ਗੁਲਾਬ ਦੇ ਫੁੱਲ ਦੀ ਵਰਤੋ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

02/19/2018 11:27:58 AM

ਨਵੀਂ ਦਿੱਲੀ— ਗੁਲਾਬ ਦੇ ਫੁੱਲ ਸਾਰਿਆਂ ਨੂੰ ਖੂਬਸੂਰਤ ਲੱਗਦੇ ਹਨ। ਜਿਸ ਨੂੰ ਸਾਰੇ ਲੋਕ ਸਜਾਵਟ, ਗੁਲਕੰਦ ਅਤੇ ਖਾਣੇ ਨੂੰ ਫਲੇਵਰ ਦੇਣ ਲਈ ਵਰਤੋਂ 'ਚ ਲਿਆਉਂਦੇ ਹਨ ਪਰ ਗੁਲਾਬ 'ਚ ਕਈ ਔਸ਼ਧੀ ਦੇ ਗੁਣ ਮੌਜੂਦ ਹੁੰਦੇ ਹਨ ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋ ਛੁਟਕਾਰਾ ਦਿਵਾਉਂਦੇ ਹਨ। ਇਹ ਦੇਖਣ 'ਚ ਜਿੰਨੇ ਸੋਹਣੇ ਹਨ ਉਂਨੇ ਹੀ ਸਿਹਤ ਲਈ ਵੀ ਫਾਇਦੇਮੰਦ ਹਨ। ਇਸ ਨਾਲ ਤੁਸੀਂ ਭਾਰ ਘਟਾਉਣ ਤੋਂ ਲੈ ਕੇ ਦਿਲ ਦੀਆਂ ਬੀਮਾਰੀਆਂ ਤਕ ਦਾ ਇਲਾਜ਼ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਗੁਲਾਬ ਅਤੇ ਉਸ ਨਾਲ ਬਣੇ ਗੁਲਕੰਦ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਸਿਹਤਮੰਦ ਰੱਖਣਗੇ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਹੱਡੀਆਂ ਨੂੰ ਰੱਖੇ ਮਜ਼ਬੂਤ
ਗੁਲਾਬ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਰੱਖਣ 'ਚ ਕਾਫੀ ਮਦਦਗਾਰ ਸਾਬਤ ਹੁੰਦੇ ਹਨ। ਜੇ ਤੁਸੀਂ ਜੋੜਾਂ ਅਤੇ ਹੱਡੀਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਹਰ ਰੋਜ਼ ਗੁਲਾਬ ਦਾ ਗੁਲਕੰਦ ਖਾਓ।


2. ਭਾਰ ਘੱਟ ਕਰੇ
ਮੋਟਾਪੇ ਤੋਂ ਪ੍ਰੇਸ਼ਾਨ ਲੋਕ ਆਪਣਾ ਭਾਰ ਘੱਟ ਕਰਨ ਲਈ ਕਈ ਤਰ੍ਹਾਂ ਦੇ ਯੋਗ, ਕਸਰਤ ਆਦਿ ਕਰਦੇ ਹਨ, ਜਿਨ੍ਹਾਂ ਨੂੰ ਕਰਨ ਲਈ ਸਮਾਂ ਵੀ ਕੱਢਣਾ ਪੈਂਦਾ ਹੈ। ਤੁਸੀਂ ਗੁਲਾਬ ਦੀ ਵਰਤੋਂ ਨਾਲ ਵੀ ਮੋਟਾਪੇ ਨੂੰ ਘੱਟ ਕਰ ਸਕਦੇ ਹੋ। ਇਕ ਗਲਾਸ ਪਾਣੀ 'ਚ 10 ਤੋਂ 15 ਗੁਲਾਬ ਦੀਆਂ ਪੰਖੁੜੀਆਂ ਪਾ ਕੇ ਉਸ ਨੂੰ ਭੂਰਾ ਅਤੇ ਗੁਲਾਬੀ ਰੰਗ ਦਾ ਹੋਣ ਤਕ ਉਬਾਲ ਲਓ। ਫਿਰ ਇਸ 'ਚ ਇਕ ਚੁਟਕੀ ਇਲਾਇਚੀ ਪਾਊਡਰ ਅਤੇ ਸੁਆਦ ਮੁਤਾਬਕ ਸ਼ਹਿਦ ਮਿਕਸ ਕਰੋ ਅਤੇ ਇਸ ਨੂੰ ਛਾਣ ਲਓ ਅਤੇ ਦੋ ਵਾਰ ਪੀਓ।
3. ਦਿਲ ਸਬੰਧੀ ਰੋਗ
ਗੁਲਾਬ ਦਿਲ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਦਿਲ ਦੀ ਧੜਕੜ ਵਧਣ 'ਤੇ ਤੁਸੀਂ ਸੁੱਕੇ ਗੁਲਾਬ ਦੀਆਂ ਪੰਖੁੜੀਆਂ ਨੂੰ ਪਾਣੀ 'ਚ ਉਬਾਲ ਕੇ ਪੀਓ ਇਸ ਨਾਲ ਰਾਹਤ ਮਿਲਦੀ ਹੈ। ਹਰ ਰੋਜ਼ ਅਰਜੁਨ ਦੀ ਛਾਲ ਅਤੇ ਗੁਲਾਬ ਨੂੰ ਪਾਣੀ 'ਚ ਉਬਾਲ ਕੇ ਕਾੜ੍ਹਾ ਬਣਾ ਕੇ ਪੀਣ ਨਾਲ ਦਿਲ ਸਬੰਧੀ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।


4. ਡਿਹਾਈਡ੍ਰੇਸ਼ਨ ਤੋਂ ਬਚਾਏ
ਜੇ ਤੁਸੀਂ ਵੀ ਸਰੀਰ ਨੂੰ ਠੰਡਕ ਅਤੇ ਫ੍ਰੈਸ਼ ਰੱਖਣਾ ਚਾਹੁੰਦੇ ਹੋ ਤਾਂ ਹਰ ਰੋਜ਼ ਗੁਲਕੰਦ ਦੀ ਵਰਤੋਂ ਜ਼ਰੂਰ ਕਰੋ। ਇਹ ਤੁਹਾਨੂੰ ਡਿਹਾਈਡ੍ਰੇਸ਼ਨ ਤੋਂ ਵੀ ਬਚਾਉਂਦਾ ਹੈ। ਇਹ ਸਰੀਰ ਦੀ ਥਕਾਵਟ ਨੂੰ ਦੂਰ ਕਰਕੇ ਪੂਰਾ ਦਿਨ ਸਰੀਰ ਦੀ ਸਫੂਰਤੀ ਬਣਾਈ ਰੱਖਦਾ ਹੈ।
5. ਇੰਮਊਨਿਟੀ ਰੱਖੇ ਮਜ਼ਬੂਤ
ਗੁਲਾਬ 'ਚ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ ਜੋ ਕਿ ਤੁਹਾਡੀ ਇਮਊਨਿਟੀ ਸਿਸਟਮ ਨੂੰ ਮਜ਼ਬੂਤ ਰੱਖਦਾ ਹੈ। ਗੁਲਾਬ ਦੀਆਂ ਪੱਤੀਆਂ ਦਾ ਪਾਣੀ ਪੀਣ ਨਾਲ ਪੇਟ ਦਰਦ ਅਤੇ ਯੂਰਿਨ ਨਾਲ ਸਬੰਧਿਤ ਸਮੱਸਿਆਵਾਂ ਤੋ ਛੁਟਕਾਰਾ ਮਿਲਦਾ ਹੈ। ਸਵੇਰੇ ਖਾਲੀ ਪੇਟ 2 ਜਾਂ 3 ਤਾਜ਼ੇ ਗੁਲਾਬ ਦੀਆਂ ਪੰਖੁੜੀਆਂ ਖਾਣ ਨਾਲ ਸਰੀਰ 'ਚ ਤਾਜ਼ਗੀ ਬਣੀ ਰਹਿੰਦੀ ਹੈ।