ਸਰੀਰ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰੇਗੀ ਅਜਵਾਇਨ, ਇੰਝ ਕਰੋ ਵਰਤੋਂ

10/04/2019 1:04:20 PM

ਜਲੰਧਰ—ਦਵਾਈ ਦੇ ਗੁਣਾਂ ਨਾਲ ਭਰਪੂਰ ਅਜਵਾਇਨ ਜਿਥੇ ਖਾਣੇ ਦਾ ਸੁਆਦ ਵਧਾਉਂਦੀ ਹੈ ਉੱਧਰ ਇਸ ਦੀ ਵਰਤੋਂ ਸਿਹਤ ਦੀ ਹਰ ਪ੍ਰਾਬਲਮ ਤੋਂ ਵੀ ਛੁੱਟਕਾਰਾ ਦਿਵਾਉਂਦੀ ਹੈ। ਸਰਦੀ-ਜ਼ੁਕਾਮ ਵਰਗੀਆਂ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਦੇ ਇਲਾਵਾ ਅਜਵਾਇਨ ਲੀਵਰ ਨਾਲ ਜੁੜੀ ਪ੍ਰਾਬਲਮ ਦਾ ਵੀ ਪੱਕਾ ਇਲਾਜ ਹੈ। ਅੱਜ ਅਸੀਂ ਤੁਹਾਨੂੰ ਅਜਵਾਇਨ ਨਾਲ ਜੁੜੇ ਕੁਝ ਅਜਿਹੇ ਫਾਇਦੇ ਦੱਸਾਂਗੇ ਜਿਸ ਨਾਲ ਤੁਸੀਂ ਆਪਣੀਆਂ ਕਈ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁੱਟਕਾਰਾ ਪਾ ਸਕਦੇ ਹਨ।
ਭਾਰ ਘਟਾਓ
ਰਾਤ ਨੂੰ ਇਕ ਚਮਚ ਅਜਵਾਇਨ ਨੂੰ ਇਕ ਗਿਲਾਸ ਪਾਣੀ 'ਚ ਭਿਓ ਕੇ ਰੱਖ ਦਿਓ। ਫਿਰ ਸਵੇਰੇ ਇਸ ਨੂੰ ਛਾਣ ਕੇ ਇਕ ਚਮਚ ਸ਼ਹਿਦ ਦੇ ਨਾਲ ਲਓ। ਇਸ ਨਾਲ ਮੈਟਾਬੋਲੀਜ਼ਮ ਬੂਸਟ ਹੋਵੇਗਾ ਅਤੇ ਫੈਟ ਬਰਨ ਕਰਨ 'ਚ ਵੀ ਮਦਦ ਮਿਲੇਗੀ, ਜਿਸ ਨਾਲ ਤੁਹਾਡਾ ਵਧਿਆ ਹੋਇਆ ਪੇਟ ਘੱਟ ਹੋ ਜਾਵੇਗਾ।


ਦਿਲ ਨੂੰ ਰੱਖੇ ਸਿਹਤਮੰਦ
ਇਸ ਦੀ ਵਰਤੋਂ ਕੋਲੈਸਟ੍ਰਾਲ ਲੈਵਲ ਨੂੰ ਕੰਟਰੋਲ ਕਰਦਾ ਹੈ। ਨਾਲ ਹੀ ਇਸ ਨਾਲ ਬਲੱਡ ਸਰਕੁਲੇਸ਼ਨ ਵੀ ਵਧੀਆ ਹੁੰਦਾ ਹੈ, ਜਿਸ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।
ਗੈਸ ਤੋਂ ਰਾਹਤ
ਜੇਕਰ ਕਿਸੇ ਕਾਰਨ ਪੇਟ ਖਰਾਬ ਹੋ ਜਾਵੇ ਤਾਂ ਅਜਵਾਇਨ ਨੂੰ ਚਬਾ ਕੇ ਖਾਓ ਅਤੇ ਇਕ ਕੱਪ ਗਰਮ ਪਾਣੀ ਪੀਓ। ਜੇਕਰ ਪੇਟ 'ਚ ਕੀੜੇ ਹਨ ਤਾਂ ਅਜਵਾਇਨ 'ਚ ਕਾਲਾ ਨਮਕ ਮਿਲਾ ਕੇ ਖਾਓ।
ਦੰਦਾਂ ਦੇ ਦਰਦ ਅਤੇ ਮੂੰਹ ਦੀ ਬਦਬੂ ਕਰੇ ਦੂਰ
ਜੇਕਰ ਤੁਸੀਂ ਰੋਜ਼ਾਨਾ ਸਵੇਰੇ ਇਸ ਦਾ ਪਾਣੀ ਪੀਂਦੇ ਹੋ ਤਾਂ ਦੰਦਾਂ ਦਾ ਦਰਦ ਅਤੇ ਮੂੰਹ ਦੀ ਬਦਬੂ ਦੀ ਪ੍ਰਾਬਲਮ ਦੂਰ ਹੁੰਦੀ ਹੈ।
ਸ਼ੂਗਰ 'ਚ ਫਾਇਦੇਮੰਦ
ਰੋਜ਼ਾਨਾ ਅਜਵਾਇਨ ਦਾ ਪਾਣੀ ਪੀਣ ਨਾਲ ਸ਼ੂਗਰ ਦਾ ਖਤਰਾ ਘੱਟ ਹੁੰਦਾ ਹੈ। ਨਾਲ ਹੀ ਇਸ ਨਾਲ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ 'ਚ ਰਹਿੰਦਾ ਹੈ।


ਅਨਿਯਮਿਤ ਪੀਰੀਅਡਸ
ਜੇਕਰ ਤੁਹਾਨੂੰ ਵੀ ਪੀਰੀਅਡਸ ਸਮੇਂ 'ਤੇ ਨਹੀਂ ਆ ਰਹੇ ਹਨ ਤਾਂ ਰੋਜ਼ਾਨਾ ਇਸ ਪਾਣੀ ਦੀ ਵਰਤੋਂ ਕਰੋ। ਇਸ ਨਾਲ ਨਾ ਸਿਰਫ ਪੀਰੀਅਡਸ ਰੈਗੂਲਰ ਹੁੰਦੇ ਹਨ ਸਗੋਂ ਇਹ ਮਹਾਵਾਰੀ 'ਚ ਹੋਣ ਵਾਲੇ ਪੇਟ ਦਰਦ ਅਤੇ ਪਿੱਠ ਦਰਦ ਨੂੰ ਵੀ ਦੂਰ ਕਰਦਾ ਹੈ।
ਲੀਵਰ ਦੀ ਸਮੱਸਿਆ
ਲੀਵਰ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ 'ਤੇ 3 ਗ੍ਰਾਮ ਅਜਵਾਇਨ ਅਤੇ ਅੱਧਾ ਗ੍ਰਾਮ ਨਮਕ ਆਪਸ 'ਚ ਮਿਲਾਓ ਅਤੇ ਖਾਣੇ ਦੇ ਨਾਲ ਹੀ ਖਾਓ।
ਖਾਂਸੀ ਤੋਂ ਰਾਹਤ
ਅਜਵਾਇਨ ਦੇ ਰਸ 'ਚ 2 ਚੁਟਕੀ ਕਾਲਾ ਨਮਕ ਮਿਲਾਓ ਅਤੇ ਉਸ ਦੀ ਵਰਤੋਂ ਕਰੋ। ਇਸ ਦੇ ਬਾਅਦ ਗਰਮ ਪਾਣੀ ਪੀਓ। ਇਸ ਨਾਲ ਖਾਂਸੀ ਠੀਕ ਹੋ ਜਾਵੇਗੀ।


ਸਰਦੀ-ਜ਼ੁਕਾਮ
ਬੰਦ ਨੱਕ ਅਤੇ ਸਰਦੀ-ਜ਼ੁਕਾਮ ਇਸ ਮੌਸਮ 'ਚ ਹੋਣਾ ਆਮ ਹੈ। ਅਜਿਹੇ 'ਚ ਅਜਵਾਇਨ ਨੂੰ ਪੀਸ ਕੇ ਕੱਪੜੇ 'ਚ ਬੰਨ੍ਹ ਲਓ। ਫਿਰ ਉਸ ਨੂੰ ਸੁੰਘ ਲਓ ਇਸ ਨਾਲ ਕਾਫੀ ਆਰਾਮ ਮਿਲੇਗਾ। ਇਸ ਦੇ ਇਲਾਵਾ ਥੋੜ੍ਹੀ ਜਿਹੀ ਅਜਵਾਇਨ ਚੰਗੀ ਤਰ੍ਹਾਂ ਨਾਲ ਚਬਾਓ ਅਤੇ ਬਾਅਦ 'ਚ ਪਾਣੀ ਦੇ ਨਾਲ ਖਾ ਲਓ।


ਸਿਰ ਦਰਦ ਤੋਂ ਰਾਹਤ
ਤਣਾਅ ਪੂਰਨ ਜ਼ਿੰਦਗੀ 'ਚ ਸਿਰ ਦਰਦ ਆਮ ਹੈ, ਜਿਸ ਨਾਲ ਜ਼ਿਆਦਾ ਲੋਕ ਪ੍ਰੇਸ਼ਾਨ ਹੁੰਦੇ ਹਨ। ਜੇਕਰ ਤੁਹਾਨੂੰ ਵੀ ਹਮੇਸ਼ਾ ਸਿਰ ਦਰਦ ਰਹਿੰਦਾ ਹੈ ਤਾਂ ਇਕ ਕੱਪ ਅਜਵਾਇਨ ਦਾ ਪਾਣੀ ਪੀਓ। ਇਸ ਨਾਲ ਕਾਫੀ ਰਾਹਤ ਮਿਲੇਗੀ।

Aarti dhillon

This news is Content Editor Aarti dhillon