ਪੇਟ ਗੈਸ ਦੀ ਸਮੱਸਿਆ ਨੇ ਕਰ ਰੱਖਿਆ ਹੈ ਪ੍ਰੇਸ਼ਾਨ ਤਾਂ ਜਾਣੋ ਇਸ ਦੇ ਕਾਰਨ

11/18/2017 9:43:50 AM

ਨਵੀਂ ਦਿੱਲੀ— ਲੋਕ ਅਕਸਰ ਕਹਿੰਦੇ ਹਨ ਕਿ ਪੇਟ ਸਿਹਤਮੰਦ ਹੋਵੇ ਤਾਂ ਸਰੀਰ ਵੀ ਸਿਹਤਮੰਦ ਰਹਿੰਦਾ ਹੈ। ਇਹ ਗੱਲ ਬਿਲਕੁਲ ਸਹੀ ਹੈ ਕਿਉਂਕਿ ਪੇਟ 'ਚ ਜਰਾ ਜਿਹੀ ਵੀ ਗੜਬੜ ਹੋ ਜਾਣ 'ਤੇ ਜਾ ਭੁੱਖ ਨਾ ਲਗÎਣਾ, ਕਬਜ਼ ਅਤੇ ਗੈਸ ਨਾਲ ਜੁੜੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਪੇਟ ਦੀ ਸਭ ਤੋਂ ਵੱਡੀ ਪਰੇਸ਼ਾਨੀ ਹੈ ਗੈਸ ਬਨਣਾ। ਪੇਟ ਦੀ ਇੰਨਫੈਕਸ਼ਨ, ਖਾਣਾ ਠੀਕ ਤਰ੍ਹਾਂ ਨਾਲ ਨਾ ਪਚਨਾ, ਪਾਚਨ ਕਿਰਿਆ 'ਚ ਗੜਬੜ ਇਸ ਦੀ ਵਜ੍ਹਾ ਹੋ ਸਕਦੀ ਹੈ। ਇਸ ਤੋਂ ਬਚਣ ਦੇ ਲਈ ਆਪਣੇ ਖਾਣ ਪਾਣ ਅਤੇ ਲਾਈਫਸਟਾਈਲ 'ਤੇ ਧਿਆਨ ਦਿਓ। ਜਿਸ ਨਾਲ ਤੁਹਾਡਾ ਪੇਟ ਸਿਹਤਮੰਦ ਰਹੇਗਾ ਅਤੇ ਮੂਡ ਵੀ ਸਹੀ ਰਹੇਗਾ।
1. ਕਬਜ਼ 
ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਪਰੇਸ਼ਾਨੀ ਰਹਿੰਦੀ ਹੈ ਉਨ੍ਹਾਂ ਨੂੰ ਪੇਟ 'ਚ ਗੈਸ ਹੁੰਦੀ ਹੈ। ਕਬਜ਼ ਦੇ ਕਾਰਨ ਸਰੀਰ ਦੇ ਟਾਕਸਿੰਸ ਬਾਹਰ ਨਹੀਂ ਨਿਕਲਦੇ ਜਿਸ ਨਾਲ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ।
ਇਸ ਤਰ੍ਹਾਂ ਕਰੋ ਬਚਾਅ
ਕਬਜ਼ ਹੋਣ 'ਤੇ ਪੇਟ ਨਾਲ ਜੁੜੀਆਂ ਕਈ ਦਿੱਕਤਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਸਰੀਰ 'ਚ ਪਾਣੀ ਦੀ ਕਮੀ ਨਾ ਹੋਵੇ। ਰੋਜ਼ਾਨਾ 8-10 ਗਿਲਾਸ ਪਾਣੀ ਪੀਓ ਅਤੇ ਫਾਇਵਰ ਵਾਲੇ ਫਲ ਅਤੇ ਸਬਜ਼ਿਆਂ ਦੀ ਵਰਤੋ ਕਰੋ। 
2. ਡੇਅਰੀ ਫੂਡਸ 
ਪੇਟ 'ਚ ਗੈਸ ਬਣਨ ਦੀ ਪਰੇਸ਼ਾਨੀ ਜ਼ਿਆਦਾਤਰ ਅਧੇੜ ਉਮਰ ਦੇ ਲੋਕਾਂ ਨੂੰ ਹੁੰਦੀ ਹੈ। ਉਮਰ ਦੇ ਵਧਣ ਦੇ ਨਾਲ ਪਾਚਨ ਕਿਰਿਆ ਵੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਵਧਦੀ ਉਮਰ ਦੇ ਨਾਲ-ਨਾਲ ਖਾਣ-ਪਾਣ ਦਾ ਪਰਹੇਜ਼ ਕਰਨਾ ਵੀ ਬਹੁਤ ਜ਼ਰੂਰੀ ਹੈ। ਦੁੱਧ, ਮੱਖਣ ਪਨੀਰ ਤੋਂ ਇਲਾਵਾ ਅਤੇ ਡੇਅਰੀ ਪ੍ਰੋਡਕਟ ਦੀ ਵਰਤੋ ਘੱਟ ਕਰ ਦਿਓ। ਇਸ ਨੂੰ ਪਚਾਉਣ 'ਚ ਪਰੇਸ਼ਾਨੀ ਆਉਂਦੀ ਹੈ। ਜਿਸ ਨਾਲ ਪੇਟ 'ਚ ਗੈਸ ਬਣ ਸਕਦੀ ਹੈ ਪਰ ਦਹੀ ਖਾਣਾ ਸਿਹਤ ਦੇ ਲਈ ਚੰਗਾ ਹੁੰਦਾ ਹੈ। 
ਇੰਝ ਕਰੋ ਬਚਾਅ
45-50 ਦੀ ਉਮਰ ਦੇ ਲੋਕਾਂ ਨੂੰ ਡੇਅਰੀ ਫੂਡਸ ਨੂੰ ਘੱਟ ਕਰਕੇ ਦਹੀ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨਾ ਚਾਹੀਦਾ ਹੈ। 
3. ਬੈਕਟੀਰੀਆ
ਪੇਟ 'ਚ ਗੈਸ ਬਣਨ ਦੀ ਵਜ੍ਹਾ ਨਾਲ ਵੀ ਗੈਸ ਦੀ ਸਮੱਸਿਆ ਹੋ ਸਕਦੀ ਹੈ। ਖਰਾਬ ਬੈਕਟੀਰੀਆ ਭੋਜਨ ਪਚਾਉਣ 'ਚ ਪਰੇਸ਼ਾਨੀ ਪੈਦਾ ਕਰਦੇ ਹਨ। ਜਿਸ ਨਾਲ ਪਾਚਨ ਕਿਰਿਆ 'ਚ ਗੜਬੜ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਪੇਟ 'ਚ ਗੈਸ ਬਣਨ ਲਗਦੀ ਹੈ।
ਇੰਝ ਕਰੋ ਬਚਾਅ
ਬਾਸੀ ਖਾਣਾ, ਪੇਟ 'ਚ ਗੈਸ ਬਣਾਉਣ ਵਾਲੇ ਭੋਜਨ ਜਿਵੇਂ ਪਿਆਜ, ਲਸਣ, ਬੀਨਸ ਅਤੇ ਸਾਬਤ ਦਾਲ ਖਾਣ ਤੋਂ ਪਰਹੇਜ਼ ਕਰੋ। ਇਸ ਪਰੇਸ਼ਾਨੀ 'ਚ ਡਾਕਟਰੀ ਸਲਾਹ ਜ਼ਰੂਰ ਲਓ ਅਤੇ ਨਾਲ ਹੀ ਪਰਹੇਜ਼ ਵੀ ਕਰਦੇ ਰਹੋ।
4. ਦਵਾਈਆਂ
ਜੋ ਲੋਕ ਜ਼ਿਆਦਾ ਦਵਾਈਆਂ ਖਾਂਦੇ ਹਨ ਉਨ੍ਹਾਂ ਨੂੰ ਵੀ ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਆਉਣ ਲਗਦੀਆਂ ਹਨ। ਇਨ੍ਹਾਂ ਦਵਾਈਆਂ ਨਾਲ ਪੇਟ ਦੇ ਚੰਗੇ ਬੈਕਟੀਰੀਆਂ ਖਤਮ ਹੋ ਜਾਂਦੇ ਹਨ। ਜਿਸ ਨਾਲ ਖਾਣਾ ਪਚਨ 'ਚ ਪਰੇਸ਼ਾਨੀ ਆਉਂਦੀ ਹੈ। 
ਇੰਝ ਕਰੋ ਬਚਾਅ
ਸਿਹਤ ਨਾਲ ਜੁੜੀਆਂ ਕੁਝ ਪਰੇਸ਼ਾਨੀਆਂ ਜਿਵੇਂ ਗਠਿਆ ਅਤੇ ਡਾਈਬੀਟੀਜ਼ ਦੀ ਦਵਾਈ ਨਾਲ ਪੇਟ 'ਚ ਗੈਸ ਬਣਨ ਲਗ ਜਾਂਦੀ ਹੈ। ਅਜਿਹੇ 'ਚ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ। 
5. ਖਾਣਾ ਜਲਦਬਾਜ਼ੀ 'ਚ ਖਾਣਾ
ਕੁਝ ਲੋਕ ਖਾਣਾ ਖਾਣ 'ਚ ਜਲਦਬਾਜ਼ੀ ਕਰਦੇ ਹਨ। ਚੰਗੀ ਤਰ੍ਹਾਂ ਨਾਲ ਖਾਣਾ ਚਬਾ ਕੇ ਨਾ ਖਾਣ ਨਾਲ ਵੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।