ਅਸਥਮਾ ਦੇ ਰੋਗੀਆਂ ਲਈ ਫਾਇਦੇਮੰਦ ਹੈ ਸਿੰਘਾੜਾ, ਖਾਣ ’ਤੇ ਹੋਣਗੇ ਕਈ ਫਾਇਦੇ

12/30/2019 6:11:11 PM

ਜਲੰਧਰ — ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੁੰਦੇ ਸਾਰ ਬਾਜ਼ਾਰਾਂ ਚ ਸਿੰਘਾੜੇ ਮਿਲਣੇ ਸ਼ੁਰੂ ਹੋ ਜਾਂਦੇ ਹਨ। ਸਰਦੀ ਦੇ ਮੌਸਮ 'ਚ ਲੋਕ ਸਿੰਘਾੜੇ ਖਾਣ ਦੇ ਬੇਹੱਦ ਸ਼ੌਕੀਨ ਹੁੰਦੇ ਹਨ। ਛੱਪੜ 'ਚ ਉੱਗਣ ਵਾਲੇ ਸਿੰਘਾੜੇ ਜਿੰਨੇ ਖਾਣ 'ਚ ਸੁਆਦ ਹੁੰਦੇ ਹਨ, ਉਸ ਤੋਂ ਕਿਤੇ ਜ਼ਿਆਦਾ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਸਿੰਘਾੜੇ ਸਿਹਤ ਨੂੰ ਕਈ ਤਰਾਂ ਦੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦੇ ਹਨ। ਸਿੰਘਾੜਿਆਂ ਨੂੰ ਕੁਝ ਲੋਕ ਕੱਚਾ ਖਾਣਾ ਵੀ ਪਸੰਦ ਕਰਦੇ ਹਨ। ਕੁਝ ਇਸ ਨੂੰ ਪੱਕਾ ਅਤੇ ਕੁਝ ਸਬਜ਼ੀ ਬਣਾ ਕੇ ਵੀ ਖਾਣਾ ਪਸੰਦ ਕਰਦੇ ਹਨ। ਸਿੰਘਾੜਿਆਂ 'ਚ ਵਿਟਾਮਿਨ ਏ, ਬੀ, ਸੀ, ਕੈਲਸ਼ੀਅਮ ਅਤੇ ਖਣਿਜ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। 

ਸਿੰਘਾੜੇ ਖਾਣ ਨਾਲ ਹੋਣ ਵਾਲੇ ਫਾਇਦੇ...

1. ਬਵਾਸੀਰ ਦੀ ਸਮੱਸਿਆ ਤੋਂ ਦਿਵਾਉਂਦੇ ਛੁਟਕਾਰਾ
ਸਿੰਘਾੜੇ ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਬੇਹੱਦ ਲਾਹੇਵੰਦ ਹੁੰਦੇ ਹਨ। ਬਵਾਸੀਰ ਦੇ ਮਰੀਜ਼ਾਂ ਨੂੰ ਰੋਜ਼ਾਨਾ ਸਿੰਘਾੜਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਬਵਾਸੀਰ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।

2. ਨੱਕ ਦੀ ਨਕਸੀਰ ਲਈ ਫਾਇਦੇਮੰਦ
ਨੱਕ ਦੀ ਨਕਸੀਰ ਫੱਟਣ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ 'ਚ ਸਿੰਘਾੜੇ ਬੇਹੱਦ ਫਾਇਦੇਮੰਦ ਹੁੰਦੇ ਹਨ। ਨੱਕ ਦੀ ਨਕਸੀਰ ਮਤਲਬ ਨੱਕ 'ਚੋਂ ਖੂਨ ਦਾ ਆਉਣਾ। ਨਕਸੀਰ ਫੱਟਣ ਦੀ ਸਮੱਸਿਆ 'ਚ ਸਿੰਘਾੜੇ ਖਾਣ ਨਾਲ ਨੱਕ 'ਚੋਂ ਖੂਨ ਆਉਣਾ ਬੰਦ ਹੋ ਜਾਂਦਾ ਹੈ।

3. ਅਸਥਮੇ ਦੇ ਰੋਗੀਆਂ ਲਈ ਫਾਇਦੇਮੰਦ
ਅਸਥਮੇ ਦੇ ਰੋਗੀਆਂ ਲਈ ਸਿੰਘਾੜੇ ਬਹੁਤ ਫਾਇਦੇਮੰਦ ਹੁੰਦਾ ਹੈ। ਉਕਤ ਰੋਗੀਆਂ ਲਈ ਇਹ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦੇ ਹਨ। ਅਸਥਮੇ ਦੇ ਰੋਗੀ ਇਕ ਚਮਚ ਸਿੰਘਾੜੇ ਦੇ ਆਟੇ ਨੂੰ ਠੰਡੇ ਪਾਣੀ 'ਚ ਮਿਲਾ ਕੇ ਇਸ ਦੀ ਵਰਤੋਂ ਕਰਨ, ਇਸ ਨਾਲ ਬਹੁਤ ਫਾਇਦਾ ਹੋਵੇਗਾ।  

4. ਸੜਨ ਵਾਲੀ ਥਾਂ ਲਈ ਵੀ ਸਿੰਘਾੜੇ ਹੁੰਦੇ ਨੇ ਲਾਹੇਵੰਦ
ਸਰੀਰ ਦੀ ਸੜਨ ਨੂੰ ਦੂਰ ਕਰਨ ਲਈ ਸਿੰਘਾੜਿਆਂ ਦੀ ਵੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੀ ਵੇਲ ਨੂੰ ਪੀਸ ਕੇ ਜਲਣ ਵਾਲੀ ਥਾਂ 'ਤੇ ਲਗਾਓ।

5. ਅੱਖਾਂ ਲਈ ਫਾਇਦੇਮੰਦ
ਸਿੰਘਾੜੇ ਅੱਖਾਂ ਲਈ ਵੀ ਬੇਹੱਦ ਫਾਇਦੇਮੰਦ ਹੁੰਦੇ ਹਨ। ਸਿੰਘਾੜਿਆਂ 'ਚ ਵਿਟਾਮਿਨ-ਏ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਰੋਜ਼ਾਨਾ ਸਿੰਘਾੜੇ ਖਾਣ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ।

6. ਗਲੇ ਸੰਬੰਧੀ ਰੋਗਾਂ ਲਈ
ਸਿੰਘਾੜੇ ਗਲੇ ਸੰਬੰਧੀ ਹੋਣ ਵਾਲੇ ਸਾਰੇ ਰੋਗਾਂ ਦੀ ਰੱਖਿਆ ਕਰਦੇ ਹਨ। ਸਿੰਘਾੜਾ ਸਰੀਰ ਨੂੰ ਉਰਜਾ ਦਿੰਦਾ ਹੈ। ਇਸ ਨੂੰ ਵਰਤ 'ਚ ਵੀ ਖਾਧਾ ਜਾਂਦਾ ਹੈ। ਇਸ 'ਚ ਆਓਡੀਨ ਦੀ ਮਾਤਰਾ ਵਧੇਰੇ ਪੱਧਰ 'ਤੇ ਪਾਈ ਜਾਂਦੀ ਹੈ। 

7. ਫਟੀ ਅੱਡੀਆਂ ਨੂੰ ਕਰੇ ਠੀਕ
ਫਟੀ ਅੱਡੀਆਂ ਨੂੰ ਠੀਕ ਕਰਨ ਲਈ ਸਿੰਘਾੜਾ ਖਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰੀਰ ਦੇ ਕਿਸੇ ਵੀ ਹਿੱਸੇ ਦੀ ਦਰਦ ਅਤੇ ਸੂਜਨ 'ਤੇ ਸਿੰਘਾੜੇ ਦਾ ਲੇਪ ਲਾਉਣ ਨਾਲ ਫਾਇਦਾ ਮਿਲਦਾ ਹੈ। 

rajwinder kaur

This news is Content Editor rajwinder kaur