ਸਿਹਤ ਦੀ ਹਰ ਪਰੇਸ਼ਾਨੀ ਨੂੰ ਦੂਰ ਕਰਦਾ ਹੈ ਹਲਦੀ ਵਾਲਾ ਪਾਣੀ

03/23/2017 12:03:39 PM

ਜਲੰਧਰ— ਹਲਦੀ ਨੂੰ ਸ਼ੁਰੂ ਤੋਂ ਹੀ ਸਿਹਤ ਲਈ ਲਾਭਕਾਰੀ ਮੰਨਿਆ ਗਿਆ ਹੈ। ਇਸ ਨੂੰ ਰੋਜ਼ਾਨਾ ਖਾਣ ਨਾਲ ਹਾਜਮਾ ਅਤੇ ਜੋੜ੍ਹਾਂ ਦਾ ਵੀ ਦਰਦ ਠੀਕ ਹੋ ਜਾਂਦਾ ਹੈ। ਇਸ ਲਈ ਜੇ ਤੁਸੀਂ ਹਰ ਰੋਜ ਹਲਦੀ ਵਾਲਾ ਪਾਣੀ ਪੀਂਦੇ ਹੋ ਤਾਂ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।
ਹਲਦੀ ਵਾਲਾ ਪਾਣੀ ਬਨਾਉਣ ਦਾ ਤਰੀਕਾ-
ਸਮੱਗਰੀ
- 1/2 ਨਿੰਬੂ
- 1/4 ਚਮਚ ਹਲਦੀ ਪਾਊਡਰ
- ਇਕ ਗਿਲਾਸ ਗਰਮ ਪਾਣੀ
- ਇਕ ਚਮਚ ਸ਼ਹਿਦ
ਵਿਧੀ
ਇਕ ਗਿਲਾਸ ਪਾਣੀ ''ਚ ਅੱਧਾ ਨਿੰਬੂ ਨਿਚੋੜੋ। ਹੁਣ ਇਸ ''ਚ ਹਲਦੀ ਅਤੇ ਗਰਮ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ''ਚ ਸਵਾਦ ਮੁਤਾਬਕ ਸ਼ਹਿਦ ਮਿਲਾ ਲਓ। ਕੁਝ ਦੇਰ ਬਾਅਦ ਹਲਦੀ ਥੱਲੇ ਬੈਠ ਜਾਂਦੀ ਹੈ ਇਸ ਲਈ ਪੀਣ ਤੋਂ ਪਹਿਲਾਂ ਚੰਗੀ ਤਰ੍ਹਾਂ ਹਿਲਾ ਲਓ। ਇਸ ਪਾਣੀ ਨੂੰ ਸਵੇਰੇ ਖਾਲੀ ਪੇਟ ਪੀਓ। ਪੀਣ ਪਿੱਛੋਂ ਇਕ ਘੰਟਾ ਕੁਝ ਨਹੀਂ ਖਾਣਾ ਚਾਹੀਦਾ।
ਲਾਭ
1. ਹਲਦੀ ਵਾਲਾ ਪਾਣੀ ਪੀਣ ਨਾਲ ਸਰੀਰ ਦੀ ਸੋਜ ਘੱਟ ਜਾਂਦੀ ਹੈ ।
2. ਇਸ ਪਾਣੀ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਅਤੇ ਸਰੀਰ ''ਚ ਫਾਲਤੂ ਚਰਬੀ ਜਮ੍ਹਾਂ ਨਹੀਂ ਹੁੰਦੀ।
3. ਹਲਦੀ ਦਿਮਾਗ ਲਈ ਵਧੀਆ ਹੁੰਦੀ ਹੈ। ਭੁੱਲਣ ਦੀ ਬਿਮਾਰੀ ਜਿਵੇਂ ਡਿਮੇਸ਼ੀਆ ਅਤੇ ਅਲਜ਼ਾਈਮਰ ਨੂੰ ਵੀ ਇਸ ਦੇ ਰੋਜ਼ਾਨਾ ਖਾਣ ਨਾਲ ਘੱਟ ਕੀਤਾ ਜਾ ਸਕਦਾ ਹੈ।
4. ਇਸ ਪਾਣੀ ਨੂੰ ਪੀਣ ਨਾਲ ਖੂਨ ਸਾਫ ਰਹਿੰਦਾ ਹੈ, ਜਿਸ ਕਰਕੇ ਚਮੜੀ ਸੰਬੰਧੀ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ।
5. ਇਸ ਨੂੰ ਲਗਾਤਾਰ ਪੀਂਦੇ ਰਹਿਣ ਨਾਲ ਕੋਲੈਸਟਰੌਲ ਠੀਕ ਰਹਿੰਦਾ ਹੈ, ਜਿਸ ਕਾਰਨ ਦਿਲ ਦੀਆਂ ਬੀਮਾਰੀਆਂ ਨਹੀਂ ਹੁੰਦੀਆਂ।
6. ਗਰਮ ਪਾਣੀ ''ਚ ਨਿੰਬੂ, ਹਲਦੀ ਪਾਊਡਰ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਦੀ ਗਰਮੀ ਪੇਸ਼ਾਬ ਰਾਹੀਂ ਨਿਕਲ ਜਾਂਦੀ ਹੈ।
ਧਿਆਨ ਦੇਣ ਯੋਗ ਗੱਲ-
ਜੇ ਤੁਸੀਂ ਹਲਦੀ ਵਾਲਾ ਪਾਣੀ ਪੀਣਾ ਸ਼ੁਰੂ ਕਰ ਰਹੇ ਹੋ ਤਾਂ ਧਿਆਨ ਰੱਖੋ ਕਿ ਹਲਦੀ ਗਰਮ ਹੁੰਦੀ ਹੈ। ਕਿਤੇ ਤੁਹਾਨੂੰ ਗਰਮੀ ਨਾ ਹੋ ਜਾਏ। ਇਸ ਲਈ ਸਾਵਧਾਨੀ ਨਾਲ ਲੈਣਾ।