ਬਲੱਡ ਪ੍ਰੈੱਸ਼ਰ ਹੀ ਨਹੀਂ ਕਈ ਬੀਮਾਰੀਆਂ ਨੂੰ ਦੂਰ ਕਰੇਗਾ ਆਲੂ

01/24/2020 12:00:33 PM

ਜਲੰਧਰ—ਆਲੂ ਇਕ ਅਜਿਹੀ ਸਬਜ਼ੀ ਹੈ ਜੋ ਬੱਚੇ ਹੋਣ ਜਾਂ ਵੱਡੇ ਸਭ ਨੂੰ ਖਾਣੇ 'ਚ ਪਸੰਦ ਆਉਂਦੀ ਹੈ। ਇਹ ਕਿਸੇ ਵੀ ਸਬਜ਼ੀ 'ਚ ਵਰਤੋਂ ਕੀਤਾ ਜਾ ਸਕਦਾ ਹੈ। ਖਾਣੇ 'ਚ ਸੁਆਦ ਹੋਣ ਦੇ ਨਾਲ ਇਸ 'ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਇਸ 'ਚ ਸਟਾਰਚ, ਕਾਰਬੋਹਾਈਡ੍ਰੇਟ, ਵਿਟਾਮਿਨ, ਕੋਲਿਨ ਅਤੇ ਐਂਟੀ-ਆਕਸੀਡੈਂਟ ਪੋਸ਼ਕ ਤੱਤ ਹੋਣ ਨਾਲ ਇਹ ਬਲੱਡ ਪ੍ਰੈੱਸ਼ਰ ਕੰਟਰੋਲ ਕਰਨ ਦੇ ਨਾਲ ਹੀ ਕੈਂਸਰ ਵਰਗੇ ਗੰਭੀਰ ਰੋਗ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ ਤਾਂ ਚੱਲੋ ਜਾਣਦੇ ਹਾਂ ਕਿ ਇਸ ਤੋਂ ਮਿਲਣ ਵਾਲੇ ਅਣਗਣਿਤ ਫਾਇਦਿਆਂ ਦੇ ਬਾਰੇ 'ਚ...
ਬਲੱਡ ਪ੍ਰੈੱਸ਼ਰ ਰਹਿੰਦਾ ਹੈ ਕੰਟਰੋਲ
ਆਲੂ 'ਚ ਸਟਾਰਚ ਕਲੋਰੋਜੇਨਿਟ ਐਸਿਡ ਅਤੇ ਇੰਥੋਸਿਆਨਿਨਸ ਹੋਣ ਨਾਲ ਇਹ ਹਾਈ ਬਲੱਡ ਪ੍ਰੈੱਸ਼ਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਅਜਿਹੇ 'ਚ ਸਿਹਤ ਲਈ ਚੰਗਾ ਹੋਣ 'ਤੇ ਵੀ ਇਸ ਦੇ ਬਣੇ ਚਿਪਸ ਜਾਂ ਸਨੈਕਸ ਭਾਰੀ ਮਾਤਰਾ 'ਚ ਖਾਣ ਦੀ ਥਾਂ ਕੋਈ ਹੈਲਦੀ ਰੈਸਿਪੀ ਬਣਾ ਕੇ ਖਾਓ।


ਕੈਂਸਰ ਅਤੇ ਹਾਰਟ ਦੀਆਂ ਬੀਮਾਰੀਆਂ ਨੂੰ ਕਰਦਾ ਹੈ ਦੂਰ
ਇਸ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਗੁਣਾ ਨਾਲ ਇਹ ਕੈਂਸਰ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
ਯਾਦਦਾਸ਼ਤ ਹੁੰਦੀ ਹੈ ਮਜ਼ਬੂਤ
ਇਸ 'ਚ ਕੋਲਿਨ ਤੱਤ ਹੋਣ ਨਾਲ ਇਹ ਦਿਮਾਗ ਦੇ ਵਿਕਾਸ 'ਚ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਯਾਦਦਾਸ਼ਤ ਦੀ ਸ਼ਕਤੀ ਵਧਦੀ ਹੈ। ਅਲਜ਼ਾਈਮਰ ਰੋਗ ਹੋਣ ਦਾ ਖਤਰਾ ਵੀ ਘੱਟ ਰਹਿੰਦਾ ਹੈ।
ਸਕਿਨ ਲਈ ਫਾਇਦੇਮੰਦ
ਇਹ ਸਕਿਨ ਨੂੰ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾਉਣ ਦੇ ਨਾਲ ਚਿਹਰੇ ਦੇ ਦਾਗ-ਧੱਬੇ, ਛਾਈਆਂ, ਝੁਰੜੀਆਂ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦਾ ਹੈ। ਇਸ 'ਚ ਵਿਟਾਮਿਨ ਸੀ ਹੋਣ ਨਾਲ ਇਹ ਸਕਿਨ ਨੂੰ ਪ੍ਰੋਟੈਕਟ ਕਰਦਾ ਹੈ।

ਭਾਰ ਵਧਾਉਣ ਲਈ

ਦੁਬਲੇ-ਪਤਲੇ ਲੋਕਾਂ ਨੂੰ ਆਪਣਾ ਭਾਰ ਵਧਾਉਣ ਲਈ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ। ਇਸ 'ਚ ਕਾਰਬੋਹਾਈਡ੍ਰੇਟ, ਵਿਟਾਮਿਨ ਸੀ ਅਤੇ ਵਿਟਾਮਿਨ ਬੀ ਭਾਰੀ ਮਾਤਰਾ 'ਚ ਮੌਜੂਦ ਹੁੰਦੇ ਹਨ ਜੋ ਸਹੀ ਭਾਰ ਦਿਵਾਉਣ 'ਚ ਮਦਦ ਕਰਦਾ ਹੈ।

Aarti dhillon

This news is Content Editor Aarti dhillon