ਇਮਲੀ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦੀ ਹੈ ਜੜ੍ਹ ਤੋਂ ਖਤਮ

02/07/2018 10:41:06 AM

ਨਵੀਂ ਦਿੱਲੀ— ਖੱਟੀ-ਮਿੱਠੀ ਇਮਲੀ ਭੋਜਨ ਦਾ ਸੁਆਦ ਵਧਾ ਦਿੰਦੀ ਹੈ। ਕੁਝ ਲੋਕ ਇਸ ਨੂੰ ਚਟਨੀ ਬਣਾਉਣ ਲਈ ਵਰਤੋਂ ਕਰਦੇ ਹਨ ਪਰ ਸੁਆਦ ਵਧਾਉਣ ਦੇ ਇਲਾਵਾ ਇਮਲੀ ਤੁਹਾਡੀ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ।  ਵਿਟਾਮਿਨ ਸੀ, ਐਂਟੀ ਆਕਸੀਡੈਂਟ, ਆਇਰਨ, ਫਾਈਬਰ, ਮੈਗਨੀਜ਼, ਕੈਲਸ਼ੀਅਮ ਅਤੇ ਫਾਸਫੋਰਸ ਦੇ ਗੁਣਾਂ ਨਾਲ ਭਰਪੂਰ ਇਮਲੀ ਦੀ ਰੋਜ਼ਾਨਾ ਵਰਤੋਂ ਕਈ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ। ਸਿਹਤ ਦੀ ਸਮੱਸਿਆ ਨੂੰ ਦੂਰ ਕਰਨ ਦੇ ਨਾਲ-ਨਾਲ ਇਹ ਸਕਿਨ ਅਤੇ ਬਿਊਟੀ ਪ੍ਰਾਬਲਮਸ ਨੂੰ ਦੂਰ ਕਰਨ 'ਚ ਵੀ ਮਦਦ ਕਰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਇਮਲੀ ਦੀ ਵਰਤੋਂ ਨਾਲ ਆਪਣੀ ਸਿਹਤ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਆਯੁਰਵੇਦਿਕ ਗੁਣਾਂ ਨਾਲ ਭਰਪੂਰ ਇਮਲੀ ਦੇ ਫਾਇਦੇ...
1. ਜੋੜਾਂ 'ਚ ਦਰਦ
ਇਮਲੀ ਦੇ ਬੀਜ ਦੇ ਪਾਊਡਰ ਨੂੰ ਭੁੰਨ ਕੇ ਦਿਨ 'ਚ 2 ਵਾਰ ਪਾਣੀ ਨਾਲ ਲਓ। ਇਸ ਦੀ ਵਰਤੋਂ ਨਾਲ ਜੋੜਾਂ, ਗੋਡਿਆਂ, ਲੁਬ੍ਰਿਕੇਸ਼ਨ ਅਤੇ ਗਰਦਨ ਦੇ ਦਰਦ ਤੋਂ ਰਾਹਤ ਮਿਲਦੀ ਹੈ।


2. ਬਵਾਸੀਰ
ਬਵਾਸੀਰ ਦੀ ਸਮੱੱਸਿਆ ਨੂੰ ਦੂਰ ਕਰਨ ਲਈ ਦਿਨ 'ਚ 2 ਵਾਰ ਰੋਜ਼ਾਨਾ ਇਮਲੀ ਦਾ ਪਾਣੀ ਪੀਓ। ਨਿਯਮਿਤ ਰੂਪ 'ਚ ਇਸ ਦੀ ਵਰਤੋਂ ਨਾਲ ਬਵਾਸੀਰ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਂਦੀ ਹੈ।
3. ਦਾਦ-ਖਾਰਸ਼
ਇਮਲੀ ਦੇ ਬੀਜਾਂ ਨੂੰ ਪੀਸ ਕੇ ਉਸ 'ਚ ਨਿੰਬੂ ਦਾ ਰਸ ਮਿਲਾ ਕੇ ਲਗਾਓ। ਇਸ ਨੂੰ ਰੋਜ਼ਾਨਾ ਲਗਾਉਣ ਨਾਲ ਦਾਦ-ਖਾਰਸ਼ ਦੀ ਸਮੱਸਿਆ ਕੁਝ ਹੀ ਸਮੇਂ 'ਚ ਦੂਰ ਹੋ ਜਾਵੇਗੀ।


