ਦਿਨੋਂ ਦਿਨ ਵੱਧ ਰਿਹਾ ਹੈ ਪ੍ਰਦੂਸ਼ਣ, ਹੋ ਰਹੀ ਹੈ ਕਈ ਲੋਕਾਂ ਦੀ ਮੌਤ

02/16/2017 10:23:56 AM

ਨਵੀਂ ਦਿੱਲੀ— ਸਾਡੇ ਚਾਰੋਂ ਪਾਸੇ ਪ੍ਰਦੂਸ਼ਣ ਇੰਨ੍ਹਾਂ ਵੱਧ ਗਿਆ ਹੈ ਕਿ ਸਾਹ ਲੈਣਾ ਵੀ ਸਾਨੂੰ ਕਿਸੇ ਨਾ ਕਿਸੇ ਸਕੰਰਮਣ ਦਾ ਸ਼ਿਕਾਰ ਬਣਾ ਸਕਦਾ ਹੈ। ਇਹ ਪ੍ਰਦੂਸ਼ਣ ਸਾਡੀਆਂ ਖੁਦ ਦੀਆਂ ਗਲਤੀਆਂ ਦੇ ਕਾਰਨ ਹੀ ਫੈਲ ਰਿਹਾ ਹੈ। ਅਸੀਂ ਆਪਣੇ ਆਲੇ-ਦੁਆਲੇ ਸਾਫ ਸਫਾਈ ਦਾ ਧਿਆਨ ਨਹੀਂ ਰੱਖਦੇ। ਭਾਰਤ ''ਚ ਪ੍ਰਦੂਸ਼ਣ ਦੀ ਵਜ੍ਹਾਂ ਨਾਲ ਕਈ ਲੋਕ ਗੰਭੀਰ ਬੀਮਾਰੀਆਂ ਦੀ ਚਪੇਟ ''ਚ ਆ ਰਹੇ ਹਨ ਅਤੇ ਮੌਤ ਦਾ ਸ਼ਿਕਾਰ ਹੋ ਰਹੇ ਹਨ। ਦੁਨੀਆ ਭਰ ''ਚ ਪ੍ਰਦੂਸਣ ਨਾ ਹੋਣ ਵਾਲੀਆਂ ਮੌਤਾਂ ''ਚ ਅੱਧੀਆਂ ਭਾਰਤ ਅਤੇ ਚੀਨ ''ਚ ਹੁੰਦੀਆਂ ਹਨ। ਭਾਰਤ ''ਚ ਪ੍ਰਦੂਸ਼ਣ ਦੀ ਸਮੱਸਿਆ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ। ਦਿਵਾਲੀ ਦੇ ਅਗਲੇ ਦਿਨ ਵੀ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਐਨ ਸੀ ਆਰ ਧੁੰਧ ਦੀ ਚਾਦਰ ਨਾ ਢੱਕ ਗਿਆ ਸੀ। ਕਈ ਦਿਨ੍ਹਾਂ ਤੱਕ ਇਹ ਧੁੰਧ ਛਾਈ ਰਹੀ।
ਸਟੇਟ ਗਲੋਬਲ ਏਅਰ ਰਿਪੋਰਟ 2017 ਦੇ ਅਨੁਸਾਰ, ਦੁਨੀਆ ਦੀ 92 ਫਸੀਦੀ ਆਬਾਦੀ ਹਾਨੀਕਾਰਕ ਹਵਾ ''ਚ ਸਾਹ ਲੈਦੀ ਹੈ। ਸਮੇਂ ਤੋਂ ਪਹਿਲਾਂ ਮੌਤ ਦਾ ਸਭ ਤੋਂ ਵੱਡਾ ਕਾਰਨ ਪ੍ਰਦੂਸ਼ਣ ਹੀ ਸਾਹਮਣੇ ਆਇਆ ਹੈ। 2015 ''ਚ ਓਜ਼ੋਨ ਪਰਤ ਦੀ ਵਜ੍ਹਾਂ ਨਾਲ ਸਭ ਤੋਂ ਜ਼ਿਆਦਾ ਮੌਤਾਂ ਭਾਰਤ ''ਚ ਹੋਈਆ ਹਨ। ਇਹ ਅੰਕੜੇ ਬੰਗਲਾਦੇਸ਼  ਤੋਂ 13 ਗੁਣਾ ਅਤੇ ਪਾਕਿਸਤਾਨ ਤੋਂ 21 ਗੁਣਾ ਜ਼ਿਆਦਾ ਹਨ। ਸੇਂਟਰ ਆਫ ਸਾਇੰਸ ਐਂਡ ਇੰਨਵਾਅਰਨਮੇਂਟ ਦੀ ਅਨੁਮਿਤਾ ਰਾਏ ਚੌਧਰੀ ਨੇ ਕਿਹਾ ਕਿ ਭਾਰਤ ਨੂੰ ਇਸ ਮਾਮਲੇ ''ਚ ਢਿੱਲ ਨਹੀਂ ਦੇਣੀ ਚਾਹੀਦੀ। ਓਜ਼ੋਨ ਪ੍ਰਦੂਸ਼ਣ ਦੀ ਵਜ੍ਹਾਂ ਨਾਲ ਘੱਟ ਉਮਰ ''ਚ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਸਿਹਤ ਦੇ ਲਈ ਨੁਕਸਾਨਦਾਈਕ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਸਾਰੇ ਦੇਸ਼ ਵਾਸੀਆ ਨੂੰ ਮਿਲਕੇ ਠੋਸ ਕਦਮ ਚੁੱਕਣੇ ਚਾਹੀਦੇ ਹਨ।