ਫਾਇਦਾ ਹੀ ਨਹੀਂ ਨੁਕਸਾਨ ਵੀ ਪਹੁੰਚਾਉਂਦਾ ਹੈ Aloe vera

04/30/2017 4:55:12 PM

ਜਲੰਧਰ— ਐਲੋਵੀਰਾ ਇਕ ਅਜਿਹਾ ਪੌਦਾ ਹੈ ਜਿਸ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਇਹ ਚਮੜੀ ਨੂੰ ਨਿਖਾਰਣ ਅਤੇ ਵਾਲਾਂ ਨੂੰ ਮਜ਼ਬੂਤ ਕਰਨ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਐਲੋਵੀਰਾ ਜੂਸ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਇਸਦਾ ਜ਼ਿਆਦਾ ਇਸਤੇਮਾਲ ਸਰੀਰ ਨੂੰ ਕਈ ਨੁਕਸਾਨ ਵੀ ਦੇ ਸਕਦਾ ਹੈ। 
1. ਕਮਜ਼ੋਰੀ
ਐਲੋਵੀਰਾ ਦੇ ਜੂਸ ਦਾ ਜ਼ਿਆਦਾ ਜਾਂ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਸਰੀਰ ''ਚ ਪੋਟਾਸ਼ੀਅਮ ਦੀ ਕਮੀ ਹੋ ਜਾਂਦੀ ਹੈ। ਇਸ ਨਾਲ ਦਿਲ ਦੀ ਧੜਕਣ ਅਨਿਯਮਿਤ ਹੋ ਜਾਂਦੀ ਹੈ ਅਤੇ ਕਮਜ਼ੋਰੀ ਮਹਿਸੂਸ ਵੀ ਹੋ ਸਕਦੀ ਹੈ। 
2. ਦਸਤ
ਐਲੋਵੀਰਾ ''ਚ ਕੁੱਝ ਅਜਿਹੇ ਤੱਤ ਹੁੰਦੇ ਹਨ ਜੋ ਪੇਟ ਦੀਆਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਪੈਦਾ ਕਰਦੇ ਹਨ। ਐਲੋਵੀਰਾ ਜੂਸ ਦੇ ਜ਼ਿਆਦਾ ਇਸਤੇਮਾਲ ਨਾਲ ਦਸਤ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਗੈਸ ਦੀ ਪਰੇਸ਼ਾਨੀ ਹੋਵੇ ਉਨ੍ਹਾਂ ਨੂੰ ਐਲੋਵੀਰਾ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। 
3. ਗਰਭਪਾਤ
ਗਰਭਪਾਤ ਵਾਲੀ ਔਰਤ ਨੂੰ ਕਦੇ ਵੀ ਐਲੋਵੀਰਾ ਦੇ ਜੂਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਨਾਲ ਗਰਭ ''ਚ ਪਲ ਰਹੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ। 
4. ਦਵਾਈ ਦਾ ਘੱਟ ਅਸਰ
ਕਈ ਲੋਕ ਕਿਸੇ ਲੰਬੀ ਬੀਮਾਰੀ ਦੀ ਵਜ੍ਹਾ ਕਰਕੇ ਦਵਾਈਆਂ ਖਾਂਦੇ ਨਹ। ਅਜਿਹੇ ਲੋਕਾਂ ਨੂੰ ਐਲੋਵੀਰਾ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਨਾਲ ਸਰੀਰ ''ਤੇ ਦਵਾਈ ਅਸਰ ਨਹੀਂ ਕਰੇਗੀ ਅਤੇ ਨੁਕਸਾਨ ਹੋਵੇਗਾ।