ਭੋਜਨ ਤੋਂ ਬਾਅਦ ਚਾਹ ਪੀਣ ਨਾਲ ਤੁਹਾਡੀ ਸਿਹਤ ਨੂੰ ਹੋ ਸਕਦੇ ਹਨ ਕਈ ਨੁਕਸਾਨ

06/24/2018 4:45:51 PM

ਜਲੰਧਰ— ਕੁੱਝ ਲੋਕਾਂ ਨੂੰ ਭੋਜਨ ਕਰਨ ਤੋਂ ਬਾਅਦ ਚਾਹ ਪੀਣ ਦੀ ਆਦਤ ਹੁੰਦੀ ਹੈ, ਪਰ ਇਹ ਗਲਤ ਗੱਲ ਹੈ। ਚਾਹ ਦੀ ਪੱਤੀ 'ਚ ਅਮਲੀਏ ਗੁਣ ਹੁੰਦੇ ਹਨ ਅਤੇ ਜਦੋਂ ਉਹ ਭੋਜਨ ਦੇ ਪ੍ਰੋਟੀਨ ਦੇ ਨਾਲ ਮਿਲਦੇ ਹਨ ਤਾਂ ਪ੍ਰੋਟੀਨ ਸਖਤ ਹੋ ਜਾਂਦਾ ਹੈ। ਜਿਸ ਦੀ ਵਜ੍ਹਾ ਨਾਲ ਸਾਡੀ ਪਾਚਨ ਪ੍ਰਣਾਲੀ ਨੂੰ ਭੋਜਨ ਪਚਾਉਣ 'ਚ ਬਹੁਤ ਮਿਹਨਤ ਕਰਨੀ ਪੈਂਦੀ ਹੈ। ਅਸੀਂ ਤੁਹਾਨੂੰ ਭੋਜਨ ਤੋਂ ਬਾਅਦ ਚਾਹ ਪੀਣ ਦੇ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਦੱਸਣ ਜਾ ਰਹੇ ਹਾਂ।
1. ਜੇਕਰ ਤੁਸੀਂ ਹਰੀ ਸਬਜ਼ੀਆਂ ਖਾਂਦੇ ਹੋ ਤਾਂ ਚਾਹ ਪੀਣ ਤੋਂ ਬਾਅਦ ਉਸ 'ਚ ਮੌਜ਼ੂਦ ਆਇਰਨ ਨਸ਼ਟ ਹੋ ਜਾਂਦਾ ਹੈ। 
2. ਲੰਬੇ ਸਮੇਂ ਤੱਕ ਭੋਜਨ ਦੇ ਤੁਰੰਤ ਬਾਅਦ ਚਾਹ ਪੀਣ ਨਾਲ ਨੀਂਦ ਨ ਆਉਣ ਦੀ ਪਰੇਸ਼ਾਨੀ ਪੈਦਾ ਹੋ ਜਾਂਦੀ ਹੈ। 
3. ਚਾਹ 'ਚ ਕੈਫੀਨ ਹੁੰਦਾ ਹੈ, ਜਿਸ ਦੀ ਵਜ੍ਹਾ ਨਾਲ ਬਲੱਡ ਪ੍ਰੈੱਸ਼ਰ ਵੱਧ ਜਾਂਦਾ ਹੈ। ਇਸ ਨਾਲ ਸਰੀਰ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸਦਾ ਸਾਨੂੰ ਪਤਾ ਵੀ ਨਹੀਂ ਹੁੰਦਾ। 
4. ਚਾਹ ਦੀ ਪੱਤੀ 'ਚ ਅਮਲੀਏ ਗੁਣ ਹੁੰਦੇ ਹਨ, ਜਦੋਂ ਉਹ ਭੋਜਨ ਦੀ ਪ੍ਰਟੀਨ ਦੇ ਨਾਲ ਮਿਲਦੇ ਹਨ ਤਾਂ ਪ੍ਰੋਟੀਨ ਸ਼ਖਤ ਹੋ ਜਾਦਾ ਹੈ। ਇਸ ਨਾਲ ਭੋਜਨ ਪਚਣ 'ਚ ਮੁਸ਼ਕਲ ਆਉਂਦੀ ਹੈ। ਜੇਕਰ ਤੁਹਾਨੂੰ ਵੀ ਚਾਹ ਪੀਣ ਦੀ ਬਹੁਤ ਜ਼ਿਆਦਾ ਆਦਤ ਹੈ ਤਾਂ ਭੋਜਨ ਤੋਂ ਲਗਭੱਗ ਇਕ ਘੰਟੇ ਬਾਅਦ ਹੀ ਚਾਹ ਪੀਣੀ ਚਾਹੀਦੀ ਹੈ।