ਖੱਟੀ-ਮਿੱਠੀ ਇਮਲੀ ਦਾ ਖਟਾ ਮਿੱਠਾ ਸੁਆਦ ਬਚਾ ਸਕਦਾ ਤੁਹਾਨੂੰ ਇਨ੍ਹਾਂ ਬੀਮਾਰੀਆਂ ਤੋਂ

02/09/2020 2:49:24 PM

ਜਲੰਧਰ — ਖੱਟੀ-ਮਿੱਠੀ ਇਮਲੀ ਦਾ ਨਾਂ ਸੁਣਦੇ ਸਾਰ ਬਹੁਤ ਸਾਰੇ ਲੋਕਾਂ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਇਸ ਦਾ ਚਟਪਟਾ ਸੁਆਦ ਸਾਰਿਆਂ ਨੂੰ ਪਸੰਦ ਹੁੰਦਾ ਹੈ। ਵਧੇਰੇ ਲੋਕ ਇਮਲੀ ਨੂੰ ਕੁੜੀਆਂ ਦੀ ਪਸੰਦ ਦੱਸਦੇ ਹਨ। ਕਚੋਰੀ ਦੇ ਨਾਲ ਇਮਲੀ ਦੀ ਚਟਨੀ ਜਾਂ ਫਿਰ ਇਮਲੀ ਦੀ ਟੌਫੀ, ਚੱਟ-ਪਟੇ ਸੁਆਦ ਕਾਰਨ ਇਮਲੀ ਖਾਣਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ। ਗਰਮੀਆਂ 'ਚ ਕਈ ਲੋਕ ਲੂ ਤੋਂ ਬੱਚਣ ਲਈ ਇਮਲੀ ਦਾ ਪਾਣੀ ਪੀਣਾ ਪਸੰਦ ਕਰਦੇ ਹਨ, ਕਿਉਂਕਿ ਇਸ ਦੇ ਸੇਵਨ ਨਾਲ ਸਰੀਰ ਨੂੰ ਗਰਮੀ ਨਹੀਂ ਲੱਗਦੀ।

ਖੱਟੀ-ਮਿੱਠੀ ਇਮਲੀ ਖਾਣ ਦੇ ਫਾਇਦੇ...

1. ਕੈਂਸਰ
ਇਮਲੀ ਦੇ ਪਾਣੀ 'ਚ ਐਂਟੀਆਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਹੜੀ ਕਿ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ ਤੋਂ ਬਚਾਉਂਦਾ ਹੈ।

2. ਲੂ ਤੋਂ ਬਚਾਅ
ਗਰਮੀਆਂ ਦੇ ਦਿਨਾਂ 'ਚ ਲੂ ਤੋਂ ਬੱਚਣ ਲਈ ਰੋਜ਼ਾਨਾ ਇਕ ਗਿਲਾਸ ਇਮਲੀ ਵਾਲੇ ਪਾਣੀ ਦਾ ਸੇਵਨ ਕਰਨ ਨਾਲ ਇਸ ਸਮੱਸਿਆ ਤੋਂ ਬੱਚਿਆਂ ਜਾ ਸਕਦਾ ਹੈ।

3. ਲਈ ਫ਼ਾਇਦੇਮੰਦ
ਗਰਮੀਆਂ 'ਚ ਸੂਰਜ ਦੀਆਂ ਕਿਰਨਾਂ ਚਮੜੀ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ। ਇਸ ਲਈ ਆਪਣੀ ਚਮੜੀ ਨੂੰ ਵਧੀਆ ਰੱਖਣ ਲਈ ਖੱਟੀ ਇਮਲੀ ਦਾ ਇਸਤੇਮਾਲ ਕਰੋ।

4. ਦਿਲ ਲਈ ਫ਼ਾਇਦੇਮੰਦ
ਖੱਟੀ ਇਮਲੀ ਦੇ ਸੇਵਨ ਨਾਲ ਸਰੀਰ 'ਚ ਕੋਲੈਸਟਰੋਲ ਦੀ ਮਾਤਰਾ ਬਰਾਬਰ ਰਹਿੰਦੀ ਹੈ। ਇਸ ਦੇ ਸੇਵਨ ਨਾਲ ਦਿਲ ਦੇ ਕਈ ਰੋਗ ਤੋਂ ਬੱਚਿਆਂ ਜਾ ਸਕਦਾ ਹੈ।

5. ਗਲੇ ਦੀ ਖਾਰਸ਼ 'ਚ ਲਾਭਦਾਇਕ
ਇਮਲੀ ਦੀਆਂ ਪੱਤੀਆਂ ਨੂੰ ਪੀਸ ਕੇ ਰਸ ਤਿਆਰ ਕਰ ਲਓ। ਇਸ ਰਸ ਨਾਲ ਜੇਕਰ ਕੁਰਲੀ ਕੀਤੀ ਜਾਵੇ ਤਾਂ ਗਲੇ ਦੀ ਖਾਰਸ਼ ਤੋਂ ਰਾਹਤ ਮਿਲਦੀ ਹੈ। ਪੱਕੀ ਹੋਈ ਇਮਲੀ ਦੇ ਫਲਾਂ ਦੇ ਰਸ ਨਾਲ ਵੀ ਜੇਕਰ ਕੁਰਲੀ ਕੀਤੀ ਜਾਵੇ ਤਾਂ ਅਰਾਮ ਮਿਲਦਾ ਹੈ।

6. ਦਸਤ 'ਚ ਅਰਾਮ
ਜੇਕਰ ਪੇਟ ਦਰਦ ਜਾਂ ਦਸਤ ਦੀ ਸਮੱਸਿਆ ਹੈ ਤਾਂ ਇਮਲੀ ਇਸ ਦਾ ਹੱਲ ਵੀ ਕਰ ਸਕਦੀ ਹੈ। ਇਮਲੀ ਦੇ ਬੀਜਾਂ ਨੂੰ ਭੁੰਨ ਕੇ ਪੀਸ ਲਓ। ਇਸ ਦੇ 3 ਗ੍ਰਾਮ ਚੂਰਨ ਨੂੰ ਕੋਸੇ ਪਾਣੀ ਨਾਲ ਖਾਣ 'ਤੇ ਇਸ ਸਮੱਸਿਆ ਤੋਂ ਅਰਾਮ ਮਿਲਦਾ ਹੈ।

7. ਜ਼ਖਮ ਸੁਕਾਉਣ 'ਚ ਲਾਭਦਾਇਕ
ਪਾਤਾਲਕੋਟ ਦੇ ਆਦੀਵਾਸੀ ਇਮਲੀ ਦੀਆਂ ਪੱਤੀਆਂ ਦਾ ਰਸ ਆਪਣੇ ਜ਼ਖਮਾਂ 'ਤੇ ਲਗਾਉਂਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਰਸ ਜ਼ਖਮ ਨੂੰ ਛੇਤੀ ਸੁਕਾਉਣ 'ਚ ਕਾਰਗਰ ਹੈ।

8. ਵਧਾਵੇ ਭੁੱਖ
ਭੁੱਖ ਨਾ ਲੱਗੇ ਅਤੇ ਨਾ ਹੀ ਕੁਝ ਖਾਧਾ ਜਾਂਦਾ ਹੋਵੇ ਤਾਂ ਸਰੀਰ ਨੂੰ ਪੋਸ਼ਣ ਨਹੀਂ ਮਿਲੇਗਾ। ਜੇਕਰ ਤੁਹਾਨੂੰ ਵੀ ਇਹ ਸਮੱਸਿਆ ਹੈ ਤਾਂ ਪੱਕੀ ਹੋਈ ਇਮਲੀ ਦੇ ਫਲਾਂ ਨੂੰ ਪਾਣੀ 'ਚ ਮਸਲ ਕੇ ਰਸ ਤਿਆਰ ਕਰ ਲਓ। ਇਸ ਨੂੰ ਥੋੜ੍ਹੀ ਜਿਹੀ ਮਾਤਰਾ 'ਚ ਲੈ ਕੇ ਕਾਲੇ ਨਮਕ ਨਾਲ ਸੇਵਨ ਕਰੋ ਤਾਂ ਭੁੱਖ ਜ਼ਰੂਰ ਲੱਗੇਗੀ। ਰੋਜ਼ਾਨਾ ਦੋ ਵਾਰ ਇਸ ਨੂੰ ਚਖਣ ਨਾਲ ਭੁੱਖ ਨਾ ਲੱਗਣ ਦੀ ਸ਼ਿਕਾਇਤ ਦੂਰ ਹੁੰਦੀ ਹੈ।

9. ਪੀਲੀਏ ਤੋਂ ਛੁਟਕਾਰਾ
ਪੀਲੀਆ ਜੇਕਰ ਵੱਧ ਜਾਵੇ ਤਾਂ ਜਾਨਲੇਵਾ ਸਿੱਧ ਹੋ ਸਕਦਾ ਹੈ। ਇਸ ਦੇ ਲਈ ਡਾਕਟਰੀ ਇਲਾਜ ਤਾਂ ਚੱਲਦਾ ਹੈ ਪਰ ਜੇਕਰ ਇਮਲੀ ਦੀਆਂ ਪੱਤੀਆਂ ਅਤੇ ਫੁੱਲਾਂ ਨੂੰ ਪਾਣੀ 'ਚ ਉਬਾਲ ਕੇ ਕਾੜ੍ਹਾ ਬਣਾ ਕੇ ਪੀਲੀਏ ਦੇ ਮਰੀਜ਼ ਨੂੰ ਦਿੱਤਾ ਜਾਵੇ ਤਾਂ ਪੀਲੀਏ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਲਈ ਲਗਾਤਾਰ ਹਫਤੇ ਤੱਕ ਰੋਜ਼ਾਨਾ ਦੋ ਵਾਰ ਇਸ ਦਾ ਸੇਵਨ ਕਰੋ।

10. ਬੁਖਾਰ 'ਚ ਲਾਭਦਾਇਕ
ਪੱਕੀ ਹੋਈ ਇਮਲੀ ਦੇ ਫਲਾਂ ਦੇ ਰਸ ਦੀ ਲੱਗਭਗ 15 ਗ੍ਰਾਮ ਮਾਤਰਾ ਬੁਖਾਰ ਤੋਂ ਪੀੜਤ ਵਿਅਕਤੀ ਨੂੰ ਦਿੱਤੀ ਜਾਵੇ ਤਾਂ ਬੁਖਾਰ ਉਤਰ ਜਾਂਦਾ ਹੈ।

rajwinder kaur

This news is Content Editor rajwinder kaur