4. ਗਲੇ ਦੀ ਖਰਾਸ਼
ਗਲੇ ਦੀ ਖਰਾਸ਼ ਜਾਂ ਖਾਂਸੀ ਨੂੰ ਦੂਰ ਕਰਨ ਲਈ ਇਸ ਦੇ ਪੱਤਿਆ ਨੂੰ ਪੀਸ ਕੇ ਪੀਓ। ਦਿਨ 'ਚ 2 ਵਾਰ ਇਸ ਦੀ ਵਰਤੋਂ ਨਾਲ ਗਲੇ ਦੀ ਖਰਾਸ਼ ਜਾਂ ਖਾਂਸੀ ਨੂੰ ਮਿੰਟਾਂ 'ਚ ਦੂਰ ਕੀਤਾ ਜਾ ਸਕਦਾ ਹੈ।


5. ਕੈਂਸਰ
ਐਂਟੀ ਆਕਸੀਡੈਂਟ ਅਤੇ ਟਾਰਟਰਿਕ ਐਸਿਡ ਨਾਲ ਭਰਪੂਰ ਇਮਲੀ ਸਰੀਰ 'ਚ ਕੈਂਸਰ ਸੈਲਸ ਨੂੰ ਵਧਣ ਨਹੀਂ ਦਿੰਦੇ, ਜਿਸ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਇਸ ਨੂੰ ਪਾਣੀ 'ਚ ਰਾਤ ਭਰ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਖਾਲੀ ਪੇਟ ਖਾਓ।


6. ਨਸ਼ੇ ਦੀ ਲਤ
ਜ਼ਿਆਦਾ ਸ਼ਰਾਬ ਦੀ ਵਰਤੋਂ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਦਾ ਖਤਰਾ ਪੈਦਾ ਹੁੰਦਾ ਹੈ। ਨਸ਼ੇ ਦੀ ਲਤ ਨੂੰ ਦੂਰ ਕਰਨ ਲਈ ਰੋਜ਼ਾਨਾ ਇਮਲੀ ਨੂੰ ਪਾਣੀ 'ਚ ਭਿਓਂ ਦਿਓ। ਇਸ ਤੋਂ ਬਾਅਦ ਇਸ 'ਚ ਗੁੜ ਮਿਲਾ ਕੇ ਦਿਨ 'ਚ 2 ਤੋਂ 3 ਵਾਰ ਖਾਓ। ਤੁਹਾਡੀ ਨਸ਼ੇ ਦੀ ਆਦਤ ਕੁਝ ਹੀ ਸਮੇਂ 'ਚ ਦੂਰ ਹੋ ਜਾਵੇਗੀ।


7. ਡਾਇਬਿਟੀਜ਼
1 ਗਲਾਸ ਇਮਲੀ ਦੇ ਪਾਣੀ ਦੀ ਰੋਜ਼ਾਨਾ ਵਰਤੋਂ ਨਾਲ ਸਰੀਰ 'ਚ ਕਾਰਬੋਹਾਈਡ੍ਰੇਟਸ ਨੂੰ ਇੱਕਠਾ ਨਹੀਂ ਹੋਣ ਦਿੰਦਾ, ਜੋ ਕਿ ਡਾਇਬਿਟੀਜ਼ ਮਰੀਜ਼ਾ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ ਅਤੇ ਨਵੇਂ ਰੈੱਡ ਬਲੱਡ ਸੈਲਸ ਬਣਦੇ ਹਨ।


8. ਬਿੱਛੂ ਦਾ ਕੱਟਣਾ
ਜੇ ਕਿਸੇ ਨੂੰ ਬਿੱਛੂ ਕੱਟ ਲਵੇ ਤਾਂ ਉਸ ਥਾਂ 'ਤੇ ਇਮਲੀ ਦੇ ਦੋ ਟੁੱਕੜੇ ਕਰਕ ਕੇ ਲਗਾ ਦਿਓ। ਇਸ ਨਾਲ ਬਿੱਛੂ ਦਾ ਜ਼ਹਿਰ ਬੇਅਸਰ ਹੋ ਜਾਵੇਗਾ।