ਬਿਨਾ ਪਕਾਏ ਖਾਓ ਇਹ ਚੀਜ਼ਾਂ ਸਰੀਰ ਨੂੰ ਹੋਣਗੇ ਕਈ ਫਾਇਦੇ

02/21/2018 12:01:39 PM

ਨਵੀਂ ਦਿੱਲੀ— ਗਲਤ ਲਾਈਫ ਸਟਾਈਲ ਅਤੇ ਖਾਣ-ਪਾਣ ਦੇ ਕਾਰਨ ਅੱਜਕਲ ਜ਼ਿਆਦਾਤਰ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਆਪਣਾ ਭਾਰ ਘੱਟ ਕਰਨ ਲਈ ਉਹ ਡਾਇਟਿੰਗ, ਜਿੰਮ ਅਤੇ ਹੋਰ ਪਤਾ ਨਹੀਂ ਕੀ-ਕੀ ਕਰਦੇ ਹਨ ਪਰ ਕਈ ਵਾਰ ਕੁਝ ਕਰਨ ਦੇ ਬਾਅਦ ਵੀ ਫਰਕ ਦਿਖਾਈ ਨਹੀਂ ਦਿੰਦਾ। ਅਜਿਹੇ 'ਚ ਖਾਣੇ ਦੀਆਂ ਕੁਝ ਚੀਜ਼ਾਂ ਨੂੰ ਬਿਨਾਂ ਪਕਾਏ ਖਾਣ ਨਾਲ ਵਧਦੇ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਅਸਲ 'ਚ ਖਾਣੇ ਦੀਆਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਪਕਾਉਣ, ਕੱਟਣ, ਅਤੇ ਬਲੈਂਡ ਕਰਕੇ ਖਾਣ ਨਾਲ ਇਸ 'ਚ ਮੌਜੂਦ ਕੈਲੋਰੀ ਦੀ ਮਾਤਰਾ ਵਧ ਜਾਂਦੀ ਹੈ। ਇਸ ਦੇ ਕਾਰਨ ਭਾਰ ਘੱਟ ਹੋਣ ਦੀ ਬਜਾਏ ਵਧਣ ਲੱਗਦਾ ਹੈ। ਜੇ ਤੁਸੀਂ ਵੀ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਈ ਫੂਡਸ ਕੱਚੇ ਖਾਣੇ ਚਾਹੀਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਕੱਚਾ ਖਾਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਡ੍ਰਾਈ ਨਟਸ
ਕੁਝ ਲੋਕ ਨਟਸ ਨੂੰ ਤੇਲ 'ਚ ਪੱਕਾ ਕੇ ਜਾਂ ਭੁੰਨ ਕੇ ਖਾਣਾ ਪਸੰਦ ਕਰਦੇ ਹਨ। ਜੋ ਕਿ ਗਲਤ ਹੈ। ਨਟਸ ਨੂੰ ਤਲ ਕੇ ਖਾਣ ਨਾਲ ਉਸ 'ਚ ਕੈਲੋਰੀ ਦੀ ਮਾਤਰਾ ਬਹੁਤ ਜਿਆਦਾ ਵਧ ਜਾਂਦੀ ਹੈ। ਇਸ ਨਾਲ ਮੋਟਾਪਾ ਆਉਣ ਲੱਗਦਾ ਹੈ। ਡ੍ਰਾਈ ਨਟਸ ਦਾ ਪੂਰਾ ਫਾਇਦਾ ਲੈਣ ਅਤੇ ਭਾਰ ਘੱਟ ਕਰਨ ਲਈ ਉਨ੍ਹਾਂ ਨੂੰ ਕੱਚਾ ਹੀ ਖਾਓ। ਅਜਿਹਾ ਕਰਨ ਨਾਲ ਕੁਝ ਹੀ ਦਿਨਾਂ 'ਚ ਭਾਰ ਘੱਟ ਹੋ ਜਾਵੇਗਾ।
2. ਬ੍ਰੋਕਲੀ
ਬ੍ਰੋਕਲੀ 'ਚ ਪ੍ਰੋਟੀਨ, ਵਿਟਾਮਿਨ ਸੀ, ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੋ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਥਾਈਰਾਈਡ ਦੀ ਸਮੱਸਿਆ ਹੋਣ 'ਤੇ ਬ੍ਰੋਕਲੀ ਖਾਣ ਨਾਲ ਫਾਇਦਾ ਮਿਲਦਾ ਹੈ। ਜੋ ਲੋਕ ਵਧਦੇ ਭਾਰ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਬ੍ਰੋਕਲੀ ਨੂੰ ਕੱਚਾ ਖਾਣ ਚਾਹੀਦਾ ਹੈ। ਸਲਾਦ ਦੇ ਰੂਪ 'ਚ ਇਸ ਨੂੰ ਖਾਣ ਨਾਲ ਭਾਰ ਵਧਣਾ ਰੁੱਕ ਜਾਂਦਾ ਹੈ।
3. ਗੋਭੀ
ਗੋਭੀ ਨੂੰ ਪੱਕਾ ਕੇ ਖਾਣ ਨਾਲ ਇਸ 'ਚ ਮੌਜੂਦ ਐਂਟੀਆਕਸਡੀਡੈਂਟਸ ਅਤੇ ਮਿਨਰਲਸ ਖਤਮ ਹੋ ਜਾਂਦੇ ਹਨ। ਗੋਭੀ ਦਾ ਪੂਰਾ ਫਾਇਦਾ ਲੈਣ ਲਈ ਇਸ ਨੂੰ ਕੱਚਾ ਹੀ ਖਾਓ। ਹਰੀਆਂ ਸਬਜ਼ੀਆਂ ਨੂੰ ਕੱਚਾ ਸਲਾਦ ਦੇ ਰੂਪ 'ਚ ਖਾਣ ਨਾਲ ਜ਼ਿਆਦਾ ਲਾਭ ਮਿਲਦਾ ਹੈ।
4. ਬੰਦ ਗੋਭੀ
ਬੰਦ ਗੋਭੀ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਪਰ ਇਸ ਨੂੰ ਪਕਾ ਕੇ ਖਾਣ ਨਾਲ ਸਿਰਫ 20 ਪ੍ਰਤੀਸ਼ਤ ਪ੍ਰੋਟੀਨ ਹੀ ਸਾਡੇ ਸਰੀਰ ਤੱਕ ਪਹੁੰਚਦੇ ਹਨ। ਬੰਦ ਗੋਭੀ ਨੂੰ ਵੀ ਤੁਸੀਂ ਜੇ ਪਕਾ ਕੇ ਖਾਣੇ ਦੀ ਬਜਾਏ ਕੱਚਾ ਸਲਾਦ ਦੇ ਰੂਪ 'ਚ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਜ਼ਿਆਦਾ ਪੋਸ਼ਕ ਤੱਤ ਮਿਲਦੇ ਹਨ।
5. ਲਾਲ ਮਿਰਚ
ਲਾਲ ਮਿਰਚ 'ਚ ਕੈਰੋਟਨਾਈਡਸ, ਪਾਲੀਫੇਨਾਲਸ ਮੌਜੂਦ ਹੁੰਦੇ ਹਨ। ਇਸ ਨੂੰ ਪਕਾ ਕੇ ਖਾਣ ਨਾਲ ਇਸ 'ਚ ਮੌਜੂਦ ਵਿਟਾਮਿਨਸ ਖਤਮ ਹੋ ਜਾਂਦੇ ਹਨ। ਇਸ ਨੂੰ ਸਬਜ਼ੀ ਜਾਂ ਦਾਲ 'ਚ ਪਕਾ ਕੇ ਖਾਣ ਦੀ ਬਜਾਏ ਜੇ ਤੁਸੀਂ ਇਸ ਨੂੰ ਤਲਕੇ ਜਾਂ ਭੁੰਨ ਕੇ ਖਾਓ ਤਾਂ ਜ਼ਿਆਦਾ ਫਾਇਦਾ ਮਿਲਦਾ ਹੈ।
6. ਨਾਰੀਅਲ
ਨਾਰੀਅਲ 'ਚ ਸੋਡੀਅਮ, ਮੈਗਨੀਸ਼ੀਅਮ ਅਤੇ ਪ੍ਰੋਟੀਨ ਮੌਜੂਦ ਹੁੰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਇਕਦਮ ਐਨਰਜੀ ਮਿਲਦੀ ਹੈ। ਜੋ ਲੋਕ ਵਰਕਾਊਟ ਜਾਂ ਕਸਰਤ ਕਰਦੇ ਹਨ ਉਨ੍ਹਾਂ ਲਈ ਕੱਚਾ ਨਾਰੀਅਲ ਖਾਣਾ ਬਹੁਤ ਹੀ ਚੰਗਾ ਹੈ। ਇਸ ਨੂੰ ਬਿਨਾ ਪਕਾਏ ਖਾਣ ਨਾਲ ਭਾਰ ਕੰਟਰੋਲ 'ਚ ਰਹਿੰਦਾ ਹੈ।