ਇਹ ਹਨ ਬੱਚੇ ਦੇ ਸਰੀਰ ''ਚ ਪਾਣੀ ਦੀ ਕਮੀ ਦੇ ਲੱਛਣ ਅਤੇ ਉਪਾਅ

03/15/2018 2:08:05 PM

ਨਵੀਂ ਦਿੱਲੀ— ਗਰਮੀ ਦਾ ਮੌਸਮ ਜਿਵੇਂ ਹੀ ਆਉਂਦਾ ਹੈ ਉਂਝ ਹੀ ਲੋਕਾਂ ਦੀ ਪ੍ਰੇਸ਼ਾਨੀ ਵਧਣ ਲੱਗਦੀ ਹੈ। ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਤਾਂ ਛੋਟੇ ਬੱਚਿਆਂ ਨੂੰ ਹੁੰਦੀ ਹੈ। ਉਂਝ ਤਾਂ ਆਸਾਨੀ ਨਾਲ ਅਸੀਂ ਆਪਣੀ ਸਮੱਸਿਆਵਾਂ ਨੂੰ ਬੋਲ ਕੇ ਦੂਜਿਆਂ ਦੇ ਸਾਹਮਣੇ ਦੱਸ ਸਕਦੇ ਹਾਂ ਪਰ ਛੋਟਾ ਬੱਚਾ ਅਜਿਹਾ ਨਹੀਂ ਕਰ ਸਕਦਾ। ਇਸ ਸਮੇਂ ਬੱਚਿਆਂ 'ਚ ਪਾਣੀ ਦੀ ਕਮੀ ਹੋਣਾ ਆਮ ਗੱਲ ਹੈ ਕਿਉਂਕਿ ਵੱਡਿਆਂ ਦੀ ਤੁਲਨਾ 'ਚ ਬੱਚੇ ਤਰਲ ਪਦਾਰਥਾਂ ਨੂੰ ਜਲਦੀ ਖੋਹ ਦਿੰਦੇ ਹਨ। ਅਜਿਹੇ 'ਚ ਜੇ ਉਨ੍ਹਾਂ ਨੂੰ ਪੀਣ ਲਈ ਜ਼ਿਆਦਾ ਤਰਲ ਪਦਾਰਥ ਨਾ ਮਿਲੇ ਤਾਂ ਬੱਚਿਆਂ ਦੇ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਪਾਣੀ ਦੀ ਕਮੀ ਹੋਣ 'ਤੇ ਬੱਚੇ ਦੇ ਸਰੀਰ 'ਚ ਕੁਝ ਲੱਛਣ ਦਿਖਾਈ ਦੇਣ ਲੱਗਦੇ ਹਨ। ਇਨ੍ਹਾਂ ਲੱਛਣਾਂ ਨੂੰ ਪਹਿਚਾਨ ਕੇ ਬੱਚਿਆਂ 'ਚ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।
ਬੱਚੇ ਦੇ ਸਰੀਰ 'ਚ ਪਾਣੀ ਦੀ ਕਮੀ ਦੇ ਲੱਛਣ
1.
ਜ਼ਿਆਦਾ ਮਾਤਰਾ 'ਚ ਯੂਰਿਨ ਕਰਨ ਜਿਵੇਂ 8-10 ਵਾਰ
2. ਵਾਰ-ਵਾਰ ਉਲਟੀ ਆਉਣਾ
3. ਬੱਚੇ ਦਾ ਗਲਾ, ਮੂੰਹ ਅਤੇ ਬੁਲ੍ਹਾਂ ਦਾ ਸੁੱਕਣਾ
4. ਰੋਂਦੇ ਸਮੇਂ ਅੱਖਾਂ 'ਚੋਂ ਅੱਥਰੂ ਨਾ ਨਿਕਲਣਾ
5. ਯੂਰਿਨ ਦਾ ਰੰਗ ਪੀਲਾ ਹੋਣਾ
6. ਦਸਤ ਦੀ ਸਮੱਸਿਆ
7. ਸੁਸਤੀ
8. ਤੇਜ਼ ਨਾਲ ਸਾਹ ਚਲਣਾ
9. ਹੱਥ ਅਤੇ ਪੈਰ ਠੰਡੇ ਪੈ ਜਾਣਾ
ਬੱਚੇ 'ਚ ਪਾਣੀ ਦੀ ਕਮੀ ਨੂੰ ਦੂਰ ਕਰਨ ਦਾ ਤਰੀਕਾ
1. ਮਾਂ ਦਾ ਦੁੱਧ ਪਿਲਾਉਣਾ

ਜੇ ਤੁਹਾਡਾ ਬੱਚਾ ਸਿਰਫ ਤੁਹਾਡੇ ਦੁੱਧ 'ਤੇ ਹੀ ਨਿਰਭਰ ਕਰਦਾ ਹੈ ਤਾਂ ਉਸ ਨੂੰ ਥੋੜ੍ਹੇ-ਥੋੜ੍ਹੇ ਸਮੇਂ ਦੇ ਬਾਅਦ ਆਪਣਾ ਦੁੱਧ ਜ਼ਰੂਰ ਪਿਲਾਓ। ਜੇ ਬੱਚਾ 6 ਮਹੀਨਿਆਂ ਤੋਂ ਵੱਡਾ ਹੈ ਤਾਂ ਉਸ ਨੂੰ ਬਾਹਰ ਦਾ ਫਾਰਮੂਲਾ ਦੁੱਧ ਜਾਂ ਪਾਣੀ ਪਿਲਾਉਂਦੇ ਰਹੋ। ਜੇ ਤੁਹਾਡਾ ਬੱਚਾ ਇਸ ਉਮਰ ਤੋਂ ਛੋਟਾ ਹੈ ਤਾਂ ਉਸ ਨੂੰ ਦੁੱਧ ਪਿਲਾਓ।
2. ਤਾਜ਼ੇ ਫਲਾਂ ਦਾ ਰਸ
ਜੇ ਤੁਹਾਡੇ ਬੱਚਿਆਂ ਨੇ ਠੋਸ ਤਰਲ ਪਦਾਰਥ ਲੈਣਾ ਸ਼ੁਰੂ ਕਰ ਦਿੱਤਾ ਹੈ ਤਾਂ ਉਸ ਨੂੰ ਤਾਜ਼ੇ ਫਲਾਂ ਦਾ ਰਸ ਜਿਵੇਂ ਸੰਤਰਾ ਅਤੇ ਮਸੰਮੀ ਪੀਣ ਨੂੰ ਦੇ ਸਕਦੀ ਹੋ। ਇਸ ਤੋਂ ਇਲਾਵਾ ਆਪਣੇ ਬੱਚੇ ਨੂੰ ਦਾਲ ਦਾ ਪਾਣੀ ਜਾਂ ਫਿਰ ਸੂਪ ਵੀ ਦੇ ਸਕਦੇ ਹੋ। ਇਸ ਨਾਲ ਬੱਚੇ ਦਾ ਸਰੀਰ ਹਾਈਡ੍ਰੇਟੇਡ ਰਹੇਗਾ ਸਗੋਂ ਇਸ ਨਾਲ ਐਨਰਜੀ ਵੀ ਮਿਲੇਗੀ
3. ਪਤਲੀ ਮੂੰਗ ਦਾਲ ਦੀ ਖਿੱਚੜੀ
ਬੱਚਿਆਂ ਨੂੰ ਪਤਲੀ ਮੂੰਗ ਦਾਲ ਦੀ ਖਿਚੜੀ ਵੀ ਖਾਣ ਨੂੰ ਦਿਓ। ਇਹ ਸ਼ੁਰੂਆਤੀ ਦਿਨਾਂ 'ਚ ਆਸਾਨੀ ਨਾਲ ਪਚਣ ਵਾਲਾ ਆਹਾਰ ਹੁੰਦਾ ਹੈ। ਇਸ ਤੋਂ ਇਲਾਵਾ, ਤੁਸੀਂ ਬੱਚੇ ਨੂੰ ਦਹੀਂ ਚੌਲ ਨੂੰ ਮਸਲ ਕੇ ਵੀ ਦੇ ਸਕਦੀ ਹੋ।
4. ਗ੍ਰਾਈਪ ਵਾਟਰ
ਸਰੀਰ ਨੂੰ ਠੰਡਾ ਰੱਖਣ ਲਈ ਉਸ ਨੂੰ ਗ੍ਰਾਈਪ ਵਾਟਰ ਵੀ ਦਿਓ। ਇਸ ਤੋਂ ਇਲਾਵਾ ਬੱਚੇ ਨੂੰ ਪਾਣੀ ਉਬਾਲ ਕੇ ਉਸ ਨੂੰ ਠੰਡਾ ਕਰ ਕੇ ਸਮੇਂ-ਸਮੇਂ 'ਤੇ 2-3 ਚੱਮਚ ਦਿੰਦੇ ਰਹੋ।
ਗਰਮੀਆਂ 'ਚ ਬੱਚੇ ਨੂੰ ਬਚਾਉਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਗਰਮੀਆਂ ਦੇ ਦਿਨਾਂ 'ਚ ਬੱਚੇ ਨੂੰ ਧੁੱਪ 'ਚ ਜ਼ਿਆਦਾ ਦੇਰ ਤਕ ਬਾਹਰ ਨਾ ਜਾਣ ਦਿਓ। ਖਾਸ ਕਰਕੇ ਦੁਪਿਹਰ ਦੇ ਸਮੇਂ 'ਚ ਇਨ੍ਹਾਂ ਦਿਨਾਂ 'ਚ ਬੱਚੇ ਦੇ ਕਮਰੇ ਦਾ ਤਾਪਮਾਨ ਉਨ੍ਹਾਂ ਦੇ ਸਰੀਰ ਦੇ ਤਾਪਮਾਨ ਦੇ ਮੁਤਾਬਕ ਹੀ ਰੱਖੋ। ਕਮਰੇ 'ਚ ਨਾ ਜ਼ਿਆਦਾ ਗਰਮੀ ਹੋਵੇ ਅਤੇ ਨਾ ਹੀ ਜ਼ਿਆਦਾ ਠੰਡ। ਇਸ ਨਾਲ ਹੀ ਬੱਚਿਆਂ ਨੂੰ ਸੂਤੀ ਕੱਪੜੇ ਪਹਿਨਾਓ। ਘਰ 'ਚੋਂ ਨਿਕਲਦੇ ਸਮੇਂ ਟੋਪੀ ਵੀ ਪਹਿਨਾ ਸਕਦੇ ਹੋ। ਗਰਮੀ ਤੋਂ ਬਚਾਉਣ ਲਈ ਬੱਚੇ ਨੂੰ ਰੋਜ਼ ਨਵਾਓ ਅਤੇ ਤੇਲ ਨਾਲ ਜ਼ਿਆਦਾ ਮਾਲਿਸ਼ ਨਾ ਕਰੋ।