ਸੌਂਗੀ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦੀ ਹੈ ਜੜ੍ਹ ਤੋਂ ਖਤਮ

02/17/2018 11:00:24 AM

ਨਵੀਂ ਦਿੱਲੀ— ਸੌਂਗੀ ਖਾਣ 'ਚ ਜਿੰਨੀ ਮਿੱਠੀ ਲੱਗਦੀ ਹੈ ਸਿਹਤ ਲਈ ਵੀ ਇਹ ਬਹੁਤ ਹੀ ਗੁਣਕਾਰੀ ਹੁੰਦੀ ਹੈ। ਇਹ ਊਰਜਾ ਦਾ ਵੱਡਾ ਸਰੋਤ ਹੈ। ਇਸ ਨਾਲ ਤਾਕਤ ਮਿਲਦੀ ਹੈ। ਆਯੁਰਵੇਦ ਮੁਕਾਬਕ ਰੋਜ਼ ਸੌਂਗੀ ਖਾਣ ਦੀ ਬਜਾਏ ਇਸ ਦਾ ਪਾਣੀ ਪੀਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਅਸਲ 'ਚ ਸੌਂਗੀ 'ਚ ਕਾਫੀ ਮਾਤਰਾ 'ਚ ਸ਼ੂਗਰ ਹੁੰਦੀ ਹੈ ਅਤੇ ਇਸ ਨੂੰ ਰਾਤ ਭਰ ਪਾਣੀ 'ਚ ਭਿਓਂ ਕੇ ਰੱਖਣ ਨਾਲ ਸ਼ੂਗਰ ਕੰਟੇਟ ਘੱਟ ਹੋ ਜਾਂਦਾ ਹੈ ਅਤੇ ਪੋਸ਼ਕ ਤੱਤਾਂ ਦੀ ਮਾਤਰਾ ਵਧ ਜਾਂਦੀ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਕਬਜ਼ ਦੂਰ ਕਰੇ
ਸੌਂਗੀ ਊਰਜਾ ਦਾ ਇਕ ਮਹਤੱਵ ਪੂਰਨ ਸਰੋਤ ਹੈ। ਇਸ 'ਚ ਕਾਰਬੋਹਾਈਡ੍ਰੇਟ ਅਤੇ ਫਾਈਬਰ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ ਨਾਲ ਤਾਕਤ ਮਿਲਦੀ ਹੈ ਅਤੇ ਕਬਜ਼ ਦੀ ਸਮੱਸਿਆ ਵੀ ਦੂਰ ਰਹਿੰਦੀ ਹੈ।

2. ਖੂਨ ਦੀ ਕਮੀ ਦੂਰ ਕਰੇ
ਸੌਂਗੀ ਖਾਣ ਨਾਲ ਸਰੀਰ 'ਚੋਂ ਖੂਨ ਦੀ ਕਮੀ ਦੂਰ ਹੁੰਦੀ ਹੈ। ਇਹ ਅਨੀਮੀਆ ਰੋਗ ਨੂੰ ਠੀਕ ਕਰਦਾ ਹੈ। ਜੋ ਲੋਕ ਕਮਜ਼ੋਰ ਹੁੰਦੇ ਹਨ। ਉਨ੍ਹਾਂ ਲਈ ਇਹ ਬੇਹੱਦ ਫਾਇਦੇਮੰਦ ਹੁੰਦੀ ਹੈ।


3. ਭਾਰ ਘੱਟ ਕਰੇ
ਸੌਂਗੀ ਖਾਣ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ ਜਿਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਹੁੰਦਾ ਹੈ ਉਨ੍ਹਾਂ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।


4. ਦਮੇ ਦੀ ਸਮੱਸਿਆ ਤੋਂ ਛੁਟਕਾਰਾ
ਸੌਂਗੀ ਖਾਣ ਨਾਲ ਦਮਾ ਅਤੇ ਖਾਂਸੀ ਤੋਂ ਵੀ ਰਾਹਤ ਮਿਲਦੀ ਹੈ ਜਿਸ ਨੂੰ ਲੰਬੇ ਸਮੇਂ ਤੋਂ ਖਾਂਸੀ ਹੈ ਉਨ੍ਹਾਂ ਨੂੰ ਸੌਂਗੀ ਰੋਜ਼ ਖਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਫੇਫੜਿਆਂ ਦੀ ਟੀ. ਬੀ. 'ਚ ਵੀ ਇਹ ਫਾਇਦੇਮੰਦ ਹੁੰਦੀ ਹੈ।


5. ਦਿਲ ਅਤੇ ਅੱਖਾਂ ਲਈ ਫਾਇਦੇਮੰਦ
ਸੌਂਗੀ ਖਾਣ ਨਾਲ ਦਿਲ ਸਬੰਧੀ ਰੋਗ ਦੂਰ ਰਹਿੰਦੇ ਹਨ। ਸੌਂਗੀ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੀ ਵਧਦੀ ਹੈ। ਇਸ ਤੋਂ ਇਲਾਵਾ ਜਲਣ ਦੀ ਸ਼ਿਕਾਇਤ ਵੀ ਦੂਰ ਰਹਿੰਦੀ ਹੈ।