ਗਰਭ ਅਵਸਥਾ ਦੌਰਾਨ ਔਰਤਾਂ ਦੀਆਂ ਇਹ ਸਮੱਸਿਆਵਾਂ ਪਾਉਂਦੀਆਂ ਹਨ ਬੱਚੇ ਦੀ ਸਿਹਤ ''ਤੇ ਮਾੜਾ ਅਸਰ

07/20/2017 4:18:09 PM

ਨਵੀਂ ਦਿੱਲੀ— ਗਰਭ ਅਵਸਥਾ ਦੌਰਾਨ ਔਰਤਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਪੈਂਦਾ ਹੈ। ਔਰਤਾਂ ਦੁਆਰਾ ਲਈ ਗਈ ਚੰਗੀ ਡਾਈਟ ਜਾਂ ਮਾੜੀ ਡਾਈਟ ਦਾ ਸਿੱਧਾ ਅਸਰ ਗਰਭ ਵਿਚ ਪਲ ਰਹੇ ਬੱਚੇ 'ਤੇ ਪੈਂਦਾ ਹੈ। ਕੋਈ ਵੀ ਮਾਂ ਇਹ ਨਹੀਂ ਚਾਹੁੰਦੀ ਕਿ ਉਸ ਦੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੋਵੇ ਪਰ ਜਾਣੇ ਅਣਜਾਣੇ ਵਿਚ ਕੁਝ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ ਜਿਸ ਨਾਲ ਹੋਣ ਵਾਲੇ ਬੱਚੇ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਆਓ ਜਾਣਦੇ ਹਾਂ ਕਿਨ੍ਹਾਂ ਕਾਰਨਾਂ ਦੀ ਵਜ੍ਹਾ ਨਾਲ ਜਨਮ ਦੇ ਸਮੇਂ ਬੱਚੇ ਬੀਮਾਰ ਹੋ ਜਾਂਦੇ ਹਨ। 
1. ਜ਼ਿਆਦਾ ਅਤੇ ਘੱਟ ਭਾਰ 
ਜਿਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਹੁੰਦਾ ਹੈ ਉਨ੍ਹਾਂ ਦੇ ਬੱਚੇ ਨੂੰ ਜਨਮ ਦੇ ਬਾਅਦ ਡਾਈਬੀਟੀਜ਼ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੋ। ਉੱਥੇ ਹੀ ਦੂਜੇ ਪਾਸੇ ਭਾਰ ਘੱਟ ਹੋਣ ਦੇ ਕਾਰਨ ਗਰਭ ਅਵਸਥਾ ਦੌਰਾਨ ਔਰਤਾਂ ਪੋਸ਼ਕ ਤੱਤਾਂ ਨੂੰ ਪਚਾ ਨਹੀਂ ਪਾਉਂਦੀਆਂ ਜਿਸ ਵਿਚ ਹੋਣ ਵਾਲੇ ਬੱਚੇ ਦਾ ਸਹੀ ਤਰ੍ਹਾਂ ਨਾਲ ਵਿਕਾਸ ਨਹੀਂ ਹੋ ਪਾਉਂਦਾ ਅਤੇ ਉਹ ਕਮਜ਼ੋਰ ਰਹਿ ਜਾਂਦੇ ਹਨ। 
2. ਸ਼ਰਾਬ ਦੀ ਵਰਤੋਂ
ਸਰਾਬ ਦੀ ਵਰਤੋਂ ਕਰਨਾ ਸਾਰਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅਜਿਹੇ ਵਿਚ ਜੇ ਗਰਭਵਤੀ ਔਰਤਾਂ ਨੂੰ ਸ਼ਰਾਬ ਪੀਣ ਦੀ ਆਦਤ ਹੈ ਤਾਂ ਇਹ ਉਨ੍ਹਾਂ ਦੇ ਬੱਚੇ ਦੀ ਸਿਹਤ ਨੂੰ ਖਰਾਬ ਕਰ ਸਕਦੀ ਹੈ। ਇਸ ਨਾਲ ਬੱਚੇ ਦਾ ਦਿਮਾਗ ਕਮਜ਼ੋਰ ਹੋਵੇਗਾ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਬੀਮਾਰੀ ਨਾਲ ਬੀਮਾਰ ਹੋ ਜਾਵੇਗਾ।
3. ਬੁਖਾਰ ਅਤੇ ਇਨਫੈਕਸ਼ਨ 
ਗਰਭ ਅਵਸਥਾ ਵਿਚ ਜੇ ਔਰਤਾਂ ਨੂੰ ਇਨਫੈਕਸ਼ਨ ਦੀ ਵਜਵਾ ਨਾਲ ਬੁਖਾਰ ਹੋ ਜਾਂਦਾ ਹੈ ਤਾਂ ਉਨ੍ਹਾਂ ਦੇ ਗਰਭ ਵਿਚ ਪਲ ਰਹੇ ਬੱਚੇ 'ਤੇ ਕਾਫੀ ਮਾੜਾ ਪ੍ਰਭਾਵ ਪੈਂਦਾ ਹੈ। ਬੁਖਾਰ ਵਿਚ ਲਈਆਂ ਜਾਣ ਵਾਲੀਆਂ ਦਵਾਈਆਂ ਬੱਚਿਆਂ ਦੇ ਦਿਮਾਗ ਨੂੰ ਪੂਰੀ ਤਰ੍ਹਾਂ ਨਾਲ ਡੈਮੇਜ਼ ਕਰ ਦਿੰਦੀਆਂ ਹਨ। ਇਸ ਤੋਂ ਇਲਾਵਾ ਜੇ ਗਰਭ ਅਵਸਥਾ ਵਿਚ ਔਰਤਾਂ ਨੂੰ ਚਿਕਨਪੋਕਸ ਹੋ ਜਾਵੇ ਤਾਂ ਜਨਮ ਦੇ ਬਾਅਦ ਬੱਚਾ ਵੀ ਇਸ ਬੀਮਾਰੀ ਨਾਲ ਪੀੜਤ ਹੁੰਦਾ ਹੈ।
4. ਡਾਕਟਰ ਦੀ ਸਲਾਹ ਦੇ ਬਿਨਾਂ ਦਵਾਈ
ਗਰਭ ਅਵਸਥਾ ਵਿਚ ਔਰਤਾਂ ਨੂੰ ਤਾਕਤ ਦੀਆਂ ਦਵਾਈਆਂ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਡਾਕਟਰ ਦੀ ਸਲਾਹ ਪੁੱਛੇ ਬਿਨਾਂ ਜੇ ਕਿਸੇ ਐਂਟੀਬਾਓਟਿਕ ਦਵਾਈ ਦੀ ਵਰਤੋਂ ਕੀਤੀ ਜਾਵੇ ਥਾਂ ਗਰਭ ਵਿਚ ਪਲ ਰਹੇ ਬੱਚੇ ਨੂੰ ਕਿਡਨੀ ਜਾਂ ਦਿਮਾਗ ਨਾਲ ਸੰਬੰਧੀ ਕੋਈ ਵੀ ਬੀਮਾਰੀ ਹੋ ਸਕਦੀ ਹੈ।
5. ਗਰਭ ਅਵਸਥਾ ਵਿਚ ਡਾਈਬੀਟੀਜ਼
ਜਿਨ੍ਹਾਂ ਔਰਤਾਂ ਨੂੰ ਗਰਭ ਅਵਸਥਾ ਦੇ ਦੌਰਾਨ ਡਾਈਬੀਟੀਜ਼ ਦੀ ਸਮੱਸਿਆ ਹੋਵੇ ਤਾਂ ਉਨ੍ਹਾਂ ਦੇ ਬੱਚਿਆਂ ਦੇ ਜਨਮ ਦੇ ਸਮੇਂ ਹੀ ਕਈ ਤਰ੍ਹਾਂ ਦੇ ਦੌਸ਼ ਹੋ ਸਕਦੇ ਹਨ।
6. ਸਕੈਨ ਕਰਵਾਉਣਾ
ਗਰਭ ਅਵਸਥਾ ਦੌਰਾਨ ਡਾਕਟਰ ਦੇ ਸਲਾਹ ਦੇ ਮੁਤਾਬਕ ਸਕੈਨ ਕਰਵਾਉਣ ਜ਼ਰੂਰੀ ਹੁੰਦਾ ਹੈ ਪਰ ਇਸ ਨਾਲ ਗਰਬ ਵਿਚ ਪਲ ਰਹੇ ਬੱਚੇ ਦਿਮਾਗ ਦਾ ਵਿਕਾਸ ਨਹੀਂ ਹੋ ਪਾਉਂਦਾ। ਐਕਸ ਰੇ ਮਸ਼ੀਨ ਵਿਚੋਂ ਨਿਕਲਣ  ਵਾਲੀਆਂ  ਕਿਰਨਾਂ ਬੱਚੇ ਦੇ ਭਰੂਣ 'ਤੇ ਮਾੜਾ ਅਸਰ ਪਾਉਂਦੀ ਹੈ।