ਆਲੂ ਦੇ ਛਿਲਕੇ ਨਾਲ ਕਰੋ ਆਪਣੀਆਂ ਬਹੁਤ ਸਾਰੀ ਬੀਮਾਰੀਆਂ ਦਾ ਇਲਾਜ

10/22/2016 9:59:58 AM

ਸਵਾਦ ਅਤੇ ਸਿਹਤ ਦੇ ਲਈ ਤੁਸੀਂ ਆਲੂ ਖਾਂਦੇ ਹੋਵੋਗੇ ਪਰ ਕਦੀ ਆਲੂ ਦੇ ਛਿਲਕੇ ਨੂੰ ਖਾਣ ਦੇ ਬਾਰੇ ਸੋਚਿਆ ਹੈ? ਜੇਕਰ ਹੁਣ ਤੱਕ ਨਹੀਂ ਸੋਚਿਆ ਤਾਂ ਹੁਣ ਸੋਚ ਲਵੋ। ਜਿੰਨੀ ਵਾਰ ਵੀ ਘਰ ''ਚ ਸਬਜ਼ੀ ਬਣਾਓ ਤਾਂ ਆਲੂ ਦੇ ਛਿਲਕੇ ਦੀ ਜ਼ਰੂਰ ਵਰਤੋਂ ਕਰੇ। ਆਲੂ ਦੇ ਛਿਲਕੇ ਦੀ ਅਲੱਗ-ਅਲੱਗ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਜਿਸ ਨਾਲ ਦਵਾਈਆਂ ਦੇ ਖਰਚੇ ਤੋਂ ਵੀ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਆਲੂ ਦੇ ਛਿਲਕੇ ਦੇ ਹੋਰ ਫਾਇਦੇ।
1.  ਬਲੱਡ ਪ੍ਰੈਸ਼ਰ ਲਈ— ਆਲੂ ''ਚ ਵਧੀਆ ਮਾਤਰਾ ''ਚ ਪੋਟਾਸ਼ੀਅਮ ਪਾਇਆ ਜਾਂਦਾ ਹੈ। ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਣ ''ਚ ਮਦਦ ਕਰਦਾ ਹੈ।
2. ਮੇਟਾਬਾਲਿਜ਼ਮ ਦੇ ਲਈ— ਆਲੂ ਦੇ ਛਿਲਕੇ ਮੇਟਾਬਾਲਿਜ਼ਮ ਨੂੰ ਵੀ ਠੀਕ ਰੱਖਣ ''ਚ ਮਦਦ ਕਰਦਾ ਹੈ। ਮਾਹਿਰਾਂ ਦੇ ਮੰਨੋ ਤਾਂ ਆਲੂ ਦੇ ਛਿਲਕੇ ਖਾਣ ਨਾਲ ਨਵਰਸ ਮਜ਼ਬੂਤ ਹੁੰਦੀ ਹੈ।
3. ਅਨੀਮੀਆ— ਆਲੂ ਆਇਰਨ ਦੀ ਕਮੀ ਨੂੰ ਦੂਰ ਕਰਦਾ ਹੈ। ਬਾਕੀ ਸਬਜ਼ੀਆਂ ਦੇ ਨਾਲ ਆਲੂ ਦੇ ਛਿਲਕੇ ਖਾਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਆਲੂ ਦਾ ਛਿਲਕੇ ''ਚ ਆਇਰਨ ਦੀ ਮਾਤਰਾ ਬਹੁਤ ਹੁੰਦੀ ਹੈ। ਜਿਸ ਨਾਲ ਅਨੀਮੀਆ ਦਾ ਖਤਰਾ ਘੱਟ ਜਾਂਦਾ ਹੈ।
4. ਤਾਕਤ— ਆਲੂ ਦੇ ਛਿਲਕੇ ''ਚ ਭਰਪੂਰ ਮਾਤਰਾ ''ਚ ਵਿਟਾਮਿਨ ''ਬੀ'' ਪਾਇਆ ਜਾਂਦਾ ਹੈ। ਵਿਟਾਮਿਨ ''ਬੀ'' ਤਾਕਤ ਦੇਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ ''ਚ ਮੌਜੂਦ ਨੈਸੀਨ ਕਾਰਬੋਜ਼ ਐਨਰਜੀ ਦਿੰਦੇ ਹਨ।