ਬ੍ਰੈਸਟ ਫੀਡਿੰਗ ਦੌਰਾਨ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਦੇ ਹਨ ਇਹ ਆਹਾਰ

09/26/2017 6:08:11 PM

ਨਵੀਂ ਦਿੱਲੀ— ਮਾਂ ਬਣਨ ਦੇ ਬਾਅਦ ਹਰ ਔਰਤ ਦੀ ਜਿੰਮੇਦਾਰੀ ਦੋਗੁਣੀ ਹੋ ਜਾਂਦੀ ਹੈ। ਇਸ ਦੌਰਾਨ ਹਰ ਔਰਤ ਨੂੰ ਆਪਣੇ ਨਾਲ-ਨਾਲ ਬੱਚੇ ਦੀ ਦੇਖਭਾਲ ਵੀ ਕਰਨੀ ਪੈਂਦੀ ਹੈ। ਬ੍ਰੈਸਟ ਫੀਡਿੰਗ ਕਰਵਾਉਣ ਵਾਲੀਆਂ ਔਰਤਾਂ ਨੂੰ ਆਪਣੀ ਡਾਈਟ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਕਿਉਂਕਿ ਤੁਹਾਡੇ ਖਾਣ-ਪੀਣ ਦਾ ਅਸਰ ਤੁਹਾਡੇ ਬੱਚੇ ਦੀ ਸਿਹਤ 'ਤੇ ਵੀ ਪੈਂਦਾ ਹੈ। ਇਸ ਲਈ ਬ੍ਰੈਸਟ ਫੀਡਿੰਗ ਕਰਵਾਉਣ ਵਾਲੀਆਂ ਔਰਤਾਂ ਦੀ ਡਾਈਟ ਠੀਕ ਹੋਣਾ ਬਹੁਤ ਜ਼ਰੂਰੀ ਹੈ। 
1. ਸਬਜ਼ੀਆਂ
ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਗੋਭੀ ਅਤੇ ਬ੍ਰੋਕਲੀ ਆਦਿ ਵਿਚ ਕੈਲਸ਼ੀਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਬ੍ਰੈਸਟਫੀਡਿੰਗ ਦੇ ਸਮੇਂ ਵਿਚ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਤੋਂ ਇਲਾਵਾ ਅਜਿਹੇ ਸਮੇਂ ਵਿਚ ਬਾਦਾਮ, ਗੁੜ ਅਤੇ ਸੁੱਕੇ ਫਲ ਖਾਣਾ ਵੀ ਮਾਂ ਅਤੇ ਬੱਚੇ ਲਈ ਚੰਗੇ ਹੁੰਦੇ ਹਨ। 
2. ਬ੍ਰਾਊਨ ਰਾਈਸ 
ਇਸ ਸਮੇਂ ਸਰੀਰ ਨੂੰ ਪ੍ਰੋਟੀਨ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਬ੍ਰਾਊਨ ਰਾਈਸ, ਬੀਨਸ, ਬੀਜ, ਪੀਨਟ, ਬਟਰ ਅਤੇ ਸੋਇਆ ਦੀ ਵਰਤੋਂ ਕਰ ਸਕਦੀ ਹੋ। ਇਸ ਨਾਲ ਪ੍ਰੋਟੀਨ ਦੇ ਨਾਲ-ਨਾਲ ਕੈਲਸ਼ੀਅਮ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ। 
3. ਪਨੀਰ ਅਤੇ ਮੱਖਣ
ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਪਨੀਰ, ਮੱਖਣ,ਗਾਜਰ, ਓਟਸ, ਦਾਲਾਂ ਅਤੇ ਮਸ਼ਰੂਮ ਦੀ ਵਰਤੋਂ ਕਰ ਸਕਦੇ ਹੋ। ਬ੍ਰੈਸਟਫੀਡਿੰਗ ਕਰਵਾਉਣ ਵਾਲੀਆਂ ਔਰਤਾਂ ਲਈ ਇਹ ਫੂਡ ਬੇਹੱਦ ਹੈਲਦੀ ਹੈ। 
4. ਵਿਟਾਮਿਨ ਬੀ 12 ਦੀ ਕਮੀ
ਸਰੀਰ ਵਿਚ ਵਿਟਾਮਿਨ ਬੀ 12 ਦੀ ਕਮੀ ਕਾਰਨ ਤੁਹਾਨੂੰ ਅਨੀਮੀਆ, ਥਕਾਵਟ ਅਤੇ ਸਰੀਰ ਵਿਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਦੀ ਕਮੀ ਤੁਹਾਡੇ ਨਾਲ-ਨਾਲ ਬੱਚਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਇਸ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਦਹੀਂ ,ਓਟਸ , ਦੁੱਧ,ਸੋਇਆ ਪ੍ਰੋਡਕਟ ਅਤੇ ਪਨੀਰ ਦੀ ਵਰਤੋਂ ਕਰ ਸਕਦੇ ਹੋ।