ਕਿਡਨੀ ਖਰਾਬ ਹੋਣ ਤੋਂ ਲੈ ਕੇ ਪੱਥਰੀ ਤੱਕ ਹਰ ਸਮੱਸਿਆ ਨੂੰ ਦੂਰ ਰੱਖਦੇ ਹਨ ਇਹ ਡ੍ਰਿੰਕਸ

07/12/2017 10:52:08 AM

ਨਵੀਂ ਦਿੱਲੀ— ਬਦਲਦੇ ਲਾਈਫਸਟਾਈਲ ਵਿਚ ਗਲਤ ਖਾਣ-ਪਾਣ ਦੇ ਕਾਰਨ ਸਰੀਰ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਨ੍ਹਾਂ ਵਿਚੋਂ ਇਕ ਹੈ ਕਿਡਨੀ ਦੀ ਸਮੱਸਿਆ। ਇਹ ਸਾਡੇ ਸਰੀਰ ਦਾ ਬਹੁਤ ਹੀ ਖਾਸ ਹਿੱਸਾ ਹੁੰਦਾ ਹੈ, ਜੇ ਇਸ ਨੂੰ ਕੋਈ ਨੁਕਸਾਨ ਹੋ ਜਾਵੇ ਤਾਂ ਇਨਸਾਨ ਦੀ ਜ਼ਿੰਦਗੀ ਰੁੱਕ ਜਾਂਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਡ੍ਰਿੰਕਸ ਬਾਰੇ ਦੱਸਣ ਜਾ ਰਹੇ ਹਾਂ, ਜੋ ਇਸ ਸਮੱਸਿਆ ਤੋਂ ਰਾਹਤ ਪਾਉਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਡ੍ਰਿੰਕਸ ਬਾਰੇ
ਲੱਛਣ 
- ਕਮਜ਼ੋਰੀ
- ਸੋਜ ਹੋਣਾ
- ਵਾਰ-ਵਾਰ ਯੁਰਿਨ ਆਉਣਾ
- ਖੂਨ ਦੀ ਕਮੀ ਹੋਣਾ
- ਉਲਟੀ ਆਉਣਾ
- ਚਮੜੀ ਦੀ ਸਮੱਸਿਆ ਹੋਣਾ
ਬਚਾਅ ਦੇ ਤਰੀਕੇ
1. ਹਲਦੀ ਦਾ ਪਾਣੀ
ਹਲਦੀ ਵਿਚ ਕਈ ਅਜਿਹੇ ਐਂਟੀਸੈਪਟਿਕ ਗੁਣ ਮੌਜੂਦ ਹੁੰਦੇ ਹਨ ਜੋ ਕਿਡਨੀ ਵਿਚ ਪੱਥਰੀ ਹੋਣ ਤੋਂ ਬਚਾਉਂਦੇ ਹਨ।
2. ਨਾਰੀਅਲ ਪਾਣੀ
ਨਾਰੀਅਲ ਪਾਣੀ ਦੇ ਅੰਦਰ ਮਿਨਰਲਸ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਹੁੰਦਾ ਹੈ ਜੋ ਸਰੀਰ ਵਿਚ ਹੋਣ ਵਾਲੇ ਗੁਰਦੇ ਦੀ ਪੱਥਰੀ ਦੇ ਖਤਰੇ ਨੂੰ ਦੂਰ ਕਰਦਾ ਹੈ।
3. ਬਲੈਕ ਟੀ
ਬਲੈਕ ਟੀ ਵਿਚ ਐਂਟੀਆਕਸੀਡੈਂਟ ਦੇ ਤੱਤ ਹੁੰਦੇ ਹਨ ਇਸ ਦੀ ਨਿਯਮਤ ਤੌਰ 'ਤੇ ਵਰਤੋ ਕਰਨ ਨਾਲ ਪੱਥਰੀ ਬਣਨ ਦਾ ਖਤਰਾ ਘੱਟ ਹੋ ਜਾਂਦਾ ਹੈ।
4. ਨਿੰਬੂ ਪਾਣੀ 
ਨਿੰਬੂ ਪਾਣੀ ਵਿਚ ਜੈਤੂਨ ਦਾ ਤੇਲ ਮਿਲਾ ਕੇ ਉਸ ਦੀ ਵਰਤੋ ਕਰਨ ਨਾਲ ਕਿਡਨੀ ਦੀ ਪੱਥਰੀ ਦੀ ਸਮੱਸਿਆ ਨਹੀਂ ਹੁੰਦੀ। ਨਿੰਬੂ ਦੇ ਰਸ ਵਿਚ ਮੌਜੂਦ ਸਿਟ੍ਰਿਕ ਐਸਿਡ ਪੱਥਰੀ ਨੂੰ ਤੋੜਣ ਦਾ ਕੰਮ ਕਰਦਾ ਹੈ ਅਤੇ ਦੋਬਾਰਾ ਬਣਨ ਤੋਂ ਰੋਕਦਾ ਹੈ।
5. ਖੀਰੇ ਦਾ ਰਸ 
ਖਾਣੇ ਵਿਚ ਹਰ ਰੋਜ਼ ਇਸ ਦਾ ਇਸਤੇਮਾਲ ਕਰਨ ਨਾਲ ਪੱਥਰੀ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਇਹ ਕਿਡਨੀ ਦੀ ਪੱਥਰੀ ਤੋਂ ਬਚਾਈ ਰੱਖਦਾ ਹੈ। ਖੀਰੇ ਦੇ ਰਸ ਨੂੰ ਦਿਨ ਵਿਚ 2-3 ਵਾਰ ਪੀਣ ਨਾਲ ਕਾਫੀ ਫਾਇਦਾ ਹੁੰਦਾ ਹੈ।