ਲੀਵਰ ਲਈ ਲਾਹੇਵੰਦ ਹੈ ਮੂਲੀ, ਜਾਣੋ ਸਰੀਰ ਨੂੰ ਹੋਣ ਵਾਲੇ ਹੋਰ ਵੀ ਬੇਮਿਸਾਲ ਫ਼ਾਇਦਿਆਂ ਬਾਰੇ

07/30/2021 12:32:09 PM

ਨਵੀਂ ਦਿੱਲੀ- ਮੂਲੀ ਦੇ ਪਰਾਂਠੇ, ਮੂਲੀ ਦੀ ਸਬਜ਼ੀ ਅਤੇ ਮੂਲੀ ਦੇ ਸਲਾਦ ਵਜੋਂ ਇਸ ਦੀ ਹਰ 'ਚ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਇਸ ਦੀ ਸ਼ਕਲ ਦੇਖਦੇ ਸਾਰ ਹੀ ਮੂੰਹ ਬਣਾਉਣ ਲੱਗ ਜਾਂਦੇ ਹਨ। ਉਕਤ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੂਲੀ ਖਾਣ ਦੇ ਬਹੁਤ ਸਾਰੇ ਫਾਇਦੇ ਹਨ, ਜੋ ਸਾਡੀ ਸਿਹਤ ਲਈ ਬੇਹੱਦ ਜ਼ਰੂਰੀ ਹਨ। ਖਾਣਾ ਖਾਂਦੇ ਸਮੇਂ ਮੂਲੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਡਾਇਬਟੀਜ਼, ਬਲੱਡ ਪ੍ਰੈਸ਼ਰ, ਪੇਟ ਦੀਆਂ ਬੀਮਾਰੀਆਂ ਅਤੇ ਪਾਚਨ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਾਂ ਹਨ। ਸਰਦੀਆਂ ਦੀ ਧੁੱਪ 'ਚ ਮੂਲੀ ਨੂੰ ਕਾਲੇ ਨਮਕ ਨਾਲ ਖਾਣ 'ਤੇ ਇਸਦਾ ਸੁਆਦ ਹੋਰ ਵੱਧ ਜਾਂਦਾ ਹੈ।  
ਮੂਲੀ ਖਾਣ ਨਾਲ ਹੋਣ ਵਾਲੇ ਫਾਇਦੇ...
1. ਬਾਡੀ ਨੂੰ ਕਰੇ ਡਿਟਾਕਸੀਫਾਈ
ਮੂਲੀ 'ਚ ਮੌਜੂਦ ਪੌਸ਼ਕ ਤੱਤਾਂ ਦੇ ਕਾਰਨ ਇਸ ਨੂੰ ਕੁਦਰਤੀ ਕਲੀਂਜਰ ਕਿਹਾ ਜਾਂਦਾ ਹੈ। ਰੋਜ਼ਾਨਾ ਮੂਲੀ ਦਾ ਰਸ ਪੀਣ ਨਾਲ ਸਰੀਰ ਡਿਟਾਕਸ ਹੁੰਦਾ ਹੈ, ਜਿਸ ਨਾਲ ਸਰੀਰ 'ਚ ਮੌਜੂਦ ਜ਼ਹਿਰੀਲੇ ਪਦਾਰਥ ਨਿਕਲ ਜਾਂਦੇ ਹਨ।
2. ਪੇਟ ਦੀਆਂ ਸਮੱਸਿਆਵਾਂ ਕਰੇ ਦੂਰ
ਪੇਟ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਮੂਲੀ ਜ਼ਰੂਰ ਖਾਓ। ਮੂਲੀ ਦੇ ਰਸ 'ਚ ਅਦਰਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਪੇਟ ਨਾਲ ਜੁੜੀ ਹਰ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ।


3. ਮਜ਼ਬੂਤ ਪਾਚਨ ਤੰਤਰ
ਕੱਚੀ ਮੂਲੀ ਦੀ ਵਰਤੋਂ ਜਾਂ ਫਿਰ ਇਸ ਦੇ ਰਸ 'ਚ ਨਮਕ ਮਿਲਾ ਕੇ ਪੀਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਇਸ ਤੋਂ ਇਲਾਵਾ ਇਸ ਨਾਲ ਪੇਟ ਦੇ ਕੀੜੇ ਵੀ ਨਸ਼ਟ ਹੋ ਜਾਂਦੇ ਹਨ।
4. ਲੀਵਰ ਲਈ ਫਾਇਦੇਮੰਦ 
ਜੇਕਰ ਤੁਹਾਨੂੰ ਲੀਵਰ ਨਾਲ ਜੁੜੀ ਕੋਈ ਵੀ ਸਮੱਸਿਆ ਹੈ ਤਾਂ ਤੁਹਾਨੂੰ ਨਿਯਮਿਤ ਰੂਪ ਨਾਲ ਮੂਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ। 
5. ਪੀਲੀਆ ਰੋਗ
ਮੂਲੀ ਪੀਲੀਆ ਦੇ ਮਰੀਜਾਂ ਲਈ ਬਹੁਤ ਫਾਇਦਮੰਦ ਹੈ। ਜਿੰਨਾਂ ਲੋਕਾਂ ਨੂੰ ਪੀਲੀਆ ਹੋ ਚੁੱਕਾ ਹੈ ਜਾਂ ਜਿਹੜੇ ਇਸ ਤੋਂ ਰਿਕਵਰ ਕਰ ਰਹੇ ਹਨ, ਉਨ੍ਹਾਂ ਨੂੰ ਮੂਲੀ ਨਮਕ ਨਾਲ ਖਾਣੀ ਚਾਹੀਦਾ ਹੈ। ਇਸ ਨਾਲ ਪੀਲੀਆ ਜਲਦੀ ਠੀਕ ਹੋ ਜਾਂਦਾ ਹੈ।
6. ਬਵਾਸੀਰ ਦਾ ਇਲਾਜ
ਘੁਲਨਸ਼ੀਲ ਫਾਈਬਰ ਹੋਣ ਕਾਰਨ ਇਸ ਨਾਲ ਬਵਾਸੀਰ ਦੀ ਸਮੱਸਿਆ ਵੀ ਕੁੱਝ ਹੀ ਮਹੀਨਿਆਂ 'ਚ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮੂਲੀ ਠੰਡਕ ਦੇਣ ਦਾ ਕੰਮ ਵੀ ਕਰਦੀ ਹੈ ਜਿਸ ਨਾਲ ਬਵਾਸੀਰ 'ਚ ਜਲਣ ਤੋਂ ਰਾਹਤ ਮਿਲਦੀ ਹੈ।
7. ਬਲੱਡ ਪ੍ਰੈਸ਼ਰ 'ਚ ਫਾਇਦੇਮੰਦ 
ਮੂਲੀ 'ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣ 'ਚ ਤੁਹਾਡੀ ਮਦਦ ਕਰਦੇ ਹਨ।
8. ਗੈਸ ਦੀ ਸਮੱਸਿਆ
ਮੂਲੀ 'ਤੇ ਸੇਂਧਾ ਨਮਕ ਲਗਾ ਕੇ ਖਾਣ ਨਾਲ ਪੇਟ 'ਚ ਹੋਣ ਵਾਲੀ ਗੈਸ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਇਸ ਨਾਲ ਪੇਟ ਦਾ ਭਾਰੀਪਨ ਵੀ ਠੀਕ ਹੁੰਦਾ ਹੈ।


9. ਗਠੀਆ
ਮੂਲੀ ਦੇ ਇਕ ਕੱਪ ਰਸ 'ਚ 15-20 ਬੂੰਦਾਂ ਅਦਰਕ ਦੇ ਰਸ ਦੀਆਂ ਪਾ ਕੇ ਇਕ ਹਫਤਾ ਸਵੇਰੇ-ਸ਼ਾਮ 2 ਵਾਰ ਪੀਣ ਨਾਲ ਗਠੀਆ ਠੀਕ ਹੋ ਜਾਂਦਾ ਹੈ। ਇਕ ਹਫਤਾ ਰੋਜ਼ਾਨਾ ਮੂਲੀ ਦੇ ਬੀਜ ਪੀਹ ਕੇ ਤਿਲਾਂ ਦੇ ਤੇਲ 'ਚ ਭੁੰਨ ਲੈਣੇ ਚਾਹੀਦੇ ਹਨ। ਗਠੀਆ ਤੋਂ ਪ੍ਰਭਾਵਿਤ ਅੰਗਾਂ 'ਤੇ ਇਸ ਦਾ ਲੇਪ ਕਰ ਪੱਟੀ ਬੰਨ੍ਹਣ ਨਾਲ ਬਹੁਤ ਫਾਇਦਾ ਮਿਲਦਾ ਹੈ।
10. ਹੱਡੀਆਂ ਦੀ ਕੜਕੜਾਹਟ
ਉੱਠਣ-ਬੈਠਣ ਵੇਲੇ ਗੋਡੇ ਦੀਆਂ ਜਾਂ ਹੱਥ ਉੱਪਰ-ਹੇਠਾਂ ਕਰਨ ਵੇਲੇ ਮੋਢੇ ਦੀਆਂ ਹੱਡੀਆਂ ਦੇ ਕੜਕਣ ਦੀ ਆਵਾਜ਼ ਆਉਂਦੀ ਹੋਵੇ ਤਾਂ ਰੋਜ਼ਾਨਾ ਅੱਧਾ ਕੱਪ ਮੂਲੀ ਦਾ ਰਸ ਪੀਓ। ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ। 
11. ਚਿਹਰੇ ਦੇ ਦਾਗ, ਛਾਈਆਂ
ਭੋਜਨ 'ਚ ਪੋਟਾਸ਼ੀਅਮ ਦੀ ਕਮੀ ਹੋਣ ਨਾਲ ਚਿਹਰੇ 'ਤੇ ਦਾਗ ਪੈ ਜਾਂਦੇ ਹਨ ਅਤੇ ਛਾਈਆਂ ਬਣ ਜਾਂਦੀਆਂ ਹਨ। ਇਕ ਹਫਤਾ ਰੋਜ਼ਾਨਾ 1 ਕੱਪ ਮੂਲੀ ਅਤੇ ਉਸ ਦੇ ਪੱਤਿਆਂ ਦਾ ਰਸ ਪੀਣ ਨਾਲ ਚਿਹਰੇ ਦੇ ਦਾਗ ਤੇ ਛਾਈਆਂ ਮਿਟ ਜਾਂਦੀਆਂ ਹਨ ਅਤੇ ਚਿਹਰਾ ਨਿਖਰ ਜਾਂਦਾ ਹੈ।
12. ਵਾਲ ਝੜਨਾ
ਫਾਸਫੋਰਸ ਦੀ ਕਮੀ ਹੋਣ ਨਾਲ ਵਾਲ ਝੜਨ ਲਗਦੇ ਹਨ। ਬਿਨਾਂ ਛਿੱਲੇ ਮੂਲੀ ਅਤੇ ਉਸ ਦੇ ਨਰਮ ਪੱਤਿਆਂ ਨੂੰ ਖਾਂਦੇ ਰਹਿਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ।

Aarti dhillon

This news is Content Editor Aarti dhillon