ਦੇਰ ਤੱਕ ਬੈਠ ਕੇ ਟੀ. ਵੀ. ਦੇਖਣਾ ਸਿਹਤ ਲਈ ਹਾਨੀਕਾਰਕ

09/02/2017 12:47:12 AM

ਮੁੰਬਈ- ਜੇ ਤੁਸੀਂ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੋ ਜਾਂ ਕਾਫੀ ਲੰਮੇ ਸਮੇਂ ਤੱਕ ਇਕ ਹੀ ਥਾਂ 'ਤੇ ਬੈਠ ਕੇ ਟੀ. ਵੀ. ਦੇਖਦੇ ਹੋ ਤਾਂ ਸਾਵਧਾਨ ਹੋ ਜਾਓ। ਇਕ ਨਵੀਂ ਸਟੱਡੀ ਮੁਤਾਬਕ ਇਸ ਤਰ੍ਹਾਂ ਦੇ ਲੋਕਾਂ ਲਈ ਬੁਢਾਪੇ ਵਿਚ ਤੁਰਨ-ਫਿਰਨ ਵਿਚ ਪ੍ਰੇਸ਼ਾਨੀ ਦਾ ਖਤਰਾ 3 ਗੁਣਾ ਵੱਧ ਜਾਂਦਾ ਹੈ। ਇਸ ਸਟੱਡੀ ਵਿਚ 50 ਤੋਂ 71 ਸਾਲ ਦੇ ਸਿਹਤਮੰਦ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਲੱਗਭਗ 10 ਸਾਲ ਤੱਕ ਇਨ੍ਹਾਂ ਲੋਕਾਂ ਦੀਆਂ ਸਰਗਰਮੀਆਂ ਦਾ ਅਧਿਐਨ ਕੀਤਾ ਗਿਆ। ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਕਾਫੀ ਲੰਮੇ ਸਮੇਂ ਤੱਕ ਇਕ ਹੀ ਥਾਂ 'ਤੇ ਬੈਠੇ ਰਹਿਣਾ ਬੇਹੱਦ ਨੁਕਸਾਨਦਾਇਕ ਹੈ। ਖਾਸ ਤੌਰ 'ਤੇ ਜਦੋਂ ਕਿਸੇ ਤਰ੍ਹਾਂ ਦੀ ਕੋਈ ਫਿਜ਼ੀਕਲ ਐਕਟੀਵਿਟੀ ਨਾ ਹੋਵੇ।
ਇਸ ਸਟੱਡੀ ਵਿਚ ਸ਼ਾਮਲ ਅਜਿਹੇ ਮੁਕਾਬਲੇਬਾਜ਼, ਜਿਨ੍ਹਾਂ ਨੇ 1 ਦਿਨ ਵਿਚ 5 ਘੰਟੇ ਜਾਂ ਇਸ ਤੋਂ ਵੱਧ ਸਮਾਂ ਟੀ. ਵੀ. ਦੇਖਿਆ, ਲਈ ਗਤੀਸ਼ੀਲਤਾ ਵਿਚ ਅਸਮਰੱਥਾ ਦਾ ਖਤਰਾ 65 ਫੀਸਦੀ ਵੱਧ ਗਿਆ, ਉਨ੍ਹਾਂ ਮੁਕਾਬਲੇਬਾਜ਼ਾਂ ਦੀ ਤੁਲਨਾ ਵਿਚ ਜਿਨ੍ਹਾਂ ਨੇ ਇਕ ਦਿਨ ਵਿਚ ਮੁਸ਼ਕਲ ਨਾਲ 1 ਘੰਟਾ ਟੀ. ਵੀ. ਦੇਖਿਆ। ਇਨ੍ਹਾਂ ਦੋਵੇਂ ਹੀ ਮੁਕਾਬਲੇਬਾਜ਼ਾਂ ਦੀ ਫਿਜ਼ੀਕਲ ਐਕਟੀਵਿਟੀ ਦੇ ਲੈਵਲ ਦਾ ਇਸ 'ਤੇ ਕੋਈ ਫਰਕ ਨਹੀਂ ਪਿਆ। ਨਾਲ ਹੀ ਅਜਿਹੇ ਲੋਕ ਜਿਨ੍ਹਾਂ ਨੇ ਇਕ ਹਫਤੇ ਵਿਚ 3 ਘੰਟੇ ਜਾਂ ਇਸ ਤੋਂ ਵੀ ਘੱਟ ਫਿਜ਼ੀਕਲ ਐਕਟੀਵਿਟੀ ਕੀਤੀ, ਲਈ ਸਟੱਡੀ ਖਤਮ ਹੋਣ 'ਤੇ ਤੁਰਨ-ਫਿਰਨ ਵਿਚ ਸਮੱਸਿਆ ਹੋਰ ਵੱਧ ਗਈ।