ਜੇਕਰ ਤੁਹਾਡੇ ਵੀ ਨਹੁੰ ''ਤੇ ਬਣਦੇ ਹਨ ਇਹ ਨਿਸ਼ਾਨ ਤਾਂ ਹੋ ਸਕਦੇ ਹੋ ਬੀਮਾਰੀ ਦਾ ਸ਼ਿਕਾਰ

04/10/2020 2:32:48 AM

ਨਵੀਂ ਦਿੱਲੀ — ਪਹਿਲਾਂ ਸਿਰਫ ਹੱਥਾਂ ਦੀਆਂ ਲਕੀਰਾਂ ਦੇਖ ਕੇ ਹੀ ਨਹੀਂ ਸਗੋਂ ਸ਼ਰੀਰ ਦੇ ਹੋਰ ਅੰਗਾਂ ਦੀ ਬਨਾਵਟ ਅਤੇ ਉਨ੍ਹਾਂ 'ਤੇ ਮੌਜੂਦ ਨਿਸ਼ਾਨ ਦੇਖ ਕੇ ਵੀ ਭਵਿੱਖ ਦੱਸਣ ਦੀ ਪਰੰਪਰਾ ਹੈ। ਅੱਜ ਅਸੀਂ ਗੱਲ ਕਰਾਂਗੇ ਨਹੁੰਆਂ ਬਾਰੇ। ਨਹੁੰਆਂ 'ਤੇ ਬਣੇ ਨਿਸ਼ਾਨ ਦੇਖ ਕੇ ਵਿਅਕਤੀ ਦੀ ਸਿਹਤ ਅਤੇ ਉਸ ਦੇ ਭਵਿੱਖ, ਕਰੀਅਰ ਅਤੇ ਰੁਪਏ-ਪੈਸੇ ਨਾਲ ਜੁੜੀਆਂ ਇਹ ਗੱਲਾਂ ਦੱਸੀਆਂ ਜਾ ਸਕਦੀਆਂ ਹਨ। ਆਓ ਜਾਣਦੇ ਹਾਂ ਇਸ ਬਾਰੇ ਕੁਝ ਖਾਸ ਗੱਲਾਂ...

1. ਨਹੁੰ 'ਤੇ ਸਫੇਦ ਧੱਬੇ

ਕਈ ਲੋਕਾਂ ਦੇ ਨਹੁੰ 'ਤੇ ਸਫੇਦ ਧੱਬੇ ਦੇਖਣ ਨੂੰ ਮਿਲਦੇ ਹਨ। ਇਹ ਧੱਬੇ ਮਾਨਸਿਕ ਦਬਾਅ ਅਤੇ ਤਣਾਅ ਨੂੰ ਦਰਸ਼ਾਉਂਦੇ ਹਨ। ਨਾਲ ਹੀ ਅਜਿਹੇ ਧੱਬੇ ਹੱਡੀਆਂ ਦੀ ਕਮਜ਼ੋਰੀ ਨੂੰ ਵੀ ਦਰਸ਼ਾਉਂਦੇ ਹਨ। ਕਈ ਵਾਰ ਧੱਬੇ ਤਣਾਅ ਘਟਣ ਦੇ ਨਾਲ ਘੱਟ ਵੀ ਹੋ ਜਾਂਦੇ ਹਨ ਤਾਂ ਕਦੇ ਕਦੇ ਅਜਿਹੇ ਹੀ ਬਣੇ ਰਹਿੰਦੇ ਹਨ।

2. ਨਹੁੰ 'ਤੇ ਕਾਲੇ ਜਾਂ ਪੀਲੇ ਧੱਬੇ

ਜ਼ਿਆਦਾਤਰ ਦੇਖਣ 'ਚ ਆਉਂਦਾ ਹੈ ਕਿ ਕੁਝ ਲੋਕਾਂ ਦੇ ਨਹੁੰ 'ਤੇ ਕਾਲੇ ਜਾਂ ਪੀਲੇ ਧੱਬੇ ਵੀ ਦੇਖਣ ਨੂੰ ਮਿਲਦੇ ਹਨ। ਇਹ ਧੱਬੇ ਵਿਅਕਤੀ ਦੀ ਜ਼ਿੰਦਗੀ 'ਚ ਅਸਫਲਤਾ ਅਤੇ ਸਿਹਤ ਦੀ ਕਮਜ਼ੋਰੀ ਨੂੰ ਦਰਸ਼ਾਉਂਦੇ ਹਨ। ਸਿਬਤ ਦੇ ਨਜ਼ੀਰਏ ਤੋਂ ਦੇਖਿਆ ਜਾਵੇ ਤਾਂ ਪੀਲੇ ਧੱਬੇ ਹੋਣਾ ਵਿਅਕਤੀ 'ਚ ਖੂਨ ਦੀ ਕਮੀ ਨੂੰ ਵੀ ਦਰਸ਼ਾਉਂਦਾ ਹੈ।

3. ਨਹੁੰਆਂ 'ਤੇ ਲੰਬੀਆਂ ਲਕੀਰਾਂ

ਜੇਕਰ ਤੁਹਾਡੇ ਨਹੁੰ 'ਤੇ ਲੰਬੀ ਅਤੇ ਸਿੱਧਿਆਂ ਲਕੀਰਾਂ ਹਨ ਤਾਂ ਵਿਅਕਤੀ 'ਚ ਜੋੜਿਆਂ ਦੀ ਬੀਮਾਰੀ ਦਾ ਡਰ ਰਹਿੰਦਾ ਹੈ। ਹੱਥ ਨਾਲ ਛੋਹਣ 'ਤੇ ਇਹ ਲਕੀਰਾਂ ਤੁਹਾਨੂੰ ਮਹਿਸੂਸ ਵੀ ਹੁੰਦੀਆਂ ਹਨ। ਅਜਿਹੀਆਂ ਲਕੀਰਾਂ ਵਿਅਕਤੀ ਦੀ ਜ਼ਿੰਦਗੀ 'ਚ ਪੈਸੇ ਸਬੰਧੀ ਪ੍ਰੇਸ਼ਾਨੀਆਂ ਨੂੰ ਵੀ ਦਰਸ਼ਾਉਂਦੀ ਹੈ ਅਜਿਹੇ ਲੋਕਾਂ ਨੂੰ ਕਿਡਨੀ ਨਾਲ ਸਬੰਧਿਤ ਪ੍ਰੇਸ਼ਾਨੀ ਵੀ ਹੋ ਸਕਦੀ ਹੈ। ਜੇਕਰ ਕੋਈ ਆਪਣਾ ਇਲਾਜ਼ ਕਰਵਾਉਣਾ ਸ਼ੁਰੂ ਕਰ ਦਿੰਦਾ ਹੈ ਤਾਂ ਇਹ ਲਕੀਰਾਂ ਜਲਦ ਠੀਕ ਹੋਣ ਲੱਗ ਜਾਂਦੀ ਹਨ।

4. ਮੋਟੇ ਨਹੁੰ

ਆਮ ਤੌਰ 'ਤੇ ਨਹੁੰਆਂ ਦੀ ਅਜਿਹੀ ਸਥਿਤੀ ਉੱਲੀ ਲੱਗਣ ਕਾਰਣ ਹੁੰਦੀ ਹੈ। ਕਈ ਵਾਰ ਨਹੁੰ ਮੋਟੇ ਹੋ ਕੇ ਡਿੱਗਣ ਲੱਗ ਜਾਂਦੇ ਹਨ। ਅਜਿਹੇ ਨਹੁੰ ਅਕਸਰ ਉਨ੍ਹਾਂ ਲੋਕਾਂ ਦੇ ਹੁੰਦੇ ਹਨ ਜੋ ਆਰਥਰਾਇਟਸ, ਡਾਇਬਟੀਜ਼, ਫੇਫੜਿਆਂ 'ਚ ਇਨਫੈਕਸ਼ਨ, ਐਗਜ਼ਿਮਾ ਤੋਂ ਪੀੜਤ ਹੁੰਦੇ ਹਨ। ਨਹੁੰਆਂ ਦਾ ਸਖਤ ਅਤੇ ਮੋਟਾ ਹੋਣਾ ਵਾਧੇ 'ਚ ਕਮੀ ਨੂੰ ਦਰਸ਼ਾਉਂਦਾ ਹੈ।

5. ਨਹੁੰਆਂ 'ਤੇ ਬਣਿਆ ਚੰਦਰਮਾ

ਅਕਸਰ ਲੋਕਾਂ ਦੇ ਹੱਥਾਂ 'ਚ ਨਹੁੰਆਂ 'ਤੇ ਇਹ ਸਫੇਦ ਰੰਗ ਦੇ ਚੰਦ ਵਰਗੇ ਨਿਸ਼ਾਨ ਰਹਿੰਦੇ ਹਨ। ਉਂਗਲੀ ਅਤੇ ਨਹੁੰ ਜਿਥੇ ਜੁੜਦੇ ਹਨ ਉਥੇ ਹੀ ਚੰਦ ਵਰਗਾ ਨਿਸ਼ਾਨ ਬਣਦਾ ਹੈ। ਇਹ ਨਿਸ਼ਾਨ ਜੇਕਰ ਕਿਸੇ ਦੇ ਹੱਥ ਦੇ ਨਹੁੰ 'ਤੇ ਪੂਰੀ ਤਰ੍ਹਾਂ ਦਿਖਾਈ ਦਿੰਦਾ ਹੈ, ਤਾ ੰਉਹ ਇਨਸਾਨ ਤੰਦਰੁਸਤ ਹੈ ਪਰ ਇਸ ਦਾ ਘੱਟ ਹੋਣਾ ਨਾ ਦੇ ਬਰਾਬਰ ਦਿਖਣਾ ਉਸ ਵਿਅਰਤੀ ਦੇ ਬਿਮਾਰ ਹੋਣ ਬਾਰੇ ਦੱਸਦਾ ਹੈ। ਅਜਿਹਾ ਵਿਅਕਤੀ ਸ਼ਰੀਰਕ ਤੌਰ 'ਤੇ ਕਮਜ਼ੋਰ ਹੁੰਦਾ ਹੈ ਅਤੇ ਉਸ ਦੀ ਪਾਚਨ ਸ਼ਕਤੀ ਵੀ ਕਮਜ਼ੋਰ ਹੁੰਦੀ ਹੈ।

6. ਨਹੁੰਆਂ 'ਤੇ ਸਫੇਦ ਲਕੀਰਾਂ

ਨਹੁੰਆਂ ਦੇ ਕਿਨਾਰੇ ਅਕਸਰ ਸਫੇਦ ਲਾਈਨਾਂ ਨਜ਼ਰ ਆਉਂਦੀਆਂ ਹਨ। ਇਹ ਖੂਨ 'ਚ ਪ੍ਰੋਟੀਨ ਦੀ ਕਮੀ ਦਾ ਲੱਛਣ ਹੋ ਸਕਦਾ ਹੈ। ਇਹ ਲੀਵਰ ਡਿਸੀਜ਼, ਪੋਸ਼ਣ ਦੀ ਕਮੀ ਜਾਂ ਫਿਰ ਤਣਾਅ ਕਾਰਣ ਵੀ ਹੋ ਸਕਦਾ ਹੈ।

Inder Prajapati

This news is Content Editor Inder Prajapati