ਇਨ੍ਹਾਂ ਘਰੇਲੂ ਨੁਸਖਿਆਂ ਨਾਲ ਹਟਾਓ ਚਮੜੀ ਦੇ ਚਿੱਟੇ ਦਾਗ

11/19/2017 9:42:29 AM

ਜਲੰਧਰ— ਚਿੱਟੇ ਦਾਗ ਹੋਣ ਦਾ ਮੁੱਖ ਕਾਰਨ ਐਲਰਜੀ ਅਤੇ ਚਮੜੀ ਦੀ ਸਮੱਸਿਆਵਾਂ ਹਨ। ਕਈ ਵਾਰ ਇਹ ਬੀਮਾਰੀ ਮਾਂ-ਬਾਪ ਤੋਂ ਬੱਚਿਆਂ ਨੂੰ ਹੋ ਜਾਂਦੀ ਹੈ। ਪੂਰੀ ਦੁਨੀਆਂ ਵਿਚ ਇਹ ਬੀਮਾਰੀ 2% ਲੋਕਾਂ ਨੂੰ ਹੈ ਅਤੇ ਸਿਰਫ਼ ਭਾਰਤ ਵਿਚ ਹੀ ਇਹ ਬੀਮਾਰੀ 4% ਲੋਕਾਂ ਨੂੰ ਹੈ। ਭਾਰਤੀ ਸਮਾਜ ਵਿਚ ਤਾਂ ਇਸ ਬੀਮਾਰੀ ਨੂੰ ਛੂਆ-ਛੂਤ ਦੀ ਬੀਮਾਰੀ ਵੀ ਸਮਝਿਆ ਜਾਂਦਾ ਹੈ। ਇਸ ਬੀਮਾਰੀ ਬਾਰੇ ਡਾਕਟਰ ਨੂੰ ਦਿਖਾਉਣ ਦੇ ਨਾਲ-ਨਾਲ ਕੁੱਝ ਘਰੇਲੂ ਇਲਾਜ ਵੀ ਕੀਤੇ ਜਾ ਸਕਦੇ ਹੈ, ਜਿਨ੍ਹਾਂ ਨਾਲ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਘਰੇਲੂ ਇਲਾਜਾਂ ਬਾਰੇ ਦੱਸਣ ਜਾ ਰਹੇ ਹਾਂ:
1. ਨਿੰਮ ਦੇ ਪੱਤਿਆਂ ਨੂੰ ਪੀਹ ਕੇ ਇਸਦਾ ਪੇਸਟ ਬਣਾ ਲਓ। ਇਸਨੂੰ ਰੋਜ਼ਾਨਾ ਦਾਗ ਵਾਲੀ ਥਾਂ 'ਤੇ ਲਗਾਓ। ਨਿੰਮ ਦੇ ਫ਼ਲ ਨੂੰ ਰੋਜ਼ਾਨਾ ਖਾਣ ਨਾਲ ਅਤੇ ਨਿੰਮ ਦੇ ਪੱਤਿਆਂ ਦਾ ਰਸ ਪੀਣ ਨਾਲ ਖੂਨ ਸਾਫ਼ ਹੋ ਜਾਵੇਗਾ। ਇਸ ਤਰ੍ਹਾਂ ਇਹ ਬੀਮਾਰੀ ਵੀ ਖ਼ਤਮ ਹੋ ਜਾਵੇਗੀ।
2. ਕਈ ਵਾਰ ਲੋਕ ਪਿਸ਼ਾਬ ਰੋਕ ਕੇ ਰੱਖਦੇ ਹਨ, ਜੋ ਕਿ ਬਹੁਤ ਵੱਡੀ ਗ਼ਲਤੀ ਹੈ। ਅਜਿਹਾ ਕਰਨ ਨਾਲ ਸਰੀਰ ਅੰਦਰ ਖ਼ਤਰਨਾਕ ਤੱਤ ਇਕੱਠੇ ਹੋ ਜਾਂਦੇ ਹਨ। ਇਸ ਲਈ ਸਰੀਰ ਨੂੰ ਸਾਫ਼ ਰੱਖਣਾ ਜ਼ਰੂਰੀ ਹੈ।
3. ਰੋਜ਼ ਅਖਰੋਟ ਖਾਣ ਨਾਲ ਚਿੱਟੇ ਦਾਗ ਵਾਲੀ ਚਮੜੀ ਠੀਕ ਹੋ ਜਾਂਦੀ ਹੈ।
4. ਅਦਰਕ ਦਾ ਰਸ ਪੀਣ ਨਾਲ ਅਤੇ ਅਦਰਕ ਦੇ ਟੁਕੜੇ ਖਾਲੀ ਪੇਟ ਖਾਣ ਨਾਲ ਜਲਦੀ ਲਾਭ ਹੁੰਦਾ ਹੈ।
5. ਕਵਾਰ (ਐਲੋਵੇਰਾ) ਦੇ ਪੱਤਿਆਂ ਦੇ ਅੰਦਰਲੇ ਗੂੰਦ ਨੂੰ ਚਿੱਟੇ ਦਾਗ 'ਤੇ ਮਲੋ ਅਤੇ ਸੁੱਕਣ ਤੋਂ ਬਾਅਦ ਧੋ ਲਓ। ਇਸਨੂੰ ਰੋਜ਼ਾਨਾ 2-3 ਵਾਰ ਚਮੜੀ 'ਤੇ ਲਗਾਉਣ ਨਾਲ ਲਾਭ ਮਿਲਦਾ ਹੈ।
6. ਸਰ੍ਹੋਂ ਦਾ ਤੇਲ ਚਮੜੀ ਅਤੇ ਵਾਲਾਂ 'ਤੇ ਲਗਾਉਣਾ ਚਾਹੀਦਾ ਹੈ। ਇਸ ਤੇਲ ਵਿਚ ਹਲਦੀ ਮਿਲਾ ਕੇ ਲਗਾਓ ਅਤੇ ਇਸ ਦੇ ਸੁੱਕਣ ਮਗਰੋਂ ਠੰਡੇ ਪਾਣੀ ਨਾਲ ਧੋ ਲਓ। ਸਾਬਣ ਦਾ ਪ੍ਰਯੋਗ ਘੱਟ ਕਰੋ। ਤੇਲ ਹਟਾਉਣ ਲਈ ਵੇਸਣ ਦਾ ਪ੍ਰਯੋਗ ਕਰੋ।
7. ਖਾਣੇ ਵਿਚ ਤਰਲ ਪਦਾਰਥ ਵਧੇਰੇ ਲਓ। ਲੱਸੀ ਪੀਣ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਕੁਝ ਅਜਿਹੀਆਂ ਚੀਜ਼ਾਂ ਜਿਨ੍ਹਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਿਵੇਂ:
ਮਿਠਾਈਆਂ, ਰਬੜੀ, ਦੁੱਧ ਅਤੇ ਦਹੀਂ ਨੂੰ ਇਕੱਠਿਆਂ ਨਹੀਂ ਖਾਣਾ ਚਾਹੀਦਾ। ਦੁੱਧ ਤੋਂ ਬਣੀ ਕਿਸੇ ਵੀ ਚੀਜ਼ ਨਾਲ ਮੱਛੀ ਨਹੀਂ ਖਾਣੀ ਚਾਹੀਦੀ।