ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ ਸੇਬ, ਰੋਜ਼ ਕਰੋ ਵਰਤੋਂ

02/15/2020 11:25:17 AM

ਜਲੰਧਰ—'ਐੱਨ ਐਪਲ ਏ ਡੇ ਕੀਪਸ ਦਿ ਡਾਕਟਰ ਅਵੇ' ਕਹਾਵਤ ਭਾਵੇਂ ਕੁਝ ਪੁਰਾਣੀ ਹੈ ਪਰ ਸ਼ਾਇਦ ਬਹੁਤ ਘੱਟ ਲੋਕ ਹਨ ਜੋ ਇਸ ਗੱਲ ਨੂੰ ਸਮਝ ਕੇ ਇਸ ਨੂੰ ਫੋਲੋ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਇਹ ਕਹਾਵਤ ਭਲਾ ਬਣੀ ਕਿਉਂ? ਆਓ ਜਾਣਦੇ ਹਾਂ ਵਿਸਤਾਰ ਨਾਲ...
ਰੋਜ਼ ਦਾ ਇਕ ਸੇਬ ਕਿਉਂ ਹੈ ਜ਼ਰੂਰੀ?
ਰਿਸਰਚ ਮੁਤਾਬਕ ਸੇਬ ਇਕ ਅਜਿਹਾ ਫਲ ਹੈ ਜਿਸ 'ਚ ਢੇਰ ਸਾਰੀ ਮਾਤਰਾ 'ਚ ਫਲੇਵੋਨੋਈਡਸ ਪਾਇਆ ਜਾਂਦਾ ਹੈ। ਇਹ ਫਲੋਵੋਨੋਈਡਸ ਤੁਹਾਡੀ ਬਾਡੀ ਨੂੰ ਇਕ ਨਹੀਂ ਸਗੋਂ ਉਨ੍ਹਾਂ ਤਮਾਮ ਪ੍ਰੇਸ਼ਾਨੀਆਂ ਤੋਂ ਬਚਾ ਕੇ ਰੱਖਦੇ ਹਨ, ਜਿਨ੍ਹਾਂ ਦਾ ਸ਼ਿਕਾਰ ਲੋਕ ਬਹੁਤ ਜ਼ਲਦ ਹੋ ਜਾਂਦੇ ਹਨ।
ਸਭ ਤੋਂ ਪਹਿਲਾਂ ਗੱਲ ਕਰਾਂਗੇ ਕੈਂਸਰ ਦੇ ਬਾਰੇ 'ਚ, ਸੇਬ 'ਚ ਮੌਜੂਦ ਫਲੇਵੋਨੋਈਡਸ ਸਰੀਰ ਨੂੰ ਕੈਂਸਰ ਵਰਗੀ ਬੀਮਾਰੀ ਦੀ ਲਪੇਟ 'ਚ ਆਉਣ ਤੋਂ ਰੋਕਦਾ ਹੈ। ਰੋਜ਼ਾਨਾ ਇਕ ਸੇਬ ਖਾਣ ਨਾਲ ਕੈਂਸਰ ਅਤੇ ਘਾਤਕ ਬੀਮਾਰੀਆਂ ਦੀ ਲਪੇਟ 'ਚ ਆਉਣ ਤੋਂ ਵਿਅਕਤੀ ਬਚਿਆ ਰਹਿੰਦਾ ਹੈ। ਸੇਬ ਦੇ ਇਲਾਵਾ ਸੰਤਰਾ, ਬ੍ਰੋਕਲੀ ਦਾ ਹਿੱਸਾ ਅਤੇ ਮੱਠੀਭਰ ਬਲੂਬੇਰੀ 'ਚ ਵੀ ਤੁਹਾਨੂੰ ਢੇਰ ਸਾਰਾ ਫਲੇਵੋਨਈਡਸ ਮਿਲ ਜਾਵੇਗਾ।


ਦਿਲ ਦੇ ਰੋਗ 'ਚ ਫਾਇਦੇਮੰਦ
ਕੈਂਸਰ ਦੇ ਇਲਾਵਾ ਸੇਬ ਦੀ ਵਰਤੋਂ ਤੁਹਾਡੇ ਦਿਨ ਨੂੰ ਵੀ ਸਿਹਤਮੰਦ ਬਣਾਏ ਰੱਖਦਾ ਹੈ। ਇਹ ਤੁਹਾਡੇ ਸਰੀਰ ਦੇ ਕੋਲੇਸਟ੍ਰਾਲ ਲੈਵਲ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ। ਜਿਸ ਨਾਲ ਜਿੰਦਗੀ ਭਰ ਤੁਹਾਨੂੰ ਨਾੜਾਂ ਦੀ ਬਲੋਕੇਜ਼ ਜਾਂ ਫਿਰ ਹਾਕਟ ਅਟੈਕ ਵਰਗੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਡੀ.ਐੱਨ.ਏ.ਨੂੰ ਰੱਖਦਾ ਹੈ ਸੁਰੱਖਿਅਤ
ਜੇਕਰ ਤੁਸੀਂ ਹਰ ਰੋਜ਼ ਸੇਬ ਖਾਂਦੇ ਹੋ ਤਾਂ ਤੁਹਾਡੇ ਸਰੀਰ 'ਚ ਕਿਸੇ ਵੀ ਤਰ੍ਹਾਂ ਦੀ ਸੋਜ ਨਹੀਂ ਹੁੰਦੀ ਜਿਸ ਨਾਲ ਤੁਹਾਡੀ ਬਾਡੀ 'ਚ ਡੀ.ਐੱਨ.ਏ. ਲੈਵਲ ਬੈਲੇਂਸ ਰਹਿੰਦਾ ਹੈ। ਅੱਜ ਕੱਲ ਜਿਥੇ ਲੋਕ ਬਲੱਡ ਕੈਂਸਰ ਦੇ ਇੰਨੇ ਸ਼ਿਕਾਰ ਹੋ ਰਹੇ ਹਨ, ਉਸ ਦਾ ਇਕ ਕਾਰਨ ਸ਼ਾਇਦ ਸਰੀਰ 'ਚ ਫਲੇਵੋਨੋਈਡਸ ਦੀ ਕਮੀ ਹੈ।


ਭੁੱਖ ਵਧਣ 'ਚ ਮਦਦਗਾਰ
ਜਿਨ੍ਹਾਂ ਲੋਕਾਂ ਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਹੈ ਉਨ੍ਹਾਂ ਨੂੰ ਰੋਜ਼ ਇਕ ਸੇਬ ਜ਼ਰੂਰ ਖਾਣਾ ਚਾਹੀਦਾ। ਜੇਕਰ ਸੇਬ ਦੇ ਉੱਪਰ ਤੁਸੀਂ ਨਿੰਬੂ ਅਤੇ ਕਾਲਾ ਨਮਕ ਪਾ ਕੇ ਖਾਂਦੇ ਹੋ ਤਾਂ ਉਹ ਤੁਹਾਡੇ ਲੀਵਰ ਲਈ ਬਹੁਤ ਫਾਇਦੇਮੰਦ ਹੈ।
ਆਪਰੇਸ਼ਨ ਦੇ ਬਾਅਦ
ਜਿਨ੍ਹਾਂ ਔਰਤਾਂ ਦੀ ਬੱਚੇਦਾਨੀ 'ਚ ਰਸੌਲੀਆਂ ਦਾ ਆਪਰੇਸ਼ਨ ਹੋਇਆ ਹੈ, ਡਾਕਟਰ ਖਾਸ ਤੌਰ 'ਤੇ ਉਨ੍ਹਾਂ ਨੂੰ ਹਰ ਰੋਜ਼ ਇਕ ਸੇਬ ਖਾਣ ਦੀ ਸਲਾਹ ਦਿੰਦੇ ਹਨ। ਬੱਚੇਦਾਨੀ ਰਿਮੂਵ ਕਰਵਾ ਚੁੱਕੀਆਂ ਔਰਤਾਂ ਜੇਕਰ ਰੋਜ਼ ਇਕ ਸੇਬ ਖਾਣ ਤਾਂ ਉਨ੍ਹਾਂ ਨੂੰ ਬਹੁਤ ਘੱਟ ਹੈਲਥ ਪ੍ਰਾਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚੇਦਾਨੀ ਕੱਢਣ ਦੇ ਬਾਅਦ ਇਕ ਔਰਤ ਦੇ ਸਰੀਰ 'ਚ ਬਹੁਤ ਸਾਰੇ ਬਦਲਾਅ ਆਉਂਦੇ ਹਨ, ਜਿਵੇਂ ਕਿ ਸਰੀਰ ਕੰਬਣਾ, ਕਮਜ਼ੋਰੀ ਹੋਣਾ ਆਦਿ ਸੇਬ ਦੀ ਵਰਤੋਂ ਤੁਹਾਨੂੰ ਇਨ੍ਹਾਂ ਸਭ ਪ੍ਰੇਸ਼ਾਨੀਆਂ ਨਾਲ ਲੜਣ 'ਚ ਮਦਦ ਕਰੇਗਾ।
ਬੀ.ਪੀ.
ਹਰ ਰੋਜ਼ ਸੇਬ ਖਾਣ ਨਾਲ ਤੁਹਾਡਾ ਬਲੱਡ ਪ੍ਰੈੱਸ਼ਰ ਨਾਰਮਲ ਰਹਿੰਦਾ ਹੈ। ਬੀ.ਪੀ. ਅਤੇ ਸ਼ੂਗਰ ਦੋਵਾਂ ਦੇ ਮਰੀਜ਼ਾਂ ਲਈ ਸੇਬ ਇਕ ਲਾਭਕਾਰੀ ਫਲ ਹੈ।
ਤਾਂ ਇਹ ਸਨ ਥੋੜ੍ਹੇ ਜਿਹੇ ਪਰ ਸੇਬ ਖਾਣ ਨਾਲ ਸਰੀਰ ਨੂੰ ਮਿਲਣ ਵਾਲੇ ਖਾਸ ਫਾਇਦੇ।

Aarti dhillon

This news is Content Editor Aarti dhillon