ਡਰਾਈ ਫਰੂਟ ਜਾਂ ਪਾਸਤਾ ਨਾਲ ਕਰੋ ਦਿਨ ਦੀ ਸ਼ੁਰੂਆਤ, ਹੋਵੇਗਾ ਫਾਇਦਾ

11/15/2018 5:45:22 PM

ਨਵੀਂ ਦਿੱਲੀ— ਸਵੇਰੇ ਉੱਠਦੇ ਹੀ ਕੁਝ ਲੋਕ ਚਿੜਚਿੜਾ ਵਿਵਹਾਰ ਕਰਦੇ ਹਨ। ਕਿਸੇ ਨੂੰ ਇਸ ਤਰ੍ਹਾਂ ਦੇਖ ਕੇ ਮਨ 'ਚ ਇਹ ਸਵਾਲ ਉੱਠਦਾ ਹੈ ਕਿ ਆਖਿਰ ਇਸ ਨੇ ਕੀ ਖਾਦਾ ਸੀ? ਇਹ ਗੱਲ ਬਿਲਕੁਲ ਇੰਝ ਹੀ ਹੈ ਕਿ ਖਾਣ-ਪੀਣ ਦਾ ਅਸਰ ਮੂਡ 'ਤੇ ਵੀ ਪੈਂਦਾ ਹੈ। ਕੁਝ ਖਾਦ ਪਦਾਰਥ ਅਜਿਹੇ ਹੁੰਦੇ ਹਨ ਜੋ ਸਿਹਤ ਦੇ ਨਾਲ-ਨਾਲ ਮੂਡ ਨੂੰ ਵੀ ਚੰਗਾ ਰੱਖਦੇ ਹਨ। ਆਓ ਜਾਣਦੇ ਹਾਂ ਇਸ 'ਚੋਂ ਕਿਹੜੀਆਂ ਚੀਜ਼ਾਂ ਖਾਣ ਨਾਲ ਕਿਸ ਤਰ੍ਹਾਂ ਤੁਸੀਂ ਪੂਰਾ ਦਿਨ ਖੁਸ਼ ਰਹੋਗੇ।
 

1. ਡਰਾਈ ਫਰੂਟ 
ਨਾਸ਼ਤੇ 'ਚ ਇਕ ਮੁੱਠੀ ਡਰਾਈ ਫਰੂਟ ਦਾ ਸੇਵਨ ਜ਼ਰੂਰ ਕਰੋ। ਇਸ 'ਚ ਬਾਦਾਮ, ਕਾਜੂ, ਪਿਸਤਾ, ਕਿਸ਼ਮਿਸ਼ ਆਦਿ ਕਿਸੇ ਵੀ ਤਰ੍ਹਾਂ ਦਾ ਡਰਾਈ ਖਾ ਸਕਦੇ ਹੋ। ਇਸ 'ਚ ਮੌਜੂਦ ਸੇਲੇਨਿਯਮ ਨਾਂ ਦਾ ਖਣਿਜ ਪਦਾਰਥ ਚਿੰਤਾ, ਥਕਾਵਟ, ਉਦਾਸੀ ਆਦਿ ਨੂੰ ਘੱਟ ਕਰਨ 'ਚ ਮਦਦਗਾਰ ਹੈ। ਇਸ ਨਾਲ ਤੁਸੀਂ ਵੀ ਚੰਗਾ ਮਹਿਸੂਸ ਕਰੋਗੇ।

2. ਚਾਕਲੇਟ 
ਹਰ ਸਮੇਂ ਖੁਦ ਨੂੰ ਦੁੱਖੀ ਮਹਿਸੂਸ ਕਰਦੇ ਹੋ ਤਾਂ ਚਾਕਲੇਟ ਦਾ ਸੇਵਨ ਕਰੋ। ਚਾਕਲੇਟ 'ਚ ਮੌਜੂਦ ਤੱਤ ਦਿਮਾਗ 'ਚ ਡੋਪਾਮਾਈਨ ਦੇ ਪੱਧਰ ਨੂੰ ਬਣਾਈ ਰੱਖਣ 'ਚ ਮਦਦਗਾਰ ਹਨ। ਇਸ ਨਾਲ ਤੁਸੀਂ ਤਣਾਅ ਮੁਕਤ ਮਹਿਸੂਸ ਕਰਨ ਲੱਗੋਗੇ ਅਤੇ ਮਨ ਵੀ ਸ਼ਾਂਤ ਰਹੇਗਾ। 

3. ਪਾਸਤਾ 
ਸਾਬਤ ਅਨਾਜ ਨਾਲ ਬਣਿਆ ਪਾਸਤਾ ਹੈਲਦੀ ਫੂਡ ਦੀ ਲਿਸਟ 'ਚ ਸ਼ਾਮਲ ਹੈ। ਇਸ 'ਚ ਪਾਈ ਜਾਣ ਵਾਲੀ ਮੈਗਨੀਸ਼ੀਅਮ ਦੀ ਮਾਤਰਾ ਤਣਾਅ ਦੇ ਪੱਧਰ ਨੂੰ ਘੱਟ ਕਰਦੀ ਹੈ। 

4. ਪਾਲਕ 
ਪਾਲਕ 'ਚ ਮੈਗਨੀਸ਼ੀਅਮ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ ਆਇਰਨ, ਵਿਟਾਮਿਨ ਏ ਅਤੇ ਸੀ ਵਰਗੇ ਤੱਤ ਵੀ ਸ਼ਾਮਲ ਹੁੰਦੇ ਹਨ। ਐਨਰਜੀ ਨਾਲ ਭਰਪੂਰ ਰਹਿਣ ਲਈ ਪਾਲਕ ਦਾ ਸੇਵਨ ਜ਼ਰੂਰ ਕਰੋ। 

5. ਓਟਸ ਬ੍ਰੈੱਡ 
ਨਾਸ਼ਤੇ 'ਚ ਵ੍ਹਾਈਟ ਬ੍ਰੈੱਡ ਦੀ ਥਾਂ 'ਤੇ ਸਾਬਤ ਅਨਾਜ ਨਾਲ ਬਣੀ ਡਬਲ ਰੋਟੀ ਮੈਗਨੀਸ਼ੀਅਮ ਦੀ ਕਮੀ ਨੂੰ ਪੂਰਾ ਕਰਦੀ ਹੈ। ਸਾਰਾ ਦਿਨ ਤਣਾਅ ਮੁਕਤ ਰਹਿਣ ਲਈ ਨਾਸ਼ਤੇ 'ਚ ਇਸ ਬ੍ਰੈੱਡ ਨਾਲ ਬਣਿਆ ਟੋਸਟ ਜਾਂ ਫਿਰ ਸੈਂਡਵਿਚ ਖਾਣਾ ਫਾਇਦੇਮੰਦ ਹੈ।

Neha Meniya

This news is Content Editor Neha Meniya