੇ ਸਹੀਂ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਆਓ ਇਸ ਖਬਰ ਰਾਹੀਂ ਦੱਸਦੇ ਹਣ ਵਧਦੇ ਪੇਟ ਦੇ ਕਾਰਨ :-

ਕਿੰਨਾ ਹੋਣਾ ਚਾਹੀਦਾ ਹੈ ਸਾਡਾ ਆਹਾਰ
ਕਈ ਵਾਰ ਅਸੀਂ ਸੰਤੁਲਿਤ ਆਹਾਰ ਦੇ ਨਾਂ 'ਤੇ ਇਕ ਵਾਰ 'ਚ ਸਭ ਕੁਝ ਖਾਣ ਲੱਗਦੇ ਹਾਂ। ਜਿਵੇਂਕਿ ਖਾਣੇ ਦੀ ਪਲੇਟ 'ਚ ਚਾਵਲ, 3-4 ਰੋਟੀਆਂ, 2 ਸਬਜ਼ੀਆਂ ਅਤੇ ਦਾਲ ਸਭ ਕੁਝ ਰੱਖਦੇ ਹਾਂ। ਤਾਂ ਕਿ ਸਾਨੂੰ ਸਾਰੇ ਪੋਸ਼ਕ ਤੱਤ ਇਕ ਹੀ ਵਾਰ 'ਚ ਮਿਲ ਸਕਣ ਪਰ ਅਜਿਹਾ ਕਰਨਾ ਬਿਲਕੁਲ ਗਲਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਚਾਵਲਾਂ 'ਚ ਸਭ ਤੋਂ ਜ਼ਿਆਦਾ ਕਾਰਬੋਹਾਈਡ੍ਰੇਟਸ ਹੁੰਦਾ ਹੇ। ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਚਾਵਲ ਖਾਣੇ ਹੀ ਨਹੀਂ ਚਾਹੀਦੇ ਸਗੋਂ ਇਸ ਨੂੰ ਘੱਟ ਮਾਤਰਾ 'ਚ ਖਾਣਾ ਚਾਹੀਦਾ ਹੈ। ਹਮੇਸ਼ਾ ਚਾਵਲ ਤੇ ਰੋਟੀ ਦੋਵਾਂ 'ਚੋਂ ਇਕ ਹੀ ਚੀਜ਼ ਖਾਣੀ ਚਾਹੀਦੀ ਹੈ। ਰਾਤ ਦੇ ਸਮੇਂ ਚਾਵਲ ਖਾਣ ਤੋਂ ਪ੍ਰਹੇਜ ਕਰੋ। ਅਸਲ 'ਚ  ਕਾਰਬੋਹਾਈਡ੍ਰੇਟਸ ਸਾਡੇ ਸਰੀਰ 'ਚ ਸ਼ੂਗਰ ਦਾ ਪੱਧਰ ਵਧਾਉਂਦਾ ਹੈ, ਜਿਸ ਕਾਰਨ ਰਾਤ ਨੂੰ ਚਾਵਲ ਨਹੀਂ ਖਾਣੇ ਚਾਹੀਦੇ।

ਖਾਣੇ 'ਚ ਸਲਾਦ ਜ਼ਰੂਰ ਕਰੋ ਸ਼ਾਮਲ
ਭੋਜਨ ਨਾਲ ਸਲਾਦ ਖਾਣ ਦੀ ਆਦਤ ਜ਼ਰੂਰ ਬਣਾਓ। ਅਜਿਹਾ ਕਰਨ ਨਾਲ ਇਕ ਤਾਂ ਤੁਹਾਡਾ ਪੇਟ ਜਲਦੀ ਭਰ ਜਾਵੇਗਾ ਅਤੇ ਨਾਲ ਹੀ ਸਲਾਦ ਖਾਣ ਨਾਲ ਕਬਜ ਦੀ ਸਮੱਸਿਆ ਵੀ ਨਹੀਂ ਆਉਂਦੀ ਹੈ। ਜੋ ਕਿ ਵਧਦੇ ਭਾਰ ਅਤੇ ਪੇਟ ਦਾ ਕਾਰਨ ਹੈ। ਖਾਣ ਸਮੇਂ ਇਕ ਛੋਟੀ ਕਟੋਰੀ ਦਾਲ ਤੇ ਸਬਜ਼ੀ ਨੂੰ ਜ਼ਰੂਰ ਸ਼ਾਮਲ ਕਰੋ। ਦਾਲ ਨਾਲ ਸਾਨੂੰ ਪ੍ਰੋਟੀਨ ਮਿਲਦਾ ਹੈ, ਜਦੋਂਕਿ ਸਬਜ਼ੀ ਖਾਣ ਨਾਲ ਸਾਡੇ ਸਰੀਰ ਨੂੰ ਅਨੇਕਾਂ ਮਿਨਰਲਸ ਤੇ ਵਿਟਾਮਿਨ ਮਿਲਦੇ ਹਨ। ਭਾਰ ਘਟਾਉਣ ਲਈ ਰੋਟੀ-ਚਾਵਲ ਦੀ ਮਾਤਰਾ ਘੱਟ ਅਤੇ ਦਾਲ-ਸਬਜ਼ੀ ਦੀ ਮਾਤਰਾ ਨੂੰ ਵਧਾ ਦੇਣਾ ਚਾਹੀਦਾ ਹੈ।

ਭੋਜਨ ਨਾਲ ਪਾਣੀ ਨਹੀਂ ਪੀਣਾ ਚਾਹੀਦਾ
ਭੋਜਨ ਖਾਂਦੇ ਸਮੇਂ ਜਾਂ ਭੋਜਨ ਖਾਣ ਤੋਂ ਤੁਰੰਤ ਬਾਅਦ, ਜਿਹੜੇ ਲੋਕ ਪਾਣੀ ਪੀਂਦੇ ਹਨ, ਉਨ੍ਹਾਂ ਦਾ ਭਾਰ ਬਹੁਤ ਤੇਜੀ ਨਾਲ ਵਧਦਾ ਹੈ। ਹਾਲਾਂਕਿ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਪੀਤਾ ਪਾਣੀ ਸਾਨੂੰ ਬਹੁਤ ਸਾਰੇ ਫਾਇਦੇ ਦਿੰਦਾ ਹੈ। ਅਜਿਹਾ ਕਰਨ ਨਾਲ ਸਾਡਾ ਪੇਟ ਭਰਿਆ ਰਹਿੰਦਾ ਹੈ, ਜਿਸ ਨਾਲ ਅਸੀਂ ਲੋੜ ਤੋਂ ਜ਼ਿਆਦਾ ਖਾਣਾ ਨਹੀਂ ਖਾ ਪਾਉਂਦੇ। ਖਾਣੇ ਨਾਲ ਪਾਣੀ ਪੀਣਾ ਸਾਡੇ ਮੇਟਾਬੋਲੀਜ਼ਮ ਨੂੰ ਵੀ ਵੀਕ ਕਰਦਾ ਹੈ, ਜਿਸ ਨਾਲ ਖਾਣਾ ਪਚਨ ਦੀ ਬਜਾਏ ਸਰੀਰ 'ਚ ਫੈਟ ਦਾ ਰੂਪ ਲੈ ਲੈਂਦਾ ਹੈ।

ਮਿੱਠੇ ਦੀ ਮਾਤਰਾ ਵੀ ਕਰੋ ਘੱਟ
ਚਾਹ 'ਚ ਅਤੇ ਮਿੱਠੀਆਂ ਚੀਜ਼ਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ 'ਚ ਸ਼ੂਗਰ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ। ਸ਼ਾਮ ਦੀ ਚਾਹ ਨਾਲ ਖਾਧਾ ਗਿਆ ਨਮਕੀਨ ਵੀ ਭਾਰ ਬਹੁਤ ਤੇਜੀ ਨਾਲ ਵਧਾਉਂਦਾ ਹੈ। ਮਾਰਕਿਟ 'ਚ ਪਾਏ ਜਾਣ ਵਾਲੇ ਨਮਕੀਨਾਂ 'ਚ ਟ੍ਰਾਂਸ-ਫੈਟ ਜੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ, ਜੋ ਪੇਟ ਦੇ ਆਲੇ-ਦੁਆਲੇ ਫੈਟ ਤੇਜੀ ਨਾਲ ਵਧਾਉਂਦੀ ਹੈ। ਸ਼ਾਮ ਦੀ ਭੁੱਖ ਮਿਟਾਉਣ ਸਈ ਫ੍ਰਾਈ ਚੀਜ਼ਾਂ ਦੀ ਜਗ੍ਹਾ ਪੋਹਾ ਜਾ ਉਪਮਾ ਵਰਗੀਆਂ ਚੀਜ਼ਾਂ ਖਾਓ। ਇਸ ਨਾਲ ਤੁਹਾਡਾ ਭਾਰ ਘੱਟ ਹੋਣ ਲੱਗੇਗਾ।

ਭਾਰ ਵਧਣ ਦੇ ਮੁੱਖ ਕਾਰਨ
ਕਈ ਵਾਰ ਮਹਿਲਾਵਾਂ ਭਾਰ ਘੱਟ ਕਰਨ ਦੇ ਚੱਕਰ 'ਚ ਨਾਸ਼ਤਾ ਸਕਿਪ ਕਰ ਦਿੰਦੀਆਂ ਹਨ, ਜਿਸ ਕਾਰਨ ਉਨ੍ਹਾਂ ਦਾ ਭਾਰ ਘੱਟ ਹੋਣ ਦੀ ਬਜਾਏ ਵਧਣ ਲੱਗ ਜਾਂਦਾ ਹੈ। ਕਿਸੇ ਵੀ ਕਾਰਨ ਨਾਸ਼ਤਾ ਨਹੀਂ ਸਕਿਪ ਕਰਨਾ ਚਾਹੀਦਾ।

ਤਨਾਅ ਵੀ ਵਧਾਉਂਦਾ ਹੈ ਭਾਰ
ਹਰ ਮਹਿਲਾ ਦੀ ਜ਼ਿੰਦਗੀ 'ਚ ਤਨਾਅ ਹੁੰਦਾ ਹੈ। ਭਾਵੇਂ ਉਹ ਮਾਨਸਿਕ ਹੋਵੇ ਜਾਂ ਫਿਰ ਸਰੀਰਕ, ਜਿੰਨਾਂ ਹੋ ਸਕੇ ਤਨਾਅ ਤੋਂ ਦੂਰ ਰਹੋ। ਅਸਲ 'ਚ ਤਨਾਅ ਲੈਣ ਨਾਲ ਸਾਡੇ ਸਰੀਰ 'ਚ ਮੌਜੂਦ ਐਡੀਨਲ ਗਲੈਂਡ ਜ਼ਰੂਰਤ ਤੋਂ ਜ਼ਿਆਦਾ ਘੱਟ ਹੋਣ ਲੱਗ ਜਾਂਦੇ ਹਨ, ਜਿਸ ਦਾ ਅਸਲ ਪੇਟ ਦੀ ਚਰਬੀ 'ਤੇ ਪੈਂਦਾ ਹੈ। ਅਜਿਹੇ 'ਚ ਜਿੰਨਾ ਹੋ ਸਕੇ, ਉਨਾਂ ਤਨਾਅ ਘੱਟ ਲਵੋ।

ਮੇਨੋਪਾਜ ਵੀ ਹੈ ਪੇਟ ਵਧਣ ਦਾ ਕਾਰਨ
ਜਿਹੜੀਆਂ ਮਹਿਲਾਵਾਂ ਦੇ ਪੀਰੀਅਡਸ ਬੰਦ ਹੋ ਚੁੱਕੇ ਹਨ ਜਾਂ ਫਿਰ ਬੰਦ ਹੋਣ ਵਾਲੇ ਹਨ ਉਨ੍ਹਾਂ ਦਾ ਪੇਟ ਵੀ ਵਧਣ ਲੱਗ ਜਾਂਦਾ ਹੈ। ਇਸ ਦੌਰਾਨ ਹੈਵੀ ਐਕਸਰਸਾਈਜ਼ ਕਰ ਪਾਉਣ ਸੌਖਾ ਨਹੀਂ ਹੁੰਦਾ। ਅਜਿਹੇ 'ਚ ਤੁਸੀਂ ਛੋਟੀ-ਮੋਟੀ ਸੈਰ ਨੂੰ ਆਪਣੀ ਰੂਟੀਨ ਦਾ ਹਿੱਸਾ ਬਣਾ ਸਕਦੇ ਹੋ, ਜਿਸ ਨਾਲ ਤੁਹਾਡਾ ਪੇਟ ਵਧਣ ਤੋਂ ਰੁਕ ਜਾਵੇਗਾ।