ਹਾਈ ਕੋਲੈਸਟਰੋਲ ਦੀ ਸਮੱਸਿਆ ਨੂੰ ਹਮੇਸ਼ਾ ਲਈ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ

12/26/2017 12:22:27 PM

ਨਵੀਂ ਦਿੱਲੀ— ਕੋਲੈਸਟਰੋਲ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ ਪਰ ਜਦੋਂ ਇਸ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਕਈ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਦਲਦੇ ਲਾਈਫਸਟਾਈਲ ਅਤੇ ਗਲਤ ਖਾਣ-ਪੀਣ ਕਾਰਨ ਹਾਈ ਕੋਲੈਸਟਰੋਲ ਦੀ ਸਮੱਸਿਆ ਵਧਦੀ ਹੀ ਜਾ ਰਹੀ ਹੈ। ਹਾਈ ਕੋਲੈਸਟਰੋਲ ਹੋਣ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਮੋਟਾਪਾ, ਸਿਗਰਟਨੋਸ਼ੀ, ਸ਼ਰਾਬ ਦੀ ਵਰਤੋਂ, ਉਮਰ ਵਧਣਾ,ਬਲੱਡ ਸਰਕੁਲੇਸ਼ਨ ਠੀਕ ਨਾ ਹੋਣਾ, ਸ਼ੂਗਰ, ਕਿਡਨੀ ਅਤੇ ਲੀਵਰ ਦਾ ਖਰਾਬ ਹੋਣਾ ਆਦਿ। ਕੁਝ ਲੋਕ ਹਾਈ ਕੋਲੈਸਟਰੋਲ ਨੂੰ ਘੱਟ ਕਰਨ ਲਈ ਬਹੁਤ ਸਾਰੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਉਨ੍ਹਾਂ ਦਾ ਅਸਰ ਕੁਝ ਦੇਰ ਤਕ ਹੀ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਕੋਲੈਸਟਰੋਲ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। 
1. ਧਨੀਆ
ਧਨੀਆ ਕੋਲੈਸਟਰੋਲ ਦੀ ਸਮੱਸਿਆ ਨੂੰ ਘੱਟ ਕਰਨ 'ਚ ਸਹਾਈ ਹੁੰਦਾ ਹੈ। ਇਸ ਦੇ ਬੀਜਾਂ 'ਚ ਖਰਾਬ ਕੋਲੈਸਟਰੋਲ ਅਤੇ ਟ੍ਰਾਈਗਿਲਸਰਾਈਡਸ ਦੇ ਲੇਵਲ ਨੂੰ ਘੱਟ ਕਰਨ ਦੀ ਤਾਕਤ ਹੁੰਦੀ ਹੈ। 2 ਚੱਮਚ ਧਨੀਏ ਦੇ ਪਾਊਡਰ ਨੂੰ 1 ਕੱਪ ਪਾਣੀ 'ਚ ਉਬਾਲ ਲਓ। ਫਿਰ ਪਾਣੀ ਨੂੰ ਠੰਡਾ ਹੋਣ ਦਿਓ। ਤੁਸੀਂ ਚਾਹੋ ਤਾਂ ਇਸ 'ਚ ਇਲਾਇਚੀ, ਖੰਡ, ਦੁੱਧ ਪਾ ਕੇ ਵੀ ਪੀ ਸਕਦੇ ਹੋ। 


2. ਪਿਆਜ਼ 
ਹਾਈ ਕੋਲੈਸਟਰੋਲ ਨੂੰ ਖਤਮ ਕਰਨ ਲਈ ਲਾਲ ਪਿਆਜ਼ ਬਹੁਤ ਹੀ ਫਾਇਦੇਮੰਦ ਹੈ। 1 ਚੱਮਚ ਪਿਆਜ਼ ਦੇ ਰਸ 'ਚ ਸ਼ਹਿਦ ਮਿਲਾ ਕੇ ਪੀਓ। ਇਸ ਤੋਂ ਇਲਾਵਾ ਪਿਆਜ਼ ਨੂੰ ਬਾਰੀਕ ਕੱਟ ਕੇ ਛਾਛ 'ਚ ਪਾ ਕੇ ਵੀ ਪੀ ਸਕਦੇ ਹੋ। 


3. ਆਂਵਲਾ
1 ਚੱਮਚ ਆਂਵਲੇ ਦੇ ਪਾਊਡਰ ਨੂੰ ਗਰਮ ਪਾਣੀ 'ਚ ਪਾ ਕੇ ਰੋਜ਼ਾਨਾ ਪੀਓ। ਰੋਜ਼ਾਨਾ ਸਵੇਰੇ ਖਾਲੀ ਪੇਟ ਆਂਵਲੇ ਦਾ ਜੂਸ ਪੀਣ ਨਾਲ ਪੇਟ ਸਬੰਧੀ ਸਮੱਸਿਆਵਾਂ ਦੇ ਨਾਲ-ਨਾਲ ਹਾਈ ਕੋਲੈਸਟਰੋਲ ਵੀ ਘੱਟ ਕੀਤਾ ਜਾ ਸਕਦਾ ਹੈ। 


4. ਸੇਬ ਦਾ ਸਿਰਕਾ
ਸੇਬ ਦਾ ਸਿਰਕਾ ਵੀ ਇਸ ਸਮੱਸਿਆ ਤੋਂ ਰਾਹਤ ਦਿਵਾਉਣ 'ਚ ਸਹਾਈ ਹੁੰਦਾ ਹੈ। ਰੋਜ਼ਾਨਾ 1 ਚੱਮਚ ਸਿਰਕੇ ਨੂੰ 1 ਗਲਾਸ ਪਾਣੀ 'ਚ ਪਾ ਕੇ ਪੀਓ। ਇਸ ਨੂੰ ਸੁਆਦੀ ਬਣਾਉਣ ਲਈ ਤੁਸੀਂ ਇਸ ਐੱਪਲ ਜੂਸ, ਸੰਤਰੇ ਦਾ ਜੂਸ,ਅੰਗੂਰ ਦੇ ਜੂਸ 'ਚ ਮਿਲਾ ਕੇ ਵੀ ਪੀ ਸਕਦੇ ਹੋ।


5. ਸੰਤਰੇ ਦਾ ਜੂਸ 
ਕੁਦਰਤੀ ਤਰੀਕੇ ਨਾਲ ਹਾਈ ਕੋਲੈਸਟਰੋਲ ਦੀ ਮਾਤਰਾ ਨੂੰ ਘੱਟ ਕਰਨ ਲਈ ਸੰਤਰੇ ਦੇ ਜੂਸ ਦੀ ਵਰਤੋਂ ਕਰੋ। ਰੋਜ਼ਾਨਾ 3 ਕੱਪ ਜੂਸ ਪੀਣ ਨਾਲ ਕੁਝ ਹੀ ਦਿਨਾਂ 'ਚ ਫਰਕ ਦਿਖਾਈ ਦੇਣ ਲੱਗੇਗਾ। 


6. ਨਾਰੀਅਲ ਦਾ ਤੇਲ
ਨਾਰੀਅਲ ਗੁਡ ਕੋਲੈਸਟਰੋਲ ਨੂੰ ਵਧਾਉਂਦਾ ਹੈ ਰੋਜ਼ਾਨਾ ਨਾਰੀਅਲ ਤੇਲ ਦੇ 2 ਚੱਮਚ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਕੇ ਹਾਈ ਕੋਲੈਸਟਰੋਲ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।