ਕੈਂਸਰ ਤੋਂ ਬਚਾਉਣ ਵਿਚ ਬੇਹੱਦ ਕਾਰਗਾਰ ਹਨ ਇਹ ਆਯੁਰਵੈਦਿਕ ਔਸ਼ਧੀਆਂ

09/19/2017 12:46:12 PM

ਨਵੀਂ ਦਿੱਲੀ— ਅੱਜਕਲ ਦੇ ਬਦਲਦੇ ਲਾਈਫ ਸਟਾਈਲ ਦੇ ਨਾਲ ਲੋਕਾਂ ਵਿਚ ਗੰਭੀਰ ਬੀਮਾਰੀਆਂ ਹੁੰਦੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਹੈ ਕੈਂਸਰ। ਹਰ ਸਾਲ ਮੂੰਹ, ਫੇਫੜੇ ਅਤੇ ਬ੍ਰੈਸਟ ਕੈਂਸਰ ਦੇ ਕਾਰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਪਰ ਆਯੁਰਵੈਦਿਕ ਤਰੀਕੇ ਨਾਲ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਕੁਝ ਚੀਜ਼ਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਕੈਂਸਰ ਦੇ ਖਤਰੇ ਤੋਂ ਬਚ ਸਕਦੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਆਂਵਲਾ 
ਇਸ ਵਿਚ ਮੌਜੂਦ ਐਂਟੀਆਕਸੀਡੈਂਟ ਦੀ ਮਾਤਰਾ ਕ੍ਰਾਸਿਨੋਜੇਨਿਕ ਕੋਸ਼ੀਕਾਵਾਂ ਨੂੰ ਵਧਣ ਤੋਂ ਰੋਕਦੀ ਹੈ। ਇਸ ਨਾਲ ਤੁਸੀਂ ਕੈਂਸਰ ਤੋਂ ਬਚੇ ਰਹਿ ਸਕਦੇ ਹੋ। ਇਕ ਆਂਵਲੇ ਵਿਚ 3 ਸੰਤਰਿਆਂ ਦੇ ਬਰਾਬਰ ਵਿਟਾਮਿਨ ਸੀ ਹੁੰਦਾ ਹੈ। 


2. ਲਸਣ 
ਆਯੁਰਵੇਦ ਦੇ ਮੁਤਾਬਕ ਰੋਜ਼ਾਨਾ ਲਸਣ ਖਾਣ ਨਾਲ ਕੈਂਸਰ ਹੋਣ ਦਾ ਖਤਰਾ 80 ਪ੍ਰਤਿਸ਼ਤ ਤੱਕ ਘੱਟ ਹੋ ਜਾਂਦਾ ਹੈ। ਲਸਣ ਵਿਚ ਮੌਜੂਦ ਅਲਿਸਿਨ ਨਾਂ ਦਾ ਰਸਾਇਨ ਫੇਫੜਿਆਂ ਦੇ ਕੈਂਸਰ ਤੋਂ ਬਚਾਅ ਕਰਨ ਵਿਚ ਮਦਦ ਕਰਦੇ ਹਨ। 


3. ਅਸ਼ਵਗੰਧਾ
ਰੋਜ਼ਾਨਾ ਅਸ਼ਵਗੰਧਾ ਖਾਣ ਨਾਲ ਕੈਂਸਰ ਦੇ ਨਾਲ-ਨਾਲ ਤਣਾਅ ਮੁਕਤ ਵੀ ਰਹਿ ਸਕਦੇ ਹੋ। ਇਕ ਰਿਸਰਚ ਵਿਚ ਪਤਾ ਚਲਿਆ ਹੈ ਕਿ ਅਸ਼ਵਗੰਧਾ ਯੌਗਿਕ ਕੈਂਸਰ ਕੋਸ਼ਿਕਾਵਾਂ ਨੂੰ ਮਾਰਨ ਵਿਚ ਮਦਦ ਕਰਦੇ ਹਨ। 


4. ਹਲਦੀ 
ਹਲਦੀ ਵਿਚ ਐਂਟੀਸੈਪਟਿਕ ਗੁਣਾਂ ਦੇ ਕਾਰਨ ਇਹ ਕਿਸੇ ਜਖਮ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਸਿਰਫ ਜਖਮ ਹੀ ਨਹੀਂ ਬਲਕਿ ਹਲਦੀ ਕੈਂਸਰ ਦੇ ਲਈ ਵੀ ਕਿਸੇਂ ਆਯੁਰਵੇਦ ਦਵਾਈ ਨਾਲੋਂ ਘੱਟ ਨਹੀਂ ਹੈ। ਹਲਦੀ ਵਿਚ ਮੌਜੂਦ ਕੁਰਕੁਮਿਨ ਨਾਂ ਦਾ ਤੱਤ ਸਰੀਰ ਵਿਚ ਕੈਂਸਰ ਨੂੰ ਖਤਮ ਕਰ ਦਿੰਦਾ ਹੈ। 


5. ਅਦਰਕ ਅਦਰਕ ਖਾਣਾ ਤਾਂ ਉਂਝ ਵੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਵਿਚ ਐਂਟੀ ਫੰਗਲ ਅਤੇ ਕੈਂਸਰ ਦੇ ਪ੍ਰਤਿ ਪ੍ਰਤਿਰੋਧੀ ਹੋਣ ਦੇ ਗੁਣ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਹ ਸਰੀਰ ਵਿਚ ਖੂਨ ਦਾ ਥੱਕਾ ਜੰਮਣ ਤੋਂ ਵੀ ਰੋਕਦਾ ਹੈ।