ਐਂਟੀਬਾਇਓਟਿਕ ਦਵਾਈਆਂ ਦੀ ਤਰ੍ਹਾਂ ਕੰਮ ਕਰਦੀਆਂ ਹਨ ਕਿਚਨ ਦੀਆਂ ਇਹ ਚੀਜ਼ਾਂ

06/13/2017 5:59:00 PM

ਨਵੀਂ ਦਿੱਲੀ— ਅੱਜ-ਕਲ੍ਹ ਲੋਕ ਕਈ ਤਰਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਬੀਮਾਰੀਆਂ ਤੋਂ ਬਚਣ ਲਈ ਉਹ ਕਈ ਤਰ੍ਹਾਂ ਦੀਆਂ ਦਵਾਈਆਂ ਖਾ ਰਹੇ ਹਨ। ਇਨ੍ਹਾਂ ਦਵਾਈਆਂ ਦਾ ਸਰੀਰ 'ਤੇ ਸਾਈਟ ਇਫੈਕਟ ਪੈ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਚੀਜ਼ਾਂ ਬਾਰੇ ਦੱਸ ਰਹੇ ਹਾਂ, ਜੋ ਦਵਾਈ ਦੀ ਤਰ੍ਹਾਂ ਕੰਮ ਕਰਦੀਆਂ ਹਨ ਅਤੇ ਜਿਨਾਂ ਦਾ ਕਿਸੇ ਤਰ੍ਹਾਂ ਦਾ ਸਾਈਟ ਇਫੈਕਟ ਨਹੀਂ ਹੁੰਦਾ।
1. ਪਿਆਜ਼
ਪਿਆਜ਼ ਐਂਟੀਬਾਇਓਟਿਕ ਦੀ ਤਰ੍ਹਾਂ ਅਸਰ ਕਰਦਾ ਹੈ। ਇਸ 'ਚ ਮੌਜੂਦ ਕਵੇਰਸੇਟਿਨ ਨਾਂ ਦਾ ਸ਼ਕਤੀਸ਼ਾਲੀ ਐਂਜਾਈਮ ਤੁਹਾਨੂੰ ਵਾਇਰਲ ਫਲੂ, ਸਰਦੀ-ਜੁਕਾਮ ਆਦਿ ਬੀਮਾਰੀਆਂ ਤੋਂ ਬਚਾਉਂਦਾ ਹੈ। ਇਸ ਲਈ ਸਬਜੀਆਂ 'ਚ ਅਤੇ ਸਲਾਦ ਦੇ ਰੂਪ 'ਚ ਪਿਆਜ਼ ਜ਼ਰੂਰ ਖਾਣਾ ਚਾਹੀਦਾ ਹੈ।
2. ਲਸਣ
ਲਸਣ 'ਚ ਵੱਖ-ਵੱਖ ਤਰ੍ਹਾਂ ਦੀਆਂ ਐਂਟੀ ਬੈਕਟੀਰੀਅਲ ਸਮੱਰਥਾਵਾਂ ਹੁੰਦੀਆਂ ਹਨ। ਜਿਸ ਕਾਰਨ ਇਸ ਦੀ ਰੋਜ਼ਾਨਾ ਵਰਤੋਂ ਨਾਲ ਬੈਕਟੀਰੀਆ ਤੋਂ ਫੈਲਣ ਵਾਲੇ ਰੋਗ ਜਿਵੇਂ ਫਲੂ, ਜੋੜਾਂ 'ਚ ਦਰਦ ਅਤੇ ਯੀਸਟ ਇਨਫੈਕਸ਼ਨ 'ਚ ਰਾਹਤ ਮਿਲਦੀ ਹੈ। ਇਸ ਲਈ ਸਬਜੀਆਂ ਬਣਾਉਣ ਵੇਲੇ ਜਾਂ ਦਾਲ ਫ੍ਰਾਈ ਬਣਾਉਂਦੇ ਸਮੇਂ ਲਸਣ ਦੀਆਂ ਗੁਲੀਆਂ ਜ਼ਰੂਰ ਪਾਉਣੀਆਂ ਚਾਹੀਦੀਆਂ ਹਨ।
3. ਸਿਰਕਾ
ਸਿਰਕੇ 'ਚ ਐਂਟੀ-ਆਕਸੀਡੈਂਟ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਜੇ ਤੁਹਾਨੂੰ ਪੇਟ 'ਚ ਇਨਫੈਕਸ਼ਨ ਹੈ ਜਾਂ ਫਿਰ ਕਿਸੇ ਤਰ੍ਹਾਂ ਦੇ ਫੰਗਲ ਇਨਫੈਕਸ਼ਨ ਨਾਲ ਪੀੜਤ ਹੋ ਤਾਂ ਸਿਰਕੇ ਦੀ ਵਰਤੋਂ ਕਰੋ।
4. ਲਾਲ ਮਿਰਚ
ਤਿੱਖੀ ਲਾਲ ਮਿਰਚ 'ਚ ਵੀ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਅਤੇ ਇਸ ਨੂੰ ਖਾਣ ਨਾਲ ਸਾਹ ਪ੍ਰਣਾਲੀ 'ਚ ਹੋਣ ਵਾਲੇ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ। ਇਸ ਦੀ ਜ਼ਿਆਦਾ ਵਰਤੋਂ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਇਸ ਦੀ ਵਰਤੋਂ ਸੀਮਿਤ ਮਾਤਰਾ 'ਚ ਹੀ ਕਰਨੀ ਚਾਹੀਦੀ ਹੈ।
5. ਅਦਰਕ
ਅਦਰਕ ਦੇ ਚਿਕਿਤਸਕ ਗੁਣਾਂ ਤੋਂ ਸਾਰੇ ਜਾਣੂ ਹੀ ਹਨ। ਇਹ ਕੁਦਰਤੀ ਐਂਟੀਬਾਇਓਟਿਕ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਸਰੀਰ 'ਚ ਇਨਫੈਕਸ਼ਨ ਫੈਲਾਉਣ ਵਾਲੇ ਬੈਕਟੀਰੀਆ ਅਤੇ ਵਾਇਰਸ ਨੂੰ ਖਤਮ ਕਰਨ 'ਚ ਮਦਦ ਕਰਦਾ ਹੈ। ਇਸ ਨੂੰ ਨਿਯਮਿਤ ਲੈਣ ਨਾਲ ਵਾਈਰਲ ਬੁਖਾਰ ਅਤੇ ਸਰਦੀ-ਜੁਕਾਮ ਜਿਹੀਆਂ ਸਮੱਸਿਆਵਾਂ ਤੋਂ ਤੁਰੰਤ ਆਰਾਮ ਮਿਲਦਾ ਹੈ।
6.Horseradish
Horseradish ਇਕ ਕੁਦਰਤੀ ਦਵਾਈ ਹੈ। ਇਸ 'ਚ  ਐਂਟੀ-ਬੈਕਟੀਰੀਅਲ ਅਤੇ ਐਂਟੀਪੈਰੇਸਟਿਕ ਗੁਣ ਹੁੰਦੇਹਨ। ਇਸ ਕਾਰਨ ਇਹ ਤਰ੍ਹਾਂ ਦੇ ਮਾਈਕ੍ਰੋਬਿਅਲ ਇਨਫੈਕਸ਼ਨ ਨਾਲ ਲੜਨ 'ਚ ਮਦਦ ਕਰਦੀ ਹੈ। ਜੋ ਲੋਕ ਡਾਇਬੀਟੀਜ਼ ਨਾਲ ਪੀੜਤ ਹਨ ਡਾਕਟਰ ਉਨ੍ਹਾਂ ਨੂੰ ਇਸ ਨੂੰ ਖਾਣ ਦੀ ਸਲਾਹ ਦਿੰਦੇ ਹਨ।
7. ਹਲਦੀ
ਹਰ ਘਰ 'ਚ ਵਰਤੀ ਜਾਣ ਵਾਲੀ ਹਲਦੀ 'ਚ ਕਈ ਤਰ੍ਹਾਂ ਦੇ ਚਿਕਿਤਸਕ ਗੁਣ ਹੁੰਦੇ ਹਨ। ਹਲਦੀ 'ਚ ਐਂਟੀ-ਇੰਫਲੇਮੇਟਰੀ ਗੁਣ ਹੋਣ ਕਾਰਨ ਮਾਈਕ੍ਰੋਬਿਅਲ ਇਨਫੈਕਸ਼ਨ ਤੋਂ ਬਚਾਉਣ 'ਚ ਸਹਾਈ ਹੈ। ਸਰਦੀ-ਜੁਕਾਮ ਅਤੇ ਜੋੜਾਂ ਦੇ ਦਰਦ ਨਾਲ ਪੀੜਤ ਲੋਕਾਂ ਲਈ ਹਲਦੀ ਖਾਣਾ ਲਾਭਕਾਰੀ ਹੁੰਦਾ ਹੈ।