ਕੁਝ ਉਪਯੋਗੀ ਘਰੇਲੂ ਨੁਸਖੇ ਅਪਣਾਓ ਤੇ ਰਹੋ ਸਿਹਤਮੰਦ

04/14/2018 1:22:47 PM

ਜਲੰਧਰ— ਦਿਲ ਦੇ ਰੋਗੀਆਂ ਲਈ ਲਸਣ ਬਹੁਤ ਫਾਇਦੇਮੰਦ ਹੈ। ਲਸਣ ਵਿਚ ਖੂਨ ਨੂੰ ਪਤਲਾ ਰੱਖਣ ਦੇ ਗੁਣ ਹਨ। ਇਸਦੀ ਰੋਜ਼ਾਨਾ ਵਰਤੋਂ ਕਰਨ ਨਾਲ ਖੂਨ ਦੀਆਂ ਨਾੜੀਆਂ ਵਿਚ ਕੋਲੈਸਟ੍ਰਾਲ ਨਹੀਂ ਜੰਮਦਾ। ਲਸਣ ਦੀਆਂ ਚਾਰ ਤੁਰੀਆਂ ਚਾਕੂ ਨਾਲ ਬਰੀਕ ਕੱਟ ਲਓ, ਇਸ ਨੂੰ 75 ਗ੍ਰਾਮ ਦੁੱਧ ਵਿਚ ਉਬਾਲੋ। ਇਸ ਨੂੰ ਮਾਮੂਲੀ ਗਰਮ ਹਾਲਤ ਵਿਚ ਪੀ ਲਓ। ਭੋਜਨ ਪਦਾਰਥਾਂ ਵਿਚ ਵੀ ਲਸਣ ਦਾ ਭਰਪੂਰ ਇਸਤੇਮਾਲ ਕਰੋ।

— ­ਪਿਆਜ ਕੋਲੈਸਟ੍ਰਾਲ ਦੇ ਰੋਗੀਆਂ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਰੋਜ਼ ਸਵੇਰੇ 5 ਮਿ. ਲੀ. ਪਿਆਜ ਦਾ ਰਸ ਖਾਲੀ ਪੇਟ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਖੂਨ ਵਿਚ ਵਧੇ ਹੋਏ ਕੋਲੈਸਟ੍ਰਾਲ ਨੂੰ ਘੱਟ ਕੀਤਾ ਜਾ ਸਕਦਾ ਹੈ।
ਕੱਚੇ ਦੁੱਧ ਵਿਚ ਹਲਦੀ ਪਾ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ ਅਤੇ ਹੱਥਾਂ-ਪੈਰਾਂ 'ਤੇ ਲਗਾਓ। 10 ਮਿੰਟ ਬਾਅਦ ਧੋ ਲਓ। ਚਮੜੀ ਖਿਲ ਉਠੇਗੀ।

— ਚਿਹਰੇ 'ਤੇ ਕੁਦਰਤੀ ਚਮਕ ਲਿਆਉਣ ਲਈ ਸ਼ੁੱਧ ਐਲੋਵੀਰਾ ਦਾ ਜੂਸ ਹਥੇਲੀਆਂ 'ਤੇ ਲੈ ਕੇ ਚਿਹਰੇ 'ਤੇ ਮਸਾਜ ਕਰਦੇ ਹੋਏ ਲਗਾਓ ਅਤੇ ਸੁੱਕ ਜਾਣ 'ਤੇ ਚਿਹਰੇ ਨੂੰ ਸਾਫ ਤਾਜ਼ੇ ਪਾਣੀ ਨਾਲ ਧੋ ਲਓ। 7 ਦਿਨਾਂ ਦੇ ਅੰਦਰ ਹੀ ਤੁਸੀਂ ਬਦਲਾਅ ਦੇਖ ਕੇ ਹੈਰਾਨ ਰਹਿ ਜਾਓਗੇ।

— ­ਇਕ ਗਿਲਾਸ ਮਾਮੂਲੀ ਗਰਮ ਪਾਣੀ ਵਿਚ ਇਕ ਨਿੰਬੂ ਨਿਚੋੜੋ, ਇਸ ਵਿਚ ਦੋ ਚਮਚ ਸ਼ਹਿਦ ਮਿਲਾਓ ਅਤੇ ਪੀ ਜਾਓ। ਇਹ ਪ੍ਰਯੋਗ ਸਵੇਰ ਦੇ ਸਮੇਂ ਕਰਨਾ ਚਾਹੀਦਾ ਹੈ। ਇਹ ਪ੍ਰਯੋਗ ਕੋਲੈਸਟ੍ਰਾਲ ਤੇ ਦਿਲ ਦੇ ਰੋਗੀਆਂ ਲਈ ਬਹੁਤ ਲਾਭਦਾਇਕ ਹੈ।

— ਛਾਤੀ ਵਿਚ ਜਲਨ ਮਹਿਸੂਸ ਹੁੰਦੀ ਹੋਵੇ ਤਾਂ ਤਾਜ਼ਾ ਪੁਦੀਨੇ ਦਾ ਰਸ ਰੋਜ਼ ਸੇਵਨ ਕਰੋ।

— ਇਕ ਗਿਲਾਸ ਪਾਣੀ ਵਿਚ ਦੋ ਚਮਚ ਸੇਬ ਦਾ ਸਿਰਕਾ ਅਤੇ ਦੋ ਚਮਚ ਸ਼ਹਿਦ ਮਿਲਾ ਕੇ ਖਾਣ ਤੋਂ ਪਹਿਲਾਂ ਸੇਵਨ ਕਰੋ। ਇਹ ਛਾਤੀ ਵਿਚ ਜਲਨ ਨੂੰ ਦੂਰ ਕਰਨ ਦਾ ਇਕ ਵਧੀਆ ਉਪਾਅ ਹੈ।

— ਤੁਲਸੀ ਅਤੇ ਅਦਰਕ ਠੰਡ ਦੇ ਮੌਸਮ ਵਿਚ ਲਾਭਦਾਇਕ ਹੁੰਦੇ ਹਨ। ਤੁਲਸੀ ਵਿਚ ਕਾਫੀ ਉਪਚਾਰੀ ਗੁਣ ਹਨ ਜੋ ਜ਼ੁਕਾਮ ਅਤੇ ਫਲੂ ਆਦਿ ਤੋਂ ਬਚਾਅ ਵਿਚ ਮਦਦਗਾਰ ਹੈ। ਤੁਲਸੀ ਦੇ ਪੱਤੇ ਚਬਾਉਣ ਨਾਲ ਕੋਲਡ ਅਤੇ ਫਲੂ ਦੂਰ ਰਹਿੰਦਾ ਹੈ।

— ­ਹਲਦੀ ਦਾ ਸੇਵਨ ਕਰਨ ਨਾਲ ਦਿਲ ਦੇ ਰੋਗਾਂ ਤੋਂ ਬਚਾਅ ਹੁੰਦਾ ਹੈ।
— ਨਕਸੀਰ ਫੁੱਟੀ ਹੋਣ 'ਚ ਹਰਾ ਧਨੀਆ 20 ਗ੍ਰਾਮ ਤੇ ਚੁਟਕੀ ਭਰ ਕਪੂਰ ਮਿਲਾ ਕੇ ਪੀਸ ਲਓ। ਸਾਰਾ ਰਸ ਨਿਚੋੜ ਲਓ। ਇਸ ਰਸ ਦੀਆਂ ਦੋ ਬੂੰਦਾਂ ਨੱਕ ਵਿਚ ਦੋਵੇਂ ਪਾਸੇ ਟਪਕਾਉਣ ਨਾਲ ਅਤੇ ਰਸ ਨੂੰ ਮੱਥੇ 'ਤੇ ਲਗਾਉਣ ਨਾਲ ਖੂਨ ਤੁਰੰਤ ਬੰਦ ਹੋ ਜਾਂਦਾ ਹੈ।