ਹਰੇ ਛੋਲੇ ਕਰਦੇ ਹਨ ਸਰੀਰ ਦੀਆਂ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਦੂਰ

03/18/2018 10:01:52 AM

ਜਲੰਧਰ— ਹਰੇ ਛੋਲਿਆਂ ਦਾ ਇਸਤੇਮਾਲ ਲੋਕ ਸਬਜ਼ੀ ਬਣਾਉਣ ਦੇ ਲਈ ਕਰਦੇ ਹਨ। ਪਰ ਕੁਝ ਲੋਕ ਇਨ੍ਹਾਂ ਨੂੰ ਕੱਚਾ ਖਾਣਾ ਪਸੰਦ ਕਰਦੇ ਹਨ। ਹਰੇ ਛੋਲਿਆਂ 'ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਫਾਈਵਰ, ਕੈਲਸ਼ੀਅਮ. ਆਇਰਨ ਅਤੇ ਵਿਟਾਮਿਨ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ ਜੋ ਸਰੀਰ ਦੀ ਕਈ ਲੋੜਾਂ ਨੂੰ ਪੂਰਾ ਕਰਕੇ ਉਸਨੂੰ ਤੰਦਰੁਸਤ ਬਣਾਉਦੇ ਹਨ।
1. ਹੱਡੀਆਂ ਮਜ਼ਬੂਤ
ਹਰੇ ਛੋਲਿਆਂ 'ਚ ਵਿਟਾਮਿਨ ਸੀ ਅਤੇ ਕੈਲਸ਼ੀਅਮ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ।
2. ਊਰਜ਼ਾ
ਊਰਜ਼ਾ ਵਧਾਉਣ ਦਾ ਇਹ ਇੱਕ ਬਿਹਤਰ ਸਰੋਤ ਹੈ। ਇਸ 'ਚ ਵਿਟਾਮਿਨ ਸੀ ਅਤੇ ਐਂਟੀਆਕਸੀਡੇਂਟ ਮੌਜੂਦ ਹੁੰਦੇ ਹਨ ਜੋ ਸਰੀਰ 'ਚ ਊਰਜ਼ਾ ਵਧਾਉਣ ਦਾ ਕੰਮ ਕਰਦੇ ਹਨ।
3. ਕੋਲੈਸਟਰੌਲ
ਜੇਕਰ ਨਿਯਮਿਤ ਰੂਪ ਨਾਲ ਹਰੇ ਛੋਲਿਆਂ ਦਾ ਸੇਵਨ ਕੀਤਾ ਜਾਵੇ ਤਾਂ ਇਹ ਸਰੀਰ 'ਚ ਕੋਲੈਸਟਰੌਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
4. ਝੁਰੜੀਆਂ
ਇਸ 'ਚ ਵਿਟਾਮਿਨ ਈ,ਸੀ ਅਤੇ ਬੀ ਬਹੁਤ ਮਾਤਰਾ 'ਚ ਪਾਏ ਜਾਂਦੇ ਹਨ, ਜੋ ਚਮੜੀ ਦੀਆਂ ਝੁਰੜੀਆਂ ਨੂੰ ਘੱਟ ਕਰਕੇ ਤੁਹਾਨੂੰ ਜਵਾਨ ਬਣਾਈ ਰੱਖਣ 'ਚ ਮਦਦ ਕਰਦੇ ਹਨ।
5. ਅੱਖਾਂ ਦੀ ਰੋਸ਼ਨੀ ਤੇਜ
ਛੋਲਿਆਂ 'ਚ ਵਿਟਾਮਿਨ ਈ ਵੀ ਪਾਇਆ ਜਾਂਦਾ ਹੈ ,ਜੋ ਅੱਖਾਂ ਦੀ ਰੋਸ਼ਨੀ ਦੇ ਲਈ ਬਹੁਤ ਫਾਇਦੇਮੰਦ ਸਾਬਿਤ ਹੁੰਦਾ ਹੈ।