ਇਹ ਹੈ ਪਾਣੀ ਪੀਣ ਦਾ ਸਹੀ ਤਰੀਕਾ ਅਤੇ ਇਸ ਦੇ ਫਾਇਦੇ

06/01/2020 3:06:08 PM

ਮੁੰਬਈ(ਬਿਊਰੋ) - ਸਾਡੇ ਸਰੀਰ ਲਈ ਸਭ ਤੋਂ ਜ਼ਿਆਦਾ ਪਾਣੀ ਹੈ ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਪਾਣੀ ਪੀਣ ਦਾ ਵੀ ਇਕ ਤਰੀਕਾ ਅਤੇ ਸਮਾਂ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦਸਾਂਗੇ ਸਮੇਂ ਮੁਤਾਬਕ ਪਾਣੀ ਪੀਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੋ ਸਕਦੇ ਹਨ। ਪਾਣੀ ਦੀ ਸਹੀ ਮਾਤਰਾ ਦਾ ਸੇਵਨ ਤੁਹਾਡੀ ਉਮਰ ਅਤੇ ਬੁੱਧੀ ਦੋਵਾਂ ਨੂੰ ਵਧਾ ਸਕਦਾ ਹੈ। ਸਵੇਰੇ ਉਠ ਕੇ ਪਾਣੀ ਪੀਣ ਦੇ ਫਾਇਦਿਆਂ ਦੀ ਲਿਸਟ ਬਹੁਤ ਲੰਬੀ ਹੈ। ਪਾਣੀ ਪੀਣ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦਾ ਹੋ। ਜਿਵੇਂ ਕਿ-ਸਿਰ ਦਰਦ, ਸਰੀਰ ਦਾ ਦਰਦ, ਦਿਲ ਦੇ ਰੋਗ, ਗਠੀਆ, ਮਿਰਗੀ, ਮੋਟਾਪਾ, ਖਾਂਸੀ, ਦਮਾ, ਟੀ.ਬੀ, ਗੁਰਦਿਆਂ ਦੇ ਰੋਗ, ਉਲਟੀਆਂ, ਸ਼ੂਗਰ, ਕਬਜ਼, ਅੱਖਾਂ ਦੇ ਰੋਗ, ਮਹਾਂਮਾਰੀ, ਕੰਨ ਅਤੇ ਨੱਕ ਦੇ ਰੋਗ।

ਇਨ੍ਹਾਂ ਵਿਚ ਕੁੱਝ ਰੋਗ ਸਵੇਰੇ ਉਠ ਕੇ ਪਾਣੀ ਪੀਣ ਨਾਲ ਠੀਕ ਹੋ ਜਾਂਦੇ ਹਨ। ਸਵੇਰੇ ਉਠਦਿਆਂ ਹੀ 3-4 ਗਿਲਾਸ ਪਾਣੀ ਪੀਓ। ਉਸ ਤੋਂ ਬਾਅਦ ਤੁਸੀਂ ਆਪਣੇ ਦੰਦਾਂ ਨੂੰ ਬਰੱਸ ਕਰ ਲਓ। ਬਰੱਸ਼ ਕਰਨ ਤੋਂ ਬਾਅਦ ਤੁਸੀਂ 45 ਮਿੰਟਾਂ ਤੱਕ ਕੁੱਝ ਵੀ ਖਾਣਾ-ਪੀਣਾ ਨਹੀਂ ਹੈ। 45 ਮਿੰਟਾਂ ਤੋਂ ਬਾਅਦ ਤੁਸੀਂ ਆਪਣਾ ਨਾਸ਼ਤਾ ਜਾਂ ਚਾਹ ਕੌਫੀ ਲੈ ਸਕਦੇ ਹੋ ਅਤੇ ਅਗਲੇ 2 ਘੰਟਿਆਂ ਦੇ ਲਈ ਕੁਝ ਵੀ ਸੇਵਨ ਨਾ ਕਰੋ ਅਤੇ ਇਹੀ ਤਰੀਕਾ ਆਪਣੇ ਦੁਪਹਿਰ ਅਤੇ ਰਾਤ ਦੇ ਖਾਣੇ ਸਮੇਂ ਅਪਣਾਓ। ਇਸ ਤਰੀਕੇ ਨਾਲ ਤੁਸੀਂ ਬਹੁਤ ਜਲਦ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕੋਗੇ। ਜਿਵੇਂ ਕਿ ਬਲੱਡ ਪ੍ਰੈਸ਼ਰ, ਕਬਜ, ਕੈਂਸਰ, ਟੀ.ਬੀ.।

 

manju bala

This news is Content Editor manju bala