ਗੋਲਗੱਪੇ ਖਾਣ ਨਾਲ ਸਰੀਰ ਦੀਆਂ ਇਹ ਸਮੱਸਿਆਵਾਂ ਹੁੰਦੀਆਂ ਹਨ ਦੂਰ

04/17/2018 4:16:30 PM

ਨਵੀਂ ਦਿੱਲੀ— ਗੋਲਗੱਪਿਆਂ ਦਾ ਨਾਮ ਸੁੰਨਦੇ ਹੀ ਹਰ ਕਿਸੇ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਗੋਲਗੱਪੇ ਖਾਣਾ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਨੂੰ ਪਸੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਹਤ ਲਈ ਵੀ ਕਿੰਨਾ ਫਾਇਦੇਮੰਦ ਹੁੰਦਾ ਹੈ। ਗੋਲਗੱਪੇ ਦੀ ਵਰਤੋਂ ਕਈ ਰੋਗਾਂ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਗੋਲਗੱਪੇ ਖਾਣ ਦੇ ਜ਼ਬਰਦਸਤ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ। ਤਾਂ ਆਓ ਜਾਣਦੇ ਹਾਂ ਗੋਲਗੱਪੇ ਖਾਣ ਦੇ ਸਿਹਤ ਨਾਲ ਜੁੜੇ ਫਾਇਦੇ।
ਕਦੋਂ ਅਤੇ ਕਿੰਨੇ ਖਾਈਏ ਗੋਲਗੱਪੇ?
ਗੋਲਗੱਪਿਆਂ ਦੀ ਵਰਤੋਂ ਲੰਚ ਜਾਂ ਸ਼ਾਮ ਨੂੰ ਕਰਨਾ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਸਮੇਂ 5-6 ਗੋਲਗੱਪਿਆਂ ਦੀ ਵਰਤੋਂ ਕਰਨ ਨਾਲ ਪਾਚਨ ਕਿਰਿਆ ਨੂੰ ਸਕ੍ਰਿਯ ਰੱਖਦਾ ਹੈ। ਇਸ ਤੋਂ ਇਲਾਵਾ ਭੋਜਨ ਕਰਨ 'ਤੋਂ 10-15 ਮਿੰਟ ਪਹਿਲਾਂ ਵੀ ਇਸ ਦੀ ਵਰਤੋਂ ਤੁਹਾਡੇ ਲਈ ਫਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਜੇ ਤੁਸੀਂ ਵਰਕਾਊਟ ਵੀ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਜਾਂ ਬਾਅਦ 'ਚ ਇਸ ਦੀ ਵਰਤੋਂ ਬਿਲਕੁਲ ਨਾ ਕਰੋ।
ਗੋਲਗੱਪੇ ਦੇ ਫਾਇਦੇ
1. ਮੂੰਹ ਦੇ ਛਾਲੇ

ਕਈ ਵਾਰ ਤਿੱਖਾ ਜਾਂ ਗਰਮ ਖਾਣਾ ਖਾਣ ਕਾਰਨ ਮੂੰਹ 'ਚ ਵੱਡੇ-ਵੱਡੇ ਛਾਲੇ ਹੋ ਜਾਂਦੇ ਹਨ ਜੋ ਕਿ ਠੀਕ ਹੋਣ 'ਚ ਕਾਫੀ ਸਮਾਂ ਲੈਂਦੇ ਹਨ। ਅਜਿਹੇ 'ਚ ਤੁਸੀਂ ਸਿਰਫ ਗੋਲਗੱਪਿਆਂ ਦੀ ਵਰਤੋਂ ਕਰੋ। ਤੁਹਾਡੇ ਮੂੰਹ ਦੇ ਛਾਲੇ ਦੂਜੇ ਦਿਨ ਹੀ ਗਾਇਬ ਹੋ ਜਾਣਗੇ।
2. ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ
ਗਲਤ ਖਾਣ-ਪੀਣ ਕਾਰਨ ਅੱਜਕਲ ਲੋਕਾਂ 'ਚ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ 'ਚ ਤੁਸੀਂ ਵੀ ਗੋਲਗੱਪੇ ਦੇ ਪਾਣੀ ਦੀ ਵਰਤੋਂ ਕਰੋ। ਇਸ 'ਚ ਮੌਜੂਦ ਪੁਦੀਨਾ, ਕਾਲਾ ਨਮਕ,ਜੀਰਾ,ਖੱਟਾ, ਕਾਲੀ ਮਿਰਚ ਆਦਿ ਪੇਟ ਗੈਸ, ਐਸੀਡਿਟੀ, ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਜੜ੍ਹ ਤੋਂ ਖਤਮ ਕਰ ਦਿੰਦੇ ਹਨ।
3. ਚਿੜਚਿੜਾਪਨ
ਗਰਮੀਆਂ ਦੇ ਮੌਸਮ 'ਚ ਅਕਸਰ ਲੋਕਾਂ 'ਚ ਚਿੜਚਿੜਾਪਨ ਆ ਜਾਂਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਗੋਲਗੱਪਿਆਂ ਦਾ ਪਾਣੀ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰ ਦਿੰਦਾ ਹੈ। ਗੋਲਗੱਪੇ ਖਾਣ ਨਾਲ ਤੁਹਾਡਾ ਮੂੰਹ ਫ੍ਰੈਸ਼ ਰਹੇਗਾ ਅਤੇ ਤੁਹਾਡਾ ਚਿੜਚਿੜਾਪਨ ਵੀ ਦੂਰ ਹੋਵੇਗਾ।
4. ਭਾਰ ਘਟਣਾ
ਜੇ ਤੁਸੀਂ ਆਪਣੇ ਮੋਟਾਪੇ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਗੋਲਗੱਪਿਆਂ ਦੀ ਵਰਤੋਂ ਤੁਹਾਡੀ ਇਸ ਪ੍ਰੇਸ਼ਾਨੀ ਨੂੰ ਦੂਰ ਕਰ ਦੇਵੇਗਾ। ਖਾਣਾ ਖਾਣ ਦੇ ਬਾਅਦ 10-15 ਮਿੰਟ ਪਹਿਲਾਂ ਰੋਜ਼ ਇਸ ਦੀ ਵਰਤੋਂ ਕਰੋ। ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਣ ਲੱਗੇਗਾ।
5. ਜੀ ਮਿਚਲਾਉਣਾ
ਲੰਬੀ ਯਾਤਰਾ ਜਾਂ ਬੁਖਾਰ ਦੇ ਬਾਅਦ ਜੀ ਮਿਚਲਾਉਣ ਜਾਂ ਉਲਟੀ ਵਰਗੀਆਂ ਸਮੱਸਿਆ ਹੋਵੇ ਤਾਂ 3-4 ਗੋਲਗੱਪੇ ਖਾ ਲਓ। ਇਸ ਨਾਲ ਤੁਹਾਨੂੰ ਤੁਰੰਤ ਆਰਾਮ ਮਿਲੇਗਾ